Punjab

ਦਸੰਬਰ 2011 ਦੀ ਤਨਖਾਹ ਸੋਧ ਪੈਨਸ਼ਨਰਾਂ ਲਈ ਊਠ ਦਾ ਬੁੱਲ ਬਣੀ, ਦੋ ਸਾਲਾਂ ਤੋਂ ਏ ਜੀ ਪੰਜਾਬ ਵਿਖੇ ਰੁਲ ਰਹੇ ਨੇ ਹਜ਼ਾਰਾਂ ਕੇਸ

 ਮੋਹਾਲੀ, 25 ਜੂਨ () :  ਦਸੰਬਰ 2011 ਦੀ ਤਨਖਾਹ ਸੋਧ ਪੈਨਸ਼ਨਰਾਂ ਲਈ ਊਠ ਦਾ ਬੁੱਲ ਬਣ ਗਈ ਹੈ। ਇਸ ਮਸਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾਈ ਪ੍ਰੈਸ ਸਕੱਤਰ ਹਰਨੇਕ ਸਿੰਘ ਮਾਵੀ ਨੇ ਕਿਹਾ ਕਿ ਪਿਛਲੇ ਲਗਭੱਗ ਦੋ ਸਾਲਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਭਰ ਤੋਂ ਦਸੰਬਰ 2011 ਦੇ ਤਨਖਾਹ ਸੋਧ ਦੇ ਕੇਸ, ਏ ਜੀ ਪੰਜਾਬ ਦੇ ਦਫਤਰ ਵਿਖੇ ਧੂੜ ਫੱਕ ਰਹੇ ਹਨ। ਇਕੱਤਰ ਵੇਰਵਿਆਂ ਮੁਤਾਬਕ ਏ ਜੀ ਪੰਜਾਬ ਦੇ ਦਫਤਰ ਵਿਖੇ ਕੇਸ ਪਾਸ ਕਰਨ ਦੀ ਰਫਤਾਰ, ਬਹੁਤ ਹੌਲੀ ਹੈ ਤੇ ਇਜ ਰਫਤਾਰ ਵਿਚ ਵੀ ਕੇਸਾਂ ਨੂੰ ਬਿਨਾਂ ਕਿਸੇ ਤਰਤੀਬ ਤੋਂ ਹੀ ਅੱਗੜ ਪਿਛੜ ਪਾਸ ਕੀਤਾ ਜਾ ਰਿਹਾ ਹੈ।
ਸਾਬਕਾ ਮੁਲਾਜ਼ਮ ਆਗੂ ਨੇ ਕਿਹਾ ਕਿ ਉਹਨਾਂ ਕੋਲ ਇਸ ਸਬੰਧੀ ਅਨੇਕਾਂ ਪੁੱਖਤਾ ਸਬੂਤ ਹਨ,ਜਿਥੇ ਬਾਅਦ ਵਿਚ ਭੇਜੇ ਕੇਸ ਪਾਸ ਹੋ ਚੁੱਕੇ ਹਨ,ਜਦੋਂ ਕਿ ਉਹਨਾਂ ਤੋਂ ਪਹਿਲਾਂ ਭੇਜੇ ਅਨੇਕਾਂ ਕੇਸਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ। ਇੱਥੇ ਹੀ ਬੱਸ ਨਹੀਂ ਸਰਕਾਰ ਵੱਲੋਂ ਪਹਿਲਾਂ ਹੀ ਪਿਛੜ ਕੇ ਦਿੱਤੀ ਗਈ ਇਸ ਤਨਖਾਹ ਸੋਧ ਨੂੰ ਉਡੀਕਦੇ ਹੋਏ ਅਨੇਕਾਂ ਪੈਨਸ਼ਨਰ ਇਸ ਸੰਸਾਰ ਤੋਂ ਕੂਚ ਕਰ ਚੁੱਕੇ ਹਨ।  ਇਹਨਾਂ ਕੇਸਾਂ ਦੇ ਵੱਡੀ ਗਿਣਤੀ ਵਿੱਚ ਏ ਜੀ ਪੰਜਾਬ ਦੇ ਦਫਤਰ ਵਿਖੇ ਫਸੇ ਹੋਣ ਕਾਰਨ,ਸਬੰਧਤ ਪੈਨਸ਼ਨਰਾਂ ਨੂੰ ਜੁਲਾਈ 2021 ਤੋਂ ਮਿਲਣ ਵਾਲੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਲਾਭ ਵੀ ਪਿਛੜਣ ਦੇ ਅਸਾਰ ਸਪੱਸ਼ਟ ਤੌਰ ਤੇ ਬਣ ਗਏ ਹਨ,ਕਿਉਂਕਿ ਉਹਨਾਂ ਦੀਆਂ ਸੇਵਾ ਪੱਤਰੀਆਂ ਪਹਿਲੀ ਸੁਧਾਈ ਲਈ ਏ ਜੀ ਦਫਤਰ ਵਿਚ ਫੱਸੀਆਂ ਹੋਈਆਂ ਹਨ।
ਮੁਲਾਜ਼ਮ ਆਗੂ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਉਹ ਜਲਦ ਹੀ ਪੀੜਤ ਪੈਨਸ਼ਨਰਾਂ ਦੇ ਵਫਦ ਨੂੰ ਨਾਲ ਲੈ ਕੇ ਏ ਜੀ ਦਫਤਰ ਵਿਖੇ ਵਾਪਰ ਰਹੇ ਪੈਨਸ਼ਨਰ ਮਾਰੂ ਵਰਤਾਰੇ ਨੂੰ ਉਚ ਅਧਿਕਾਰੀਆਂ ਦੇ ਸਾਹਮਣੇ ਨੰਗਾ ਕਰਨਗੇ। ਉਹਨਾਂ ਸਬੰਧਤ ਵਿਭਾਗ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਏ ਜੀ ਦਫਤਰ ਵਿਖੇ ਚਿਰਾਂ ਤੋਂ ਰੋਕੇ ਗਏ  ਦਸੰਬਰ 2011 ਦੀ ਤਨਖਾਹ ਸੋਧ ਦੇ ਪੈਨਸ਼ਨ ਕੇਸ ਤੁਰੰਤ ਜਾਰੀ ਕੀਤੇ ਜਾਣ।

Related Articles

Leave a Reply

Your email address will not be published. Required fields are marked *

Back to top button
error: Sorry Content is protected !!