ਫਤਹਿਗੜ੍ਹ ਚੂੜੀਆਂ ਤੋਂ ਟਿਕਟ ਮਿਲਣ ਤੋਂ ਬਾਅਦ ਬਟਾਲਾ ਸੀਟ ਤੇ ਤ੍ਰਿਪਤ ਬਾਜਵਾ ਨੇ ਠੋਕਿਆ ਦਾਅਵਾ
ਬਟਾਲਾ ਸੀਟ ਨੂੰ ਲੈ ਕੇ ਮੰਤਰੀ ਤ੍ਰਿਪਤ ਬਾਜਵਾ ਨੇ ਇਕ ਬਾਰ ਫਿਰ ਦਾਅਵਾ ਠੋਕ ਦਿੱਤਾ ਹੈ ਬਟਾਲਾ ਸੀਟ ਨੂੰ ਲੈ ਕੇ ਫਿਰ ਘਮਸਾਨ ਸ਼ੁਰੂ ਹੋ ਗਿਆ ਹੈ ਕਾਂਗਰਸ ਵਲੋਂ ਇਸ ਸੀਟ ਤੇ ਅਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਇਸ ਲਈ ਬਟਾਲਾ ‘ਚ ਟਿਕਟ ਨੂੰ ਲੈ ਕੇ ਕਾਂਗਰਸ ‘ਚ ਪੇਚ ਫਸਿਆ ਹੈ। ਬਟਾਲਾ ਤੋਂ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਟਿਕਟ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਬਾਜਵਾ ਧੜੇ ਦਾ ਦਾਅਵਾ ਹੈ ਕਿ ਸਾਡੇ ਨਾਲ 80 ਪਿੰਡਾਂ ਦੇ ਸਰਪੰਚ ਨੇ ਤੇ 32 ਕੌਂਸਲਰਾਂ ਦਾ ਸਮਰਥਨ ਹੋਣ ਦਾ ਵੀ ਦਮ ਭਰਿਆ ਹੈ। ਅਸ਼ਵਨੀ ਸੇਖੜੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਤ੍ਰਿਪਤ ਬਾਜਵਾ ਫਤਿਹਗੜ੍ਹ ਚੂੜ੍ਹੀਆਂ ਤੋਂ ਨੇ ਕਾਂਗਰਸ ਉਮੀਦਵਾਰ ਨੇ ਤੇ ਕਾਂਗਰ ਪ੍ਰਧਾਨ ਨਵਜੋਤ ਸਿੱਧੂ ਨੇ ਅਸ਼ਵਨੀ ਸੇਖੜੀ ਦੇ ਹੱਕ ਚ ਰੈਲੀ ਕੀਤੀ ਸੀ। ਬਾਜਵਾ ਦਾ ਕਹਿਣਾ ਹੈ ਕਿ ਚੋਧਰੀ ਸੰਤੋਖ ਸਿੰਘ ਦੇ ਪਰਿਵਾਰ ਵਿਚ ਤਿੰਨ ਟਿਕਟਾਂ ਗਈਆਂ ਹਨ , ਸਾਡੇ ਬਾਰੇ ਕਿਉਂ ਪਰਿਵਾਰ ਵਿਚ ਇਕ ਟਿਕਟ ਦਾ ਫਾਰਮੂਲਾ ਰੱਖਿਆ ਗਿਆ ਹੈ ਬਾਜਵਾ ਨੇ ਕਿਹਾ ਕਿ ਪਰਿਵਾਰ ਨੂੰ ਦੋ ਟਿਕਟਾਂ ਨਹੀਂ ਦੇਣੀਆਂ ਇਹ ਪਾਰਟੀ ਦਾ ਫੈਸਲਾ ਹੈ ਇਹ ਕੋਈ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਹੈ ਕਿ ਪਰਿਵਾਰ ਵਿਚ ਇਕ ਨੂੰ ਹੀ ਟਿਕਟ ਦੇਣੀ ਹੈ