Punjab

ਪੇਅ ਕਮਿਸ਼ਨ ਦੀਆਂ ਤਰੁੱਟੀਆਂ ਨੂੰ  ਮੰਤਰੀ ਸਮੂੱਹ ਅਤੇ ਉਚ ਅਫਸਰਾਂ ਦੀ ਕਮੇਟੀ ਅੱਗੇ ਵੈਟਨਰੀ ਇੰਸਪੈਕਟਰਜ ਆਪਣਾ ਪੱਖ ਮਜਬੂਤੀ ਨਾਲ ਰੱਖਣਗੇ –ਸੱਚਰ,ਮਹਾਜ਼ਨ 

ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ,ਜਸਵਿੰਦਰ ਸਿੰਘ ਬੜੀ,ਰਾਜੀਵ ਮਲਹੋਤਰਾ,ਕਿਸ਼ਨ ਚੰਦਰ ਮਹਾਜ਼ਨ ,ਗੁਰਦੀਪ ਸਿੰਘ ਬਾਸੀ,ਜਗਰਾਜ ਸਿੰਘ ਟੱਲੇਵਾਲ,ਜਗਸੀਰ ਸਿੰਘ ਖਿਆਲਾ ,ਮਨਦੀਪ ਸਿੰਘ ਗਿਲ,ਦਲਜੀਤ ਸਿੰਘ ਰਾਜਾਤਾਲ,ਗੁਰਮੀਤ ਸਿੰਘ ਮਹਿਤਾ ਆਦਿ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ  ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਲ‌ਈ ਮੰਤਰੀ ਸਮੂੱਹ ਅਤੇ ਉਚ ਅਫਸ਼ਰਾਂ ਦੀ ਜੋ ਉਚ ਪੱਧਰੀ ਕਮੇਟੀ ਕਾਇਮ ਕੀਤੀ ਹੈ ਉਸ ਵਿਚ   ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਸੇਵਾ ਨਿਯਮਾਂ ਦੇ ਅਨੁਸਾਰ  ਤੱਥਾਂ ਸਮੇਤ ਹੈਲਥ ਫਾਰਮਾਸਿਸਟਾਂ ਤੋਂ ਉਪਰ ਵਾਲਾ ਗਰੇਡ ਪੇਅ ਰਿਸਕ ਅਲਾਉਂਸ ਅਤੇ ਫਿਕਸ ਟਰੈਵਿਲ ਅਲਾਉਂਸ ਜੋ ਬੇਸਿਕ ਪੇਅ ਦਾ ਘੱਟੋ ਘੱਟ 25 % ਹੋਣਾ ਚਾਹੀਦਾ ਹੈ ਮੰਗ ਕਰੇਗੀ ਤੇ ਸਾਂਝਾ ਮੁਲਾਜ਼ਮ ਮੰਚ  ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ  ਵਿਰੁੱਧ ਜੋ ਵੀ ਐਕਸ਼ਨ ਪਲਾਨ ਦਿਤਾ ਜਾਵੇਗਾ  ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਉਸ ਵਿਚ ਵੱਧ ਚੜ ਕੇ ਸਮੂਲੀਅਤ ਕਰੇਗੀ ਮੀਡੀਆ ਨੂੰ ਇਹ ਜਾਣਕਾਰੀ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Sorry Content is protected !!