August 5, 2021

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਚੀਮਾਂ ਵੱਲੋਂ ਮੈਂਬਰ ਨੀਤੀ ਆਯੋਗ ਨਾਲ ਮੁਲਾਕਾਤ

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਚੀਮਾਂ ਵੱਲੋਂ ਮੈਂਬਰ ਨੀਤੀ ਆਯੋਗ ਨਾਲ  ਮੁਲਾਕਾਤ

ਕੋਰੋਨਾ ਮਹਾਮਾਰੀ ਮੱਦੇ ਨਜ਼ਰ ਖੇਤੀਬਾੜੀ ਲਈ ਵਿਸ਼ੇਸ਼ ਹੁਲਾਰਾ ਜ਼ਰੂਰੀ
(ਚੀਮਾ ਵੱਲੋਂ ਮੈਂਬਰ ਨੀਤੀ ਆਯੋਗ ਨਾਲ ਅਹਿਮ ਮੁਲਾਕਾਤ )

ਉਘੇ ਨੌਜਵਾਨ ਕਿਸਾਨ ਆਗੂ ਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾਂ ਨੇ ਅੱਜ ਨੀਤੀ ਆਯੋਗ ਦੇ ਖੇਤੀਬਾੜੀ ਖੇਤਰ ਦੇ ਮਾਣ ਮੱਤੇ ਮੈਂਬਰ ਡਾ ਰਮੇਸ਼ ਚਾਂਦ  ਨਾਲ ਇੱਕ ਵਿਸ਼ੇਸ਼ ਮੁਲਾਕਾਤ ਨੀਤੀ ਆਯੋਗ ਦੇ ਦਿੱਲੀ ਦਫ਼ਤਰ ਵਿਚ ਕੀਤੀ ਅਤੇ ਕੋਰੋਨਾ ਮਹਾਮਾਰੀ ਦੇ ਬੁਰੇ ਕਾਲ ਦੌਰਾਨ ਖੇਤੀਬਾੜੀ ਖੇਤਰ ਵੱਲੋਂ ਦੇਸ਼ ਦੀ ਆਰਥਿਕਤਾ ਵਿਚ ਪਾਏ ਯੋਗਦਾਨ ਦੇ ਮੱਦੇ ਨਜ਼ਰ ਇਸ ਖੇਤਰ ਨੂੰ ਵਿਸ਼ੇਸ਼ ਹੁਲਾਰਾ ਦੇਣ ਦੀ ਅਪੀਲ ਕੀਤੀ ਅਤੇ ਅੱਤ  ਲੋੜੀਂਦੇ ਸੁਝਾਵ ਦਿੱਤੇ

ਪੰਜਾਬ ਦੇ ਖੇਤੀਬਾੜੀ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ  ਚੀਮਾ ਨੇ ਆਖਿਆ ਕੇ ਪੂਰੇ ਦੇਸ਼ ਵਿਚ ਸਿਰਫ ਖੇਤੀਬਾੜੀ ਖੇਤਰ ਨੇ ਹੀ ਕੋਰੋਨਾ ਕਾਲ ਵਿਚ ਲੋਕਾਂ ਨੂੰ ਜਿਥੇ ਭੋਜਨ ਉਪਲਬਧ ਕਰਵਾਇਆ ਉਥੇ ਦੇਸ਼ ਦੇ ਅਰਥਚਾਰੇ ਵਿਚ ਭਰਵਾਂ ਯੋਗਦਾਨ ਪਾਇਆ ਜਦੋਂ  ਮੈਨੂਫੈੱਕਚਰਿੰਗ ਤੇ ਸਰਵਿਸ ਇੰਡਸਟਰੀ ਬੇਹਾਲ ਹੈ .

ਚੀਮਾ ਨੇ ਡਾ ਚਾਂਦ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਨੂੰ ਆਪਣੀ ਮਾਹਿਰ ਰਹਿ ਦੇਣ ਕੇ ਦੇਸ਼ ਦਾ ਆਮ ਨਾਗਰਿਕ ਤੇਜ਼ੀ ਨਾਲ ਅੱਤ ਗ਼ਰੀਬੀ ਵੱਲ ਵਧ ਰਿਹਾ ਹੈ ਤੇ ਪਿਛਲੇ ਸਮੇਂ ਵਿਚ 27 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਆ ਗਏ ਨੇ ਤੇ ਰਾਸ਼ਨ ਕਾਰਡ ਰਾਹੀਂ ਦਿੱਤਾ ਜਾਣ ਵਾਲਾ ਮੁਫ਼ਤ ਰਾਸ਼ਨ ਮੱਧ ਵਰਗੀ ਤੇ ਅਰਧ ਮੱਧ ਵਰਗੀ ਪਰਿਵਾਰਾਂ ਲਈ ਵੀ ਅਗਲੇ 3 ਮਹੀਨਿਆਂ ਲਈ ਲਾਗੂ ਕਰਵਾਇਆ ਜਾਵੇ ਤਾਂ ਜੋ ਜ਼ਿੰਦਾ ਰਹਿਣ ਲਈ ਜ਼ਰੂਰੀ ਭੋਜਨ ਹਰ ਹਾਲ ਵਿਚ ਉਪਲਬਧ ਕਰਵਾਇਆ ਜਾ ਸਕੇ

ਪੰਜਾਬ ਦੀ ਖੇਤੀਬਾੜੀ ਨੂੰ ਦਰਪੇਸ਼ ਮੁਸ਼ਕਿਲ ਤੇ ਪ੍ਰਤੀ ਏਕੜ ਪੇਦਾਵਾਰ ਨੂੰ ਵਧਾਉਣ ਦਾ ਹਵਾਲਾ ਦਿੰਦੇ ਹੋਏ ਚੀਮਾ ਨੇ “ਹੀਟ ਟੌਲਰੈਂਟ ” ਬੀਜ਼ ਅਤੇ ਘੱਟ ਸਮੇਂ ਅਤੇ ਥੋੜ੍ਹੇ ਪਾਣੀ ਦੀ ਵਰਤੋਂ ਨਾਲ ਤਿਆਰ ਹੋਣ ਵਾਲੀਆਂ ਕਣਕ ਝੋਨੇ ਦਿਆਂ ਕਿਸਮਾਂ ਦੀ ਹੋ ਰਹੀ ਖੋਜ ਵਿੱਚ ਤੇਜ਼ੀ ਲਿਆਉਣ ਲਈ ਤੁਰੰਤ ਉਪਰਾਲੇ ਕਰਨ ਲਈ ਦਿਸ਼ਾ ਨਿਰਦੇਸ਼ ਜ਼ਾਰੀ ਕਰਨ ਲਈ ਕਿਹਾ ਜਿਸ ਤੇ ਡਾ ਚਾਂਦ ਨੇ ਭਰੋਸਾ ਦਿੱਤਾ ਕੇ ਜਲਦ ਹੀ ਇਸ ਪ੍ਰਤੀ ਸੁਖਾਵੀਂ ਖ਼ਬਰ ਮਿਲੇਗੀ ਕਿਉਂ ਜੋ ਚੀਮਾ ਲੰਬੇ ਸਮੇਂ ਤੋਂ ਇਸਦੇ ਲਈ ਬਤੌਰ ਮੈਂਬਰ ਆਈ. ਸੀ. ਏ. ਆਰ. ਤੇ ਮੈਂਬਰ ਬੋਰਡ  ਆਫ ਮੈਨੇਜਮੈਂਟ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕੋਸ਼ਿਸ਼ਾਂ ਕਰਦੇ ਰਹੇ ਹਨ