Punjab

ਸੋਨੀਆ ਗਾਂਧੀ ਨੂੰ ਮਿਲੇ ਹਰੀਸ਼ ਰਾਵਤ : ਕੈਪਟਨ ਅਮਰਿੰਦਰ ਤੇ ਬਾਗੀ ਵਿਧਾਇਕ ਦੀ ਗੱਲ ਹਾਈ ਕਮਾਂਡ ਕੋਲ ਰੱਖੀ

 

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਨਿਵਾਸ ਤੇ ਮੁਲਾਕਾਤ ਕਰਕੇ ਪੰਜਾਬ ਕਾਂਗਰਸ ਦੇ ਚੱਲ ਰਹੇ ਸੰਕਟ ਨੂੰ ਲੈ ਕੇ ਆਪਣੀ ਰਿਪੋਰਟ ਸੋਪ ਦਿੱਤੀ ਹੈ । ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕਾਂ ਦੀ ਗੱਲ ਹਾਈਕਮਾਂਡ ਤਕ ਪਹੁੰਚਾ ਦਿੱਤੀ ਹੈ ।
ਹਰੀਸ਼ ਰਾਵਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜੋ ਪ੍ਰੇਸ਼ਾਨੀਆਂ ਤੇ ਸਿਧਾਂਤਕ ਮੁੱਦੇ ਹਰੀਸ਼ ਰਾਵਤ ਕੋਲ ਰੱਖੇ ਸੀ, ਉਹ ਵੀ ਹਰੀਸ਼ ਰਾਵਤ ਵਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਗੇ ਰੱਖੇ ਗਏ ਹਨ । ਇਸ ਤੋਂ ਇਲਾਵਾ ਜੋ ਮੁੱਦੇ ਬਾਗੀ ਮੰਤਰੀਆਂ ਨੇ ਪਿਛਲੇ ਦਿਨੀ ਦੇਹਰਾਦੂਨ ਜਾ ਕੇ ਹਰੀਸ਼ ਰਾਵਤ ਅੱਗੇ ਰੱਖੇ ਸੀ । ਉਸ ਬਾਰੇ ਵੀ ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਨੂੰ ਰਿਪੋਰਟ ਦੇ ਦਿੱਤੀ ਹੈ ।


ਰਾਵਤ ਨੇ ਕਿਹਾ ਹੈ ਕਿ ਕਾਂਗਰਸ ਅੰਦਰ ਚੱਲ ਰਿਹਾ ਮਸਲਾ ਸੁਲਝਾ ਲਿਆ ਗਿਆ ਹੈ । ਜਿਸ ਤਰੀਕੇ ਨਾਲ ਮਾਲਵਿੰਦਰ ਸਿੰਘ ਮੱਲੀ ਦਾ ਬਿਆਨ ਆਇਆ ਹੈ ,ਉਸ ਤੇ ਰਾਵਤ ਨੇ ਕਿਹਾ ਹੁਣ ਸਭ ਕੁਝ ਸਹੀ ਢੰਗ ਨਾਲ ਚਲੇਗਾ । ਰਾਵਤ ਨੇ ਕਿਹਾ ਕਿ ਜੋ ਗ਼ਲਤ ਫਹਿਮੀ ਸੀ ਉਹ ਦੂਰ ਕਰ ਦਿੱਤੀ ਗਈ ਹੈ ।


ਪੰਜਾਬ ਕਾਂਗਰਸ ਵਿਚ ਕੋਈ ਮੱਤਭੇਦ ਨਹੀਂ ਹੈ । ਰਾਵਤ ਨੇ ਕਿਹਾ ਕਿ ਸਾਰੇ ਮੁੱਦੇ ਸੁਲਝਾ ਲਏ ਗਏ ਹਨ । ਜਿਨ੍ਹਾਂ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ ਸੀ । ਆਉਂਣ ਵਾਲੇ ਸਮੇ ਵਿਚ ਵਿਧਾਨ ਸਭਾ ਚੋਣ ਤੋਂ ਪਹਿਲਾ ਕਾਂਗਰਸ ਦਾ ਕਲੇਸ਼ ਖਤਮ ਹੋ ਜਾਵੇਗਾ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!