September 20, 2021

ਰੰਧਾਵਾ ਅਤੇ ਬਾਜਵਾ ਨਾਲ  ਚਟਾਨ ਦੀ ਤਰਾਂ ਖੜਾਂ ਗੇ — ਮਹਾਜ਼ਨ 

ਰੰਧਾਵਾ ਅਤੇ ਬਾਜਵਾ ਨਾਲ  ਚਟਾਨ ਦੀ ਤਰਾਂ ਖੜਾਂ ਗੇ — ਮਹਾਜ਼ਨ 
ਅੱਜ ਮਹਾਜ਼ਨ ਪਰਿਵਾਰ ਨੇ ਸਪੱਸਟ ਕੀਤਾ ਕਿ ਉਹ ਭਵਿੱਖ ਵਿਚ ਵੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਚਟਾਨ ਦੀ ਤਰਾਂ ਖੜਨਗੇ ਤੇ ਇਹਨਾਂ ਦੋਵਾਂ ਕੈਬਨਿਟ ਮੰਤਰੀਆਂ  ਵੱਲੋਂ ਕਸਬਿਆਂ ਅਤੇ ਪਿੰਡਾਂ ਵਿਚ ਵਿਕਾਸ ਕਾਰਜ ਕਰਵਾਏ ਹਨ  ਉਹ ਲੋਕਾਂ ਦੀ ਕਚਿਹਰੀ ਵਿਚ ਵਿਧਾਨ ਸਭਾ ਚੌਣਾ ਦੌਰਾਣ ਦੋਵਾਂ ਹਲਕੇ ਦੇ ਵੋਟਰਾਂ ਨੂੰ ਦੱਸਣਗੇ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਉਹ ਦਰਵੇਸ ਸਿਆਸਤਦਾਨ ਸਵਰਗੀ  ਸੰਤੌਖ ਸਿੰਘ ਰੰਧਾਵਾ ਵੱਲੋਂ  ਉਹਨਾਂ ਦੇ ਬੇਮਿਸਾਲ ਵਿਅਕਤੀ ਤਵ ਦੂਰ ਦ੍ਰਿਸ਼ਟੀ ਵਿਸਾਲ  ਵਿਰਾਸਤ ਅਤੇ ਸੱਚੀ ਦੇਸ ਭਗਤੀ ਲੋੜਵੰਦਾਂ ਨੂੰ ਹਜਾਰਾਂ ਨੋਕਰੀਆਂ ਅਤੇ ਦਲਿਤ ਲੋਕਾਂ,ਮਸੀਹ ਭਾਈਚਾਰੇ  ਦਾ ਜੀਵਨ ਪੱਧਰ ਉਚਾ ਚੁੱਕਣ ਦੇ ਉਪਰਾਲਿਆਂ ਸਦਕਾ ਵਿਧਾਨ ਸਭਾ ਚੌਣਾ ਵਿਚ ਰੰਧਾਵਾ ਅਤੇ ਬਾਜਵਾ ਲ ਈ ਦਿਨ ਰਾਤ ਇਕ ਕਰਕੇ ਇਹਨਾਂ ਦੋਵਾਂ ਕੈਬਨਿਟ ਮੰਤਰੀਆਂ ਦੀ ਜਿਤ ਲ‌ਈ ਅੱਡੀ ਚੋਟੀ ਦਾ ਜੋਰ ਲਗਾਉਣ ਗੇ ਤਾਂ ਕਿ ਹਲਕਾ ਡੇਰਾ ਬਾਬਾ ਨਾਨਕ ਅਤੇ ਹਲਕਾ ਫਤਿਹ ਗੜ ਚੂੜੀਆਂ  ਨੂੰ ਨਮੂਨੇ ਦੇ ਹਲਕੇ ਬਣਾਇਆ ਜਾਵੇ ਉਹਨਾਂ ਦੋਹਾਂ ਹਲਕਿਆਂ ਦੇ  ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਦੋਵਾਂ ਕੈਬਨਿਟ ਮੰਤਰੀਆਂ ਦੇ ਇਮਾਨਦਾਰੀ  ਵਾਲੇ ਅਕਸ ਨੂੰ ਮੱਦੇਨਜਰ ਰੱਖਦੇ ਹੋਏ ਇਹਨਾਂ ਦਾ ਵਿਧਾਨ ਸਭਾ ਚੌਣਾ ਵਿਚ ਭਰਭੂਰ ਸਹਿਯੋਗ ਦਿਤਾ ਜਾਵੇ