Punjab

ਵਿਜੀਲੈਂਸ ਵਲੋਂ ਪੰਜ ਪੁਲਿਸ ਕਰਮਚਾਰੀਆਂ ਵਿਰੁੱਧ ਰਿਸ਼ਵਤ ਦਾ ਮੁਕੱਦਮਾ ਦਰਜ

 

 

ਵਿਜੀਲੈਂਸ ਵਲੋਂ ਪੰਜ ਪੁਲਿਸ ਕਰਮਚਾਰੀਆਂ ਵਿਰੁੱਧ ਰਿਸ਼ਵਤ ਦਾ ਮੁਕੱਦਮਾ ਦਰਜ

ਰਿਸ਼ਵਤ ਲੈਂਦੇ ਤਿੰਨ ਪੁਲਿਸ ਕਰਮਚਾਰੀ ਰੰਗੇ ਹੱਥੀਂ ਦਬੋਚੇ

 

ਚੰਡੀਗੜ੍ਹ, 16 ਅਪਰੈਲ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਿਟੀ ਥਾਣਾ ਸਮਾਣਾ, ਜਿਲਾ ਪਟਿਆਲਾ ਵਿਖੇ ਤਾਇਨਾਤ ਐਸ.ਆਈ. ਕਰਨਵੀਰ ਸਿੰਘ, ਹੌਲਦਾਰ ਮੱਖਣ ਸਿੰਘ ਅਤੇ ਹੋਮ ਗਾਰਡ ਜਵਾਨ ਵਿਰਸਾ ਸਿੰਘ ਨੂੰ 13,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਜਦਕਿ ਇਸੇ ਕੇਸ ਵਿੱਚ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਕਰਚਮਾਰੀਆਂ ਨੂੰ ਸ਼ਿਕਾਇਤਕਰਤਾ ਵਿਨੋਦ ਕੁਮਾਰ ਵਾਸੀ ਪਾਤੜਾਂ ਜਿਲਾ ਪਟਿਆਲਾ ਦੀ ਸ਼ਿਕਾਇਤ ‘ਤੇ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਇੱਕ ਪੁਲਿਸ ਕੇਸ ਵਿੱਚ ਉਸ ਦੇ ਭਤੀਜੇ ਦੀ ਮਦਦ ਕਰਨ ਬਦਲੇ ਉਕਤ ਪੁਲਿਸ ਕਰਚਮਾਰੀਆਂ ਵਲੋਂ ਉਸ ਤੋਂ 25,000 ਰੁਪਏ ਦੀ ਮੰਗ ਕੀਤੀ ਗਈ ਹੈ ।

ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਐਸ.ਆਈ., ਹੌਲਦਾਰ ਅਤੇ ਹੋਮ ਗਾਰਡ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 13,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਰਿਸ਼ਵਤਖ਼ੋਰੀ ਦੇ ਇਸ ਕੇਸ ਵਿੱਚ ਉਕਤ ਸਮੇਤ ਪੰਜ ਪੁਲਿਸ ਕਰਮਚਾਰੀਆਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਪਟਿਆਲਾ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!