Punjab

ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਸਮੱਸਿਆ , ਭਾਜਪਾ ਦੀ ਨਹੀਂ : ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਸਮੱਸਿਆ ਹੈ ਨਾ ਕਿ ਭਾਜਪਾ ਦੀ ਸਮੱਸਿਆ ਹੈ ।  ਅਸ਼ਵਨੀ ਸ਼ਰਮਾ ਅੱਜ ਵਰਚੁਅਲ ਮੀਡਿਆ ਨਾਲ ਗੱਲਬਾਤ ਕਰ ਰਹੇ ਸਨ । ਅਸ਼ਵਨੀ ਸ਼ਰਮਾ ਨੂੰ ਜਦੋ ਪੁੱਛਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਗਰ ਸਿੱਧੂ ਕਾਂਗਰਸ ਤੋਂ ਬਾਹਰ ਜਾਂਦਾ ਹੈ ਤਾ ਉਸਨੂੰ ਭਾਜਪਾ ਨੇ ਵੀ ਵਾਪਸ ਨਹੀਂ ਲੈਣਾ ਹੈ ਕਿਉਂਕਿ ਸਿੱਧੂ ਭਾਜਪਾ ਨੂੰ ਗਾਲ੍ਹਾਂ ਕੱਢ ਕੇ ਕਾਂਗਰਸ ਵਿਚ ਆਇਆ ਹੈ ।  ਇਸ ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਸ ਸਮੇ ਕਾਂਗਰਸ ਲਈ ਸਿਰਦਰਦੀ ਹਨ , ਨਾ ਕਿ ਭਾਜਪਾ ਲਈ ਸਿਰਦਰਦੀ ਹਨ । ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਵਿਚਕਾਰ ਚੱਲ ਰਹੀ ਲੜਾਈ ਅਸਲ ਵਿਚ ਲੋਕਾਂ ਦਾ ਕੋਰੋਨਾ ਤੋਂ ਧਿਆਨ ਖਿੱਚਣ ਲਈ ਹੈ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!