ਵਿਵਾਦਤ ਵਿਧਾਇਕਾਂ ਨੇ ਲਈ ਨਵਜੋਤ ਸਿੱਧੂ ਦੀ ਸ਼ਰਨ, ਕਾਂਗਰਸ ਵਿਚ ਕਾਲੀਆਂ ਭੇਡਾਂ ਕੌਣ ? ਕਾਂਗਰਸੀਆਂ ਦਾ ਕਾਂਗਰਸੀਆਂ ਤੇ ਵਾਰ , ਉੱਠੇ ਸਵਾਲ
ਕੀ ਨਵਜੋਤ ਸਿੱਧੂ ਦੇ ਨਵੇਂ ਨਰੋਏ ਪੰਜਾਬ ਦਾ ਸੁਫਨਾ ਹੋਵੇਗਾ ਸਾਕਾਰ
ਪੰਜਾਬ ਅੰਦਰ ਉੱਠੇ ਵਿਵਾਦ ਹਰ ਦਿਨ ਨਵਾਂ ਰੂਪ ਲੈ ਰਹੇ ਹਨ ਦੂਜੀਆਂ ਰਾਜਨੀਤਿਕ ਪਾਰਟੀਆਂ ਜਿਥੇ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋ ਗਈਆਂ ਹਨ । ਕਾਂਗਰਸ ਦੇ ਕਈ ਨੇਤਾ ਕਾਂਗਰਸ ਪਾਰਟੀ ਦੇ ਨੇਤਾਵਾਂ ਤੇ ਸਵਾਲ ਚੁੱਕ ਰਹੇ ਹਨ । ਪੰਜਾਬ ਮਾਡਲ ਦੀ ਗੱਲ ਕਰਨ ਵਾਲੇ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਵਾਦਤ ਕਾਂਗਰਸ ਦੇ ਵਿਧਾਇਕਾਂ ਨੂੰ ਸ਼ਰਨ ਦੇਣ ਵਿਚ ਰੁਝ ਗਏ ਹਨ । ਕਈ ਵਿਧਾਇਕਾਂ ਦੇ ਉਨ੍ਹਾਂ ਦੇ ਹਲਕੇ ਵਿਚ ਕਾਂਗਰਸ ਦੇ ਵਰਕਰ ਵਿਰੋਧ ਕਰ ਰਹੇ ਹਨ । ਇਸ ਦੇ ਬਾਵਜੂਦ ਸਿੱਧੂ ਅਜਿਹੇ ਵਿਧਾਇਕਾਂ ਨਾਲ ਚਟਾਨ ਦੀ ਤਰ੍ਹਾਂ ਖੜ੍ਹ ਗਏ ਹਨ ।
ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵਿਰੁੱਧ ਉਨ੍ਹਾਂ ਦੇ ਹਲਕੇ ਦੇ ਸਰਪੰਚਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਸਮੇਤ ਸੈਂਕੜੇ ਕਾਂਗਰਸੀ ਵਰਕਰਾਂ ਨੇ ਬਗਾਵਤ ਦਾ ਬੈਨਰ ਚੁੱਕਿਆ ਹੋਇਆ ਹੈ ਅਤੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਉਨ੍ਹਾਂ ਨੂੰ ਟਿਕਟ ਨਾ ਦਿੱਤੀ ਜਾਵੇ। ਦੂਜੇ ਪਾਸੇ 100 ਤੋਂ ਵੱਧ ਪਿੰਡਾਂ ਦੇ ਸਾਬਕਾ ਅਤੇ ਮੌਜੂਦਾ ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਜਲਾਲਪੁਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ। ਉਨ੍ਹਾਂ ਅੱਗੇ ਘਨੌਰ ਵਿੱਚ ਗੈਰਕਨੂੰਨੀ ਸ਼ਰਾਬ ਅਤੇ ਮਾਈਨਿੰਗ ਦੇ ਮਾਮਲਿਆਂ ਦੀ ਸੁਤੰਤਰ ਜਾਂਚ ਦੀ ਮੰਗ ਕਰ ਚੁਕੇ ਹਨ ।
ਦੂਜੇ ਪਾਸੇ ਪੰਜਾਬ ਸਰਕਾਰ ਨੇ ਜਲਾਲਪੁਰ ਦੇ ਟਿੱਪਰ ਵੀ ਬੰਦ ਕਰ ਦਿਤੇ ਹਨ । ਇਸ ਸਭ ਦੇ ਵਿਚਕਾਰ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਦਨ ਲਾਲ ਜਲਾਲਪੁਰ ਨਾਲ ਚਟਾਨ ਦੀ ਤਰ੍ਹਾਂ ਖੜ੍ਹ ਗਏ ਹਨ ਤੇ ਜਲਾਲਪੁਰ ਨੂੰ ਆਪਣਾ ਥਾਪੜਾ ਤੇ ਦਿੱਤਾ ਹੈ ।
ਸਿੱਧੂ ਦੇ ਨਜਦੀਕੀ ਪਾਰਟੀ ਅੰਦਰ ਕਾਲੀਆਂ ਭੇਡਾਂ ਦੀ ਗੱਲ ਕਰ ਰਹੀਆਂ ਅਤੇ ਕਹਿ ਰਹੇ ਹਨ ਕਿ ਮੱਕੀ ਤੇ ਤੋਤਾ ਬਹਿਣ ਨਹੀਂ ਦੇਣਾ ਤੇ ਕਾਂਗਰਸ ਵਿਚ ਕਾਲੀਆਂ ਭੇਡਾਂ ਨੂੰ ਰਹਿਣ ਨਹੀਂ ਦੇਣਾ । ਦੂਜੇ ਪਾਸੇ 100 ਤੋਂ ਵੱਧ ਪਿੰਡਾਂ ਦੇ ਸਾਬਕਾ ਅਤੇ ਮੌਜੂਦਾ ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਜਲਾਲਪੁਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ। ਉਨ੍ਹਾਂ ਅੱਗੇ ਘਨੌਰ ਵਿੱਚ ਗੈਰਕਨੂੰਨੀ ਸ਼ਰਾਬ ਅਤੇ ਮਾਈਨਿੰਗ ਦੇ ਮਾਮਲਿਆਂ ਦੀ ਸੁਤੰਤਰ ਜਾਂਚ ਦੀ ਮੰਗ ਕਰ ਰਹੇ ਹਨ । ਸਿੰਚਾਈ ਘੋਟਾਲੇ ਦੇ ਮੁੱਖ ਦੋਸ਼ੀ ਗੁਰਿੰਦਰ ਸਿੰਘ ਭਾਪੇ ਦੇ ਕਰੀਬੀ ਅਤੇ ਕਾਂਗਰਸ ਦੇ ਵਿਧਾਇਕ ਮਦਨ ਲਾਲ ਠੇਕੇਦਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਪੂਰਾ ਥਾਪੜਾ ਮਿਲ ਗਿਆ ਹੈ । ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਂਣ ਤੋਂ ਬਾਅਦ ਸਿੰਚਾਈ ਘੋਟਾਲੇ ਵਿਚ ਗੁਰਿੰਦਰ ਸਿੰਘ ਭਾਪੇ ਨੂੰ ਗਿਰਫ਼ਤਾਰ ਕੀਤਾ ਸੀ ਤੇ ਉਸ ਸਮੇ ਮਦਨ ਲਾਲ ਉਹ ਸ਼ਖਸ ਸਨ ਜੋ ਗੁਰਿੰਦਰ ਭਾਪੇ ਨੂੰ ਪਟਿਆਲਾ ਜੇਲ ਵਿਚ ਮਿਲਣ ਗਏ ਸਨ । ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀ ਮਦਨ ਲਾਲ ਠੇਕੇਦਾਰ ਦੇ ਟਿੱਪਰ ਬੰਦ ਕਰ ਦਿਤੇ ਹੈ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੇ ਨਾਲ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੈ ਕੇ ਜਲਾਲਪੁਰ ਦੇ ਘਰ ਉਨ੍ਹਾਂ ਨੂੰ ਥਾਪੜਾ ਦੇ ਕੇ ਆਏ ਹਨ ।
ਏਹੀ ਨਹੀਂ ਇਕ ਹੋਰ ਪੀੜਤ ਕਾਂਗਰਸ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਵੀ ਨਵਜੋਤ ਸਿੱਧੂ ਮੋਗੇ ਉਨ੍ਹਾਂ ਦੇ ਘਰ ਮਿਲਣ ਜਾ ਰਹੇ ਹਨ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਦਰਸ਼ਨ ਬਰਾੜ ਦੇ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਕਰੈਸ਼ਰ ਬੰਦ ਕਰ ਦਿਤੇ ਹਨ ਤੇ ਨਵਜੋਤ ਸਿੱਧੂ ਹੁਣ ਬਰਾੜ ਨਾਲ ਅਫਸੋਸ ਜਾਹਰ ਕਰਨ ਜਾ ਰਹੇ ਹਨ