August 5, 2021

ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਪੇਅ  ਕਮਿਸ਼ਨ ਦੇ ਵਿਰੋਧ ਵਿਚ  ਹੋਣ ਵਾਲੇ ਪ੍ਰਦਰਸਨਾਂ ਵਿਚ  ਸਮੂਲੀਅਤ ਕਰੇਗੀ – ਸੱਚਰ,ਬੜੀ,ਬਾਸੀ,ਮਲਹੋਤਰਾ 

ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਪੇਅ  ਕਮਿਸ਼ਨ ਦੇ ਵਿਰੋਧ ਵਿਚ  ਹੋਣ ਵਾਲੇ ਪ੍ਰਦਰਸਨਾਂ ਵਿਚ  ਸਮੂਲੀਅਤ ਕਰੇਗੀ – ਸੱਚਰ,ਬੜੀ,ਬਾਸੀ,ਮਲਹੋਤਰਾ 
ਪੰਜਾਬ ਸਟੇਟ  ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਆਗੂਆ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ  ਜਗਰਾਜ ਸਿੰਘ ਟੱਲੇਵਾਲ ਬਲਦੇਵ ਸਿੰਘ ਸਿੱਧੂ ਹਰਪਰੀਤ ਚਤਰਾ  ਗੁਰਮੀਤ ਸਿੰਘ ਸੰਗਰੂਰ ਅਮਨ ਸਰਮਾ ਮਨਮਹੇਸ ਸਰਮਾ  ਰੁਪਿੰਦਰ ਸਿੰਘ ਲੋਹਕਾ ਚੰਦਰ ਦੇਵ ਫਾਜਿਲਕਾ ਬਲਰਾਜ ਸਰਮਾ ਅਜਾਇਬ ਸਿੰਘ ਕੇ ਪੀ ਹਰਜੋਧ ਸਿੰਘ ਸੰਦੀਪ ਚੌਧਰੀ ਸੁਰਜੀਤ ਸਿੰਘ ਲੋਧੀਪੁਰ ਜਸਪਰੀਤ ਮੋਗਾ  ਬੱਲ ਸਾਹਿਬ ਸ੍ਰੀ ਅੰਮ੍ਰਿਤਸਰ ਆਦਿ ਸਾਥੀਆਂ ਨੇ ਪੰਜਾਬ ਸਰਕਾਰ ਵੱਲੋਂ‌  ਮੁਲਾਜ਼ਮਾਂ ਨੂੰ ਮਾਕਾਰੀ ਭਰੇ ਢੰਗ ਨਾਲ ਦਿਤੀ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਮੂਲੋਂ ਹੀ ਰੱਦ ਕਰਕੇ ਇਸ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿਤਾ ਹੈ ਤੇ ਕਿਹਾ ਹੈ ਕਿ ਪੰਜਾਬ ਅਤੇ ਯੂਟੀ ਇੰਮਪਲਾਈ  ਯੂਨੀਅਨ ਦੇ ਨੁਮਾਇਦਿਆਂ ਨਾਲ ਜੋ ਗੱਲਬਾਤ ਹੋਈ ਸੀ ਉਸ ਅਨੁਸਾਰ ਸਾਰੇ ਗੁਝਲਦਾਰ ਪਹਿਰਿਆਂ ਨੂੰ ਖਤਮ ਕਰਕੇ ਸਾਫ ਤੇ ਸਪਸਟ ਪੇ ਕਮਿਸ਼ਨ ਦਿਤਾ ਜਾਵੇ
ਵੈਟਨਰੀ ਇੰਸਪੈਕਟਰਾਂ ਨੂੰ ਬੇਸਿਕ ਪੇਅ ਦਾ 25 % ਰਿਸਕ ਅਲਾਉਂਸ ਦਿਤਾ ਜਾਵੇ  ਵੈਟਨਰੀ ਇੰਸਪੈਕਟਰਾਂ ਦੇ ਫੀਲਡ ਵਿਚਲੇ ਕੰਮ ਨੂੰ ਮੁੱਖ ਰੱਖਦੇ ਹੋਏ ਬੱਝਵਾਂ ਐਫ ਟੀ ਏ ਦਿਤਾ ਜਾਵੇ ਇਹ ਲੰਗੜਾ ਅਤੇ ਮੁਲਾਜ਼ਮ ਮਾਰੂ ਪੇਅ ਕਮਿਸ਼ਨ ਨੂੰ ਕਿਸੇ ਵੀ ਕੀਮਤ ਤੇ ਪ੍ਰਵਾਨ ਨਹੀਂ ਕਰਨਗੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ  ਅਤੇ ਸੂਬਾ ਜਨਰਲ ਸਕੱਤਰ ਜਸਵਿੰਦਰ ਬੜੀ ਨੇ ਕਿਹਾ ਕਿ ਅੰਨੀ ਅਤੇ ਬੋਲੀ ਸਰਕਾਰ ਦੇ ਕੰਨਾਂ ਪ੍ਰਧਾਨ ਵਿਚ ਆਵਾਜ ਪਹੁੰਚਾਉਣ ਲ ਈ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ਤੇ ਡੱਟ ਕੇ ਪਹਿਰਾ ਦਿੰਦੇ ਹੋਏ ਸਰਕਾਰ ਵਿਰੁੱਧ ਵੱਡੀ ਪੱਧਰ ਤੇ ਕੀਤੇ ਜਾਣ ਵਾਲੇ ਰੌਸ ਪ੍ਰਦਰਸ਼ਨਾਂ ਵਿਚ ਵੱਡੀ ਪੱਧਰ ਤੇ ਵੈਟਨਰੀ ਇੰਸਪੈਕਟਰਜ ਸਾਮਿਲ ਹੋ ਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੈ