ਸਿੱਧੂ ਦਾ ਕੈਪਟਨ ਤੇ ਤਿੱਖਾ ਹਮਲਾ , ਦੂਜਿਆਂ ਦੇ ਮੋਢਿਆ ਰਾਹੀਂ ਫਾਇਰਿੰਗ ਕਰੋ ਬੰਦ , ਤੁਸੀਂ ਹੋ ਜਿੰਮੇਵਾਰ , ਗੁਰੂ ਸਾਹਿਬ ਦੇ ਦਰਬਾਰ ਵਿਚ ਤੁਹਾਨੂੰ ਕੌਣ ਬਚਾਏਗਾ ?
ਗੁਰੂ ਗਰੰਥ ਸਾਹਿਬ ਨੂੰ ਇਨਸਾਫ਼ ਦਵਾਉਂਣਾ ਮੇਰੇ ਆਤਮਾ ਦੀ ਅਵਾਜ
ਸਰਕਾਰ ਤੋਂ ਬਾਗੀ ਚਾਲ ਰਹੇ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਪਣੇ ਤੇਵਰ ਤਿੱਖੇ ਕਰਦੇ ਹੋਏ ਕਿਹਾ ਹੈ ਕਿ ਕੱਲ੍ਹ ਤੇ ਅੱਜ ਮੇਰੀ ਇਕ ਹੀ ਮੰਗ ਹੈ ਕਿ ਗੁਰੂ ਸਾਹਿਬ ਨੂੰ ਇਨਸਾਫ ਮਿਲੇ ਅਤੇ ਇਹ ਮੰਗ ਹਮੇਸ਼ਾ ਰਹੇਗੀ ।
ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਦੀ ਅੰਤਰ ਆਤਮਾ ਪਾਰਟੀ ਲਾਇਨ ਤੋਂ ਕਿਤੇ ਉਪਰ ਹੈ ।
ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਿਨਾ ਸਿੱਧੂ ਨੇ ਕਿਹਾ ਕਿ ਉਹ ਮੇਰੇ ਤੇ ਵਾਰ ਕਾਰਨ ਲਈ ਪਾਰਟੀ ਦੇ ਆਪਣੇ ਸਾਥੀਆਂ ਦੇ ਮੋਢਿਆ ਦਾ ਇਸਤਮਾਲ ਨਾ ਕਰਨ । ਤੁਸੀਂ ਤਾਂ ਸਿੱਧੇ ਤੋਰ ਉਤੇ ਇਸ ਲਈ ਜਿੰਮੇਵਾਰ ਅਤੇ ਜਵਾਬਦੇਹ ਹੋ । ਗੁਰੂ ਸਾਹਿਬ ਦੇ ਦਰਬਾਰ ਵਿਚ ਤੁਹਾਨੂੰ ਕੌਣ ਬਚਾਏਗਾ ।
Yesterday & Today, My soul’s demand is Justice for Guru Sahib, will reiterate it tomorrow as well ! Punjab’s Conscience is above party lines, Stop firing from party colleagues shoulders. You are directly Responsible & Answerable – Who will protect you in court of the Great Guru ? : Navjot Singh Sidhu