June 14, 2021

ਪੰਜਾਬ ਭਾਜਪਾ ਵਿਚ ਬਾਗੀ ਸੁਰਾ ਤੇਜ : ਅਨਿਲ ਜੋਸ਼ੀ ਤੋਂ ਬਾਅਦ ਮਾਸਟਰ ਮੋਹਨ ਲਾਲ ਪੰਜਾਬ ਭਾਜਪਾ ਤੇ ਤਿੱਖਾ ਹਮਲਾ

ਪੰਜਾਬ ਭਾਜਪਾ ਵਿਚ ਬਾਗੀ ਸੁਰਾ ਤੇਜ : ਅਨਿਲ ਜੋਸ਼ੀ ਤੋਂ ਬਾਅਦ ਮਾਸਟਰ ਮੋਹਨ ਲਾਲ ਪੰਜਾਬ ਭਾਜਪਾ ਤੇ ਤਿੱਖਾ ਹਮਲਾ

ਪੰਜਾਬ ਅੰਦਰ ਭਾਜਪਾ ਅੰਦਰ ਬਾਗੀ ਸੁਰਾ ਉੱਠਣੀਆਂ ਸ਼ੁਰੂ ਹੋ ਗਈਆਂ ਹਨ ।  ਭਾਜਪਾ ਦੇ ਦੋ ਸਾਬਕਾ ਮੰਤਰੀਆਂ ਨੇ ਭਾਜਪਾ ਤੇ ਹੱਲਾ ਬੋਲ ਦਿਤਾ ਹੈ । ਹੁਣ ਸਾਬਕਾ ਮੰਤਰੀ ਮੋਹਨ ਲਾਲ ਨੇ ਕਿਹਾ ਕਿ ਜੇ ਕਿਸਾਨਾਂ ਦਾ ਮਸਲਾ ਹੱਲ ਨਾ ਕੀਤਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਭਾਰੀ ਨੁਕਸਾਨ ਹੋਵੇਗਾ । ਮਾਸਟਰ ਮੋਹਨ ਲਾਲ ਨੇ ਕਿਹਾ ਕਿ ਪੰਜਾਬ ਭਾਜਪਾ ਕੇਂਦਰ ਸਰਕਾਰ ਨੂੰ ਸਮਝਾਉਂਣ ਵਿੱਚ ਨਾਕਾਮ ਰਹੀ ਹੈ ।  ਮਾਸਟਰ ਮੋਹਨ ਲਾਲ ਨੇ ਕਿਹਾ  ਗੱਲ ਭਾਜਪਾ ਪੰਜਾਬ ਦੇ ਹੱਥੋਂ ਖਿਸਕ ਗਈ ਹੈ । ਮੈਨੂੰ ਅਫਸੋਸ ਹੈ ਕਿ ਜਿਸ ਨੂੰ ਅਸੀਂ ਠੀਕ ਨਹੀਂ ਕਰ ਸਕੇ । ਮੋਹਨ ਲਾਲ ਨੇ ਕਿਹਾ  ਜੋਸ਼ੀ ਭਾਜਪਾ ਦਾ ਵਿਰੋਧ ਨਹੀਂ ਕਰ ਰਿਹਾ । ਉਹ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ । ਉਸ ਨੇ ਕਿਹਾ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ ।  ਅਗਰ ਕਿਸਾਨੀ ਮੁੱਦਾ ਇਸ ਤਰ੍ਹਾਂ ਚਲਦਾ ਰਿਹਾ ,ਜੇ ਇਹ ਹੀ ਕਿਸਾਨਾਂ ਦੇ ਲੀਡਰ ਰਹੇ ਅਤੇ ਕੇਂਦਰ ਨੇ ਕਿਸਾਨਾਂ ਦੇ ਮਾਮਲੇ ਵਿੱਚ ਦਾਖਲ ਨਾ ਦਿੱਤਾ  । ਪੰਜਾਬ ਭਾਜਪਾ ਨੂੰ ਕਾਫੀ ਨੁਕਸਾਨ ਹੋਣ ਵਾਲਾ ਹੈ ।

ਦੱਸ ਦਈਏ ਕਿ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਪਿਛਲੇ ਦਿਨ ਕਿਸਾਨਾਂ ਦੇ ਸਮਰਥਨ ਵਿੱਚ ਉਤਰ ਆਏ ਸਨ।  ਅਨਿਲ ਜੋਸ਼ੀ ਨੇ ਕਿਹਾ ਕਿ ਅਫਸੋਸ ਹੈ ਪੰਜਾਬ ਭਾਜਪਾ ਦੀ ਨਿਲਾਇਕੀ ਰਹੀ ਹੈ ।  ਪੰਜਾਬ  ਨੂੰ  ਇਸਦਾ ਖਾਮਿਆਜਾ ਭਾਜਪਾ ਨੂੰ ਭੁਗਤਣਾ ਪਾ ਰਿਹਾ ਹੈ ।   ਕਿਸਾਨੀ ਨਾਲ ਸਾਡਾ ਬਿਜਨਿਸ  ਜੁੜਿਆ ਹੈ  ।  ਜੋਸ਼ੀ ਨੇ ਕਿਹਾ ਕਿ ਪੰਜਾਬ ਭਾਜਪਾ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਮਾਮਲਾ ਪੰਜਾਬ ਨਾਲ ਜੁੜਿਆ ਹੈ ।   ਕਿਸਾਨਾਂ ਨਾਲ ਤਾਕਤ ਜੁੜਦੀ ਗਈ ।  ਪੰਜਾਬ ਭਾਜਪਾ ਨੇ ਇਕ ਸਾਲ ਗੱਲ ਹੀ ਨਹੀਂ ਕੀਤੀ ਮੈਂ ਕਿਸਾਨ ਦਾ ਦਰਦ ਜਾਣਦਾ ਹਾਂ ।

ਕਿਸਾਨੀ ਸੋਖੀ ਨਹੀਂ ਹੈ, ਕਿਸਾਨ ਜੋ ਲੜਾਈ ਲੜ ਰਹੇ ਹੈ । ਸਾਡੇ ਬਚੇ ਨੂੰ ਸਬਜ਼ੀ ਜੇ ਸਵਾਦ ਨਾ ਲੱਗੇ ਤਾ ਉਸ ਨੂੰ ਖਿਲਾ ਨਹੀਂ ਸਕਦੇ ਹਾਂ । ਅਸੀਂ ਜਬਰਦਸਤੀ ਕਹੀਏ ਕਿ ਤੁਹਾਡੀ ਆਮਦਨ ਡਬਲ ਹੋ ਜਾਵੇਗੀ ।  ਪੰਜਾਬ ਭਾਜਪਾ ਵਾਲੇ ਇਹ ਸਮਝਣ ਵਿੱਚ ਨਾਕਾਮ ਰਹੇ ਕਿ ਇਹ ਪੰਜਾਬ ਦਾ ਮਸਲਾ ਹਾਂ । ਜੋਸ਼ੀ ਨੇ ਕਿਹਾ ਮੈਂ ਕਮੇਟੀ ਵਿੱਚ ਮੁੱਦਾ ਉਠਾਇਆ ਸੀ ਕਿਸੇ ਨੇ ਕਿਸਾਨਾਂ ਦੇ ਹੱਕ ਵਿੱਚ ਅਵਾਜ ਨਹੀਂ ਉਠਾਈ ।  ਇਕ ਸਾਲ ਹੋ ਗਿਆ ਕਾਨੂੰਨ ਆਏ ਨੂੰ 500 ਕਿਸਾਨ ਮਰ ਚੁਕੇ ਹਨ ਇਹ ਨਹੀਂ ਮਾਰਨੇ ਚਾਹੀਦੇ ਸੀ ਉਹ ਸਾਡੇ ਭਰਾ ਹਨ ।