Punjab

ਦੋ ਵਿਧਾਇਕ ਦੀ ਪੁੱਤਰਾਂ ਨੂੰ ਨੌਕਰੀ ਦੇਣਾ ਸੰਵਿਧਾਨ ਦੇ ਖ਼ਿਲਾਫ਼ : ਨਵਜੋਤ ਸਿੱਧੂ

ਨਵਜੋਤ ਸਿੰਘ ਸਿੱਧੂ ਨੇ ਇਕ ਬਾਰ ਫਿਰ ਦੋ ਵਿਧਾਇਕ ਦੇ ਪੁੱਤਰਾਂ ਨੂੰ ਨੌਕਰੀ ਦੇ ਮੁੱਦੇ ਤੇ ਕਿਹਾ ਕਿ ਨੌਕਰੀਆਂ ਸਿਫ਼ਰ ਮੈਰਿਟ ਦੇ ਅਧਾਰ ਤੇ ਮਿਲਣੀਆਂ ਚਾਹੀਦੀਆਂ ਹਨ ।  ਇਹ ਕਦਮ ਸੰਵਿਧਾਨ ਦੇ ਖਿਲਾਫ ਹੈ  । ਆਪਣੀ ਕੁਰਸੀ ਬਚਾਉਣ ਦੀ ਥਾਂ ਤੇ ਮਜਲੂਮਾਂ ਨੂੰ ਇਨਸਾਫ ਦੇਣ ਵੱਲ ਧਿਆਨ ਦੇਣਾ ਚਾਹੀਦਾ ਹੈ  । ਮੇਰੇ ਪੁੱਤਰ ਨੂੰ ਸਹਾਇਕ ਐਡਵੋਕੇਟ ਜਰਨਲ ਤੇ ਪਤਨੀ ਨੂੰ ਵੇਅਰ ਹਾਊਸਿੰਗ ਵਿਚ ਉੱਚ ਅਹੁਦੇ ਦੀ ਪੇਸਕਸ ਹੋਈ ਸੀ  ,ਮੈਂ ਠੁਕਰਾ ਦਿੱਤੀ ਸੀ । ਕੀ ਸਿਸਟਮ ਲੋਕਾਂ ਨੂੰ ਬੇਵਕੂਫ ਸਮਝਦਾ ਹੈ ? ਲੋੜਵੰਦਾਂ ਨੂੰ ਦੇਣ ਦੀ ਥਾਂ ਤਾਕਤਾਂ ਅਮੀਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ ।  ਕਾਂਗਰਸ ਹਾਈ ਕਾਮਨ ਦਾ ਫੈਸਲਾ ਆਉਂਣ ਤੋਂ ਪਹਿਲਾ ਬਿਨਾਂ ਨਾਮ ਲਏ ਪੰਜਾਬ ਵਿਚ ਚਾਲ ਰਹੇ ਦੋਸਤਾਨਾ ਮੈਚ ਦਾ ਵੀ ਜਿਕਰ ਕੀਤਾ ਹੈ । ਸਿੱਧੂ ਨੇ ਕਿਹਾ ਕਿ ਉਸਦੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਹੈ ਬਲਕਿ ਮੁੱਦਿਆਂ ਦੀ ਲੜਾਈ ਹੈ  । ਸਿੱਧੂ ਨੇ ਸੁਆਲ ਚੁਕਿਆ ਕਿ ਸਿਸਟਮ ਕੌਣ ਹੁੰਦਾ ਹੈ , ਉਨ੍ਹਾਂ ਲਈ ਦਰਵਾਜੇ ਬੰਦ ਕਾਰਨ ਵਾਲਾ । ਉਨ੍ਹਾਂ ਨੂੰ ਕਿਸੇ ਉਪ ਮੁੱਖ ਮੰਤਰੀ ਜਾ ਪ੍ਰਧਾਨ ਦੀ ਲੋੜ ਨਹੀਂ ਹੈ । ਸਿੱਧੂ ਨੇ ਕਿਹਾ ਕਿ 17 ਸਾਲ- ਲੋਕ ਸਭਾ, ਰਾਜ ਸਭਾ, ਵਿਧਾਇਕ, ਮੰਤਰੀ … ਸਿਰਫ ਇੱਕ ਮਨੋਰਥ, ਪੰਜਾਬ ਨੂੰ ਚਲਾਉਣ ਵਾਲੇ ਸਿਸਟਮ ਨੂੰ ਬਦਲਣਾ ਅਤੇ ਲੋਕਾਂ ਨੂੰ ਲੋਕਾਂ ਦੀ ਤਾਕਤ ਵਾਪਸ ਦੇਣਾ। ਪੰਜਾਬ ਦੀ ਜਨਤਾ ਨੂੰ ਸੱਤਾ ਵਾਪਸ ਦਵਾਉਣੀ ਹੈ ਅਤੇ ਪੰਜਾਬ ਦੀ ਜਨਤਾ ਨੂੰ ਸੱਤਾ ਵਿਚ ਵਾਪਸ ਲੈ ਕੇ ਆਉਂਣਾ ਹੈ । ਲੇਕਿਨ  ਸਿਸਟਮ ਤਬਦੀਲੀ ਲਈ ਤਿਆਰ ਨਹੀਂ ਹੈ  । ਮੈ ਸਿਸਟਮ ਨੂੰ ਰੱਦ ਕਰ ਦਿੱਤਾ ਹੈ ।

17 Years- Lok Sabha, Rajya Sabha, MLA, Minister… Just one Motive, to change the system that runs Punjab & Give back the Power of the People to the People. But when the system said No to every attempt for reform, I rejected the system, though it kept offering me Cabinet Berths ! : Navjot Singh Sidhu 

Related Articles

Leave a Reply

Your email address will not be published. Required fields are marked *

Back to top button
error: Sorry Content is protected !!