Punjab

ਖੜਗੇ ਦਾ ਵੱਡਾ ਬਿਆਨ : ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਲੜੀ ਜਾਵੇਗੀ 2022 ਦੀ ਚੋਣ

ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਲੜੀ ਜਾਵੇਗੀ 2022 ਦੀ ਚੋਣ : ਖੜਗੇ
ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਦਾ ਕੋਈ ਹੱਲ ਨਾ ਨਿਕਲਦਾ ਦੇਖ ਕਾਂਗਰਸ ਹਾਈਕਮਾਂਡ ਨੇ ਨਵਾਂ ਪੈਂਤਰਾ ਖੇਲ ਦਿਤਾ ਹੈ । ਤਾਂ ਕਿ  ਪਾਰਟੀ ਨੂੰ ਇਕ ਜੁਟ ਰੱਖਿਆ ਜਾ ਸਕੇ । ਸੋਨੀਆ ਗਾਂਧੀ ਦੇ ਕਰੀਬੀ ਅਤੇ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਮਲਿਕਾ ਅਰਜੁਨ ਖੜਗੇ ਨੇ ਵੱਡਾ ਬਿਆਨ ਦੇ ਕੇ ਪਾਰਟੀ ਦੇ ਨੇਤਾਵਾਂ ਨੂੰ ਸੰਦੇਸ਼ ਦੇ ਦਿਤਾ ਹੈ ਕਿ ਪੰਜਾਬ ਦਾ ਅਗਲਾ ਵਿਧਾਨ ਸਭਾ ਦਾ ਚੋਣ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਲੜਿਆ ਜਾਵੇਗਾ । ਖੜਗੇ ਨੇ ਸਾਫ ਕੀਤਾ ਹੈ ਕਿ ਪੰਜਾਬ ਦਾ 2022 ਦਾ ਵਿਧਾਨ ਸਭਾ ਚੋਣ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਲੜੀ ਜਾਵੇਗੀ।
ਦੱਸ ਦਈਏ ਕਿ ਖੜਗੇ ਨੂੰ ਸੋਨੀਆ ਗਾਂਧੀ ਦਾ ਸਭ ਤੋਂ ਕਰੀਬੀ ਸਮਝਿਆ ਜਾ ਰਿਹਾ ਹੈ । ਖੜਗੇ ਨੇ ਕਿਹਾ ਕਿ ਸਾਰੇ ਇਕੱਠੇ ਹੋ ਕੇ ਵਿਧਾਨ ਸਭਾ ਚੋਣ ਲੜਨ ਲਈ ਤਿਆਰ ਹਨ । ਖੜਗੇ ਦੇ ਬਿਆਨ ਨੇ ਸਵਾਲ ਖੜਾ ਕਰ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੌਣ ਵੱਡਾ ਚਿਹਰਾ ਹੋਵੇਗਾ । ਖੜਗੇ ਦੇ ਬਿਆਨ ਨਾਲ ਕੈਪਟਨ ਅਮਰਿੰਦਰ ਸਿੰਘ ਲਈ ਮੁਸ਼ਕਲ ਖੜੀ ਹੋ ਗਈ ਹੈ।  ਕਾਂਗਰਸ ਹਾਈਕਮਾਂਡ ਪਾਰਟੀ ਨੂੰ ਇਕਜੁਟ ਰੱਖਣ ਲਈ ਇਹ ਨਵਾਂ ਫਾਰਮੂਲਾ ਲੈ ਕੇ ਆ ਰਹੀ ਹੈ । ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਨਜਰ ਅੰਦਾਜ ਨਹੀਂ ਕਰਨਾ ਚਾਹੁੰਦੀ ਹੈ । ਸਿੱਧੂ ਨੂੰ ਕਾਂਗਰਸ ਦੇ ਭਵਿੱਖ ਵਜੀ ਦੇਖ ਰਹੀ ਹੈ । ਸਿੱਧੂ ਕਹਿ ਚੁਕੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਜਿਸ ਸਮੇ ਅਕਾਲੀ ਦਲ ਵਿੱਚੋ ਆਏ ਸਨ ਤਾਂ 5 ਮਹੀਨੇ ਬਾਅਦ ਹੀ ਕਾਂਗਰਸ ਦੇ ਪ੍ਰਧਾਨ ਬਣ ਗਏ ਸਨ । ਸਿੱਧੂ ਨੇ ਕਿਹਾ ਕਿ ਉਸਦੇ ਪਿਤਾ ਕਾਂਗਰਸ ਵਿਚ ਸਨ ਤੇ ਉਸਨੂੰ ਵੀ ਕਾਂਗਰਸ ਵਿਚ ਆਏ 5 ਸਾਲ ਹੋ ਗਏ ਹਨ । ਖੜਗੇ ਨੇ ਇਕ ਤਰ੍ਹਾਂ ਨਾਲ ਸਾਫ ਕਰ ਦਿਤਾ ਹੈ ਕਿ ਅਗਲਾ ਚੋਣ  ਸੋਨੀਆ ਤੇ ਰਾਹੁਲ ਦੀ ਅਗਵਾਈ ਵਿਚ ਲੜਿਆ ਜਾਵੇਗਾ । ਖੜਗੇ ਨੇ ਕਿਹਾ ਕਿ ਪਾਰਟੀ ਇਕ ਜੁਟ ਹੈ ਤੇ ਸਾਰੇ ਮਿਲ ਕੇ ਚੋਣ ਲੜਨਗੇ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!