ਪੰਜਾਬ ਭਾਜਪਾ ਵਿਚ ਬਾਗੀ ਸੁਰਾ ਤੇਜ : ਅਨਿਲ ਜੋਸ਼ੀ ਤੋਂ ਬਾਅਦ ਮਾਸਟਰ ਮੋਹਨ ਲਾਲ ਪੰਜਾਬ ਭਾਜਪਾ ਤੇ ਤਿੱਖਾ ਹਮਲਾ
ਪੰਜਾਬ ਅੰਦਰ ਭਾਜਪਾ ਅੰਦਰ ਬਾਗੀ ਸੁਰਾ ਉੱਠਣੀਆਂ ਸ਼ੁਰੂ ਹੋ ਗਈਆਂ ਹਨ । ਭਾਜਪਾ ਦੇ ਦੋ ਸਾਬਕਾ ਮੰਤਰੀਆਂ ਨੇ ਭਾਜਪਾ ਤੇ ਹੱਲਾ ਬੋਲ ਦਿਤਾ ਹੈ । ਹੁਣ ਸਾਬਕਾ ਮੰਤਰੀ ਮੋਹਨ ਲਾਲ ਨੇ ਕਿਹਾ ਕਿ ਜੇ ਕਿਸਾਨਾਂ ਦਾ ਮਸਲਾ ਹੱਲ ਨਾ ਕੀਤਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਭਾਰੀ ਨੁਕਸਾਨ ਹੋਵੇਗਾ । ਮਾਸਟਰ ਮੋਹਨ ਲਾਲ ਨੇ ਕਿਹਾ ਕਿ ਪੰਜਾਬ ਭਾਜਪਾ ਕੇਂਦਰ ਸਰਕਾਰ ਨੂੰ ਸਮਝਾਉਂਣ ਵਿੱਚ ਨਾਕਾਮ ਰਹੀ ਹੈ । ਮਾਸਟਰ ਮੋਹਨ ਲਾਲ ਨੇ ਕਿਹਾ ਗੱਲ ਭਾਜਪਾ ਪੰਜਾਬ ਦੇ ਹੱਥੋਂ ਖਿਸਕ ਗਈ ਹੈ । ਮੈਨੂੰ ਅਫਸੋਸ ਹੈ ਕਿ ਜਿਸ ਨੂੰ ਅਸੀਂ ਠੀਕ ਨਹੀਂ ਕਰ ਸਕੇ । ਮੋਹਨ ਲਾਲ ਨੇ ਕਿਹਾ ਜੋਸ਼ੀ ਭਾਜਪਾ ਦਾ ਵਿਰੋਧ ਨਹੀਂ ਕਰ ਰਿਹਾ । ਉਹ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ । ਉਸ ਨੇ ਕਿਹਾ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ । ਅਗਰ ਕਿਸਾਨੀ ਮੁੱਦਾ ਇਸ ਤਰ੍ਹਾਂ ਚਲਦਾ ਰਿਹਾ ,ਜੇ ਇਹ ਹੀ ਕਿਸਾਨਾਂ ਦੇ ਲੀਡਰ ਰਹੇ ਅਤੇ ਕੇਂਦਰ ਨੇ ਕਿਸਾਨਾਂ ਦੇ ਮਾਮਲੇ ਵਿੱਚ ਦਾਖਲ ਨਾ ਦਿੱਤਾ । ਪੰਜਾਬ ਭਾਜਪਾ ਨੂੰ ਕਾਫੀ ਨੁਕਸਾਨ ਹੋਣ ਵਾਲਾ ਹੈ ।
ਦੱਸ ਦਈਏ ਕਿ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਪਿਛਲੇ ਦਿਨ ਕਿਸਾਨਾਂ ਦੇ ਸਮਰਥਨ ਵਿੱਚ ਉਤਰ ਆਏ ਸਨ। ਅਨਿਲ ਜੋਸ਼ੀ ਨੇ ਕਿਹਾ ਕਿ ਅਫਸੋਸ ਹੈ ਪੰਜਾਬ ਭਾਜਪਾ ਦੀ ਨਿਲਾਇਕੀ ਰਹੀ ਹੈ । ਪੰਜਾਬ ਨੂੰ ਇਸਦਾ ਖਾਮਿਆਜਾ ਭਾਜਪਾ ਨੂੰ ਭੁਗਤਣਾ ਪਾ ਰਿਹਾ ਹੈ । ਕਿਸਾਨੀ ਨਾਲ ਸਾਡਾ ਬਿਜਨਿਸ ਜੁੜਿਆ ਹੈ । ਜੋਸ਼ੀ ਨੇ ਕਿਹਾ ਕਿ ਪੰਜਾਬ ਭਾਜਪਾ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਮਾਮਲਾ ਪੰਜਾਬ ਨਾਲ ਜੁੜਿਆ ਹੈ । ਕਿਸਾਨਾਂ ਨਾਲ ਤਾਕਤ ਜੁੜਦੀ ਗਈ । ਪੰਜਾਬ ਭਾਜਪਾ ਨੇ ਇਕ ਸਾਲ ਗੱਲ ਹੀ ਨਹੀਂ ਕੀਤੀ ਮੈਂ ਕਿਸਾਨ ਦਾ ਦਰਦ ਜਾਣਦਾ ਹਾਂ ।
ਕਿਸਾਨੀ ਸੋਖੀ ਨਹੀਂ ਹੈ, ਕਿਸਾਨ ਜੋ ਲੜਾਈ ਲੜ ਰਹੇ ਹੈ । ਸਾਡੇ ਬਚੇ ਨੂੰ ਸਬਜ਼ੀ ਜੇ ਸਵਾਦ ਨਾ ਲੱਗੇ ਤਾ ਉਸ ਨੂੰ ਖਿਲਾ ਨਹੀਂ ਸਕਦੇ ਹਾਂ । ਅਸੀਂ ਜਬਰਦਸਤੀ ਕਹੀਏ ਕਿ ਤੁਹਾਡੀ ਆਮਦਨ ਡਬਲ ਹੋ ਜਾਵੇਗੀ । ਪੰਜਾਬ ਭਾਜਪਾ ਵਾਲੇ ਇਹ ਸਮਝਣ ਵਿੱਚ ਨਾਕਾਮ ਰਹੇ ਕਿ ਇਹ ਪੰਜਾਬ ਦਾ ਮਸਲਾ ਹਾਂ । ਜੋਸ਼ੀ ਨੇ ਕਿਹਾ ਮੈਂ ਕਮੇਟੀ ਵਿੱਚ ਮੁੱਦਾ ਉਠਾਇਆ ਸੀ ਕਿਸੇ ਨੇ ਕਿਸਾਨਾਂ ਦੇ ਹੱਕ ਵਿੱਚ ਅਵਾਜ ਨਹੀਂ ਉਠਾਈ । ਇਕ ਸਾਲ ਹੋ ਗਿਆ ਕਾਨੂੰਨ ਆਏ ਨੂੰ 500 ਕਿਸਾਨ ਮਰ ਚੁਕੇ ਹਨ ਇਹ ਨਹੀਂ ਮਾਰਨੇ ਚਾਹੀਦੇ ਸੀ ਉਹ ਸਾਡੇ ਭਰਾ ਹਨ ।