Punjab

 ਨਵੇਂ ਵੋਟਰਾਂ ਦੀ ਪਛਾਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ

 

 ਨਵੇਂ ਵੋਟਰਾਂ ਦੀ ਪਛਾਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ

– ਨੌਜਵਾਨ ਵੋਟਰਾਂ ਦੇ ਈਪੀਆਈਸੀ ਕਾਰਡ ਬਣਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ: ਸੀਈਓ ਡਾ. ਰਾਜੂ

ਚੰਡੀਗੜ੍ਹ, 21 ਦਸੰਬਰ:

ਵੋਟਰ ਸੂਚੀ ਵਿੱਚ 18 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਨਾਮ 100 ਫ਼ੀਸਦ ਦਰਜ ਕਰਨ ਨੂੰ ਯਕੀਨੀ ਬਣਾਉਣ ਲਈ ਇੱਕ ਹੋਰ ਉਪਰਾਲਾ ਕਰਦਿਆਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਸੂਬੇ ਵਿੱਚ ਨਵੇਂ ਵੋਟਰਾਂ ਦੀ ਪਛਾਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਸੀਈਓ ਡਾ. ਰਾਜੂ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਵਧੀਕ ਸੀਈਓ ਅਮਨਦੀਪ ਕੌਰ ਨਾਲ ਸਿਹਤ, ਸਿੱਖਿਆ ਅਤੇ ਜਨਮ ਤੇ ਮੌਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐਸਈ) ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਪ੍ਰਦੀਪ ਅਗਰਵਾਲ ਵੀ ਮੀਟਿੰਗ ਵਿੱਚ ਸ਼ਾਮਲ ਹੋਏ।

ਤਿੰਨ ਮੈਂਬਰੀ ਕਮੇਟੀ ਦੀ ਅਗਵਾਈ ਸਵੀਪ ਕੋਆਰਡੀਨੇਟਰ ਡਾ. ਨਵਨੀਤ ਵਾਲੀਆ ਕਰ ਰਹੇ ਹਨ ਜਦਕਿ ਸੁਪਰਡੈਂਟ ਰਾਕੇਸ਼ ਖੰਨਾ ਅਤੇ ਡਾਟਾ ਆਧਾਰਤ ਪ੍ਰਬੰਧਕ ਚਰਨਜੀਤ ਸਿੰਘ ਇਸ ਦੇ ਮੈਂਬਰ ਹਨ। ਵਧੀਕ ਸੀਈਓ ਅਮਨਦੀਪ ਕੌਰ, ਜੋ ਸੂਬੇ ਦੇ ਇਲੈਕਟ੍ਰੋਲ ਰੋਲ ਨੋਡਲ ਅਫ਼ਸਰ ਵੀ ਹਨ, ਕਮੇਟੀ ਦੀ ਨਿਗਰਾਨੀ ਕਰਨਗੇ।

ਸੀਈਓ ਡਾ. ਰਾਜੂ ਨੇ ਕਿਹਾ ਕਿ ਸਿੱਖਿਆ, ਸਿਹਤ, ਤਕਨੀਕੀ ਸਿੱਖਿਆ, ਮੈਡੀਕਲ ਸਿੱਖਿਆ, ਹੁਨਰ ਵਿਕਾਸ, ਕਿਰਤ ਵਿਭਾਗ, ਨਰਸਿੰਗ, ਮੈਡੀਕਲ ਯੂਨੀਵਰਸਿਟੀਆਂ ਅਤੇ ਸਮਾਜ ਭਲਾਈ ਵਿਭਾਗ ਕੋਲ ਨੌਜਵਾਨ ਵੋਟਰਾਂ ਦਾ ਸਾਰਾ ਡਾਟਾ ਉਪਲਬਧ ਹੈ, ਇਸ ਲਈ ਇਹ ਵਿਭਾਗ ਇਸ ਮੁਹਿੰਮ ਦੇ ਸਰਗਰਮ ਭਾਗੀਦਾਰ ਹਨ।

ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਨੂੰ ਹਦਾਇਤ ਕੀਤੀ ਕਿ 1 ਜਨਵਰੀ 2002 ਤੋਂ 31 ਦਸੰਬਰ 2003 ਦਰਮਿਆਨ ਪੈਦਾ ਹੋਏ ਲੋਕਾਂ ਦਾ ਡਾਟਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਉਨ੍ਹਾਂ ਦਾ ਵੋਟਰ ਫੋਟੋ ਪਹਿਚਾਣ ਕਾਰਡ (ਈਪੀਆਈਸੀ) ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੀਬੀਐਸਈ, ਆਈਸੀਐਸਸੀ ਅਤੇ ਓਪਨ ਸਕੂਲ ਵਿਭਾਗਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਨਵੇਂ ਵੋਟਰਾਂ ਦਾ ਸਾਰਾ ਡਾਟਾ ਇਕੱਠਾ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਸਾਰਾ ਡਾਟਾ ਇਕੱਠਾ ਹੋਣ ਉਪਰੰਤ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਮਿਲਾਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ, “ਇਸ ਕਮੇਟੀ ਨੂੰ ਬਣਾਉਣ ਦਾ ਸਾਡਾ ਉਦੇਸ਼ ਵੱਧ ਤੋਂ ਵੱਧ ਯੋਗ ਨੌਜਵਾਨ ਵੋਟਰਾਂ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਨੂੰ ਵੋਟਰ ਸੂਚੀਆਂ ਵਿੱਚ ਸ਼ਾਮਲ ਕਰਨਾ ਹੈ ਤਾਂ ਜੋ ਉਹ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਪਣੀ ਵੋਟ ਦੀ ਵਰਤੋਂ ਕਰ ਸਕਣ।”

ਡਾ. ਰਾਜੂ ਨੇ ਕਮੇਟੀ ਮੈਂਬਰਾਂ ਨੂੰ ਵੱਧ ਤੋਂ ਵੱਧ ਨਵੇਂ ਵੋਟਰਾਂ ਨੂੰ ਸ਼ਾਮਲ ਕਰਨ ਲਈ ਠੋਸ ਉਪਰਾਲੇ ਕਰਨ ਦੀ ਹਦਾਇਤ ਵੀ ਕੀਤੀ।

ਡੀਜੀਐਸਈ ਪ੍ਰਦੀਪ ਅਗਰਵਾਲ ਨੇ ਸੁਝਾਅ ਦਿੱਤਾ ਕਿ ਪੰਜਾਬ ਸਿੱਖਿਆ ਵਿਭਾਗ ਅਤੇ ਤਕਨੀਕੀ ਸਿੱਖਿਆ ਕੋਲ ਉਪਲਬਧ ਡਾਟਾ ਨਵੇਂ ਵੋਟਰਾਂ ਦੀ ਪਛਾਣ ਲਈ ਬਹੁਤ ਮਹੱਤਵਪੂਰਨ ਹੋਵੇਗਾ। ਉਨ੍ਹਾਂ ਜਲਦ ਤੋਂ ਜਲਦ ਸਾਰਾ ਡਾਟਾ ਸੀਈਓ ਦਫ਼ਤਰ ਨਾਲ ਸਾਂਝਾ ਕਰਨ ਦਾ ਭਰੋਸਾ ਦਿੱਤਾ।

ਇਸ ਦੌਰਾਨ ਸਿਹਤ ਵਿਭਾਗ ਦੇ ਨੁਮਾਇੰਦਿਆਂ ਨੇ ਵੀ ਜਨਮ ਅਤੇ ਮੌਤ ਸਬੰਧੀ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।

 

— THREE MEMBER COMMITTEE FORMED TO IDENTIFY NEW VOTERS

 

— MAXIMUM EFFORTS SHOULD BE MADE FOR MAKING EPIC CARDS OF YOUNG VOTERS: CEO DR RAJU

 

CHANDIGARH, DECEMBER 21:

 

In yet another effort to ensure 100% enrollment of persons who turned 18-years-old, Chief Electoral Officer (CEO) Punjab Dr S Karuna Raju on Tuesday constituted a Three-Member Committee to identify new voters in the state.

 

CEO Dr Raju accompanied by Additional CEO Amandeep Kaur was chairing a meeting of various departments including Health, Education and Birth and Death Department at his office here. Director General School Education (DGSE) and Director Technical Education Pradeep Agrawal also attended the meeting.

 

The three-member committee is headed by SVEEP Coordinator Dr Navneet Walia while Superintendent Rakesh Khanna and Data Based Administrator Charanjit Singh are its members. Additional CEO Amandeep Kaur, who is also Electoral Roll Nodal Officer for state will be supervising the committee.

 

CEO Dr Raju said that as departments including Education, Health, Technical Education, Medical Education, Skill Development, Labour Department, Nursing, Medical Universities and Social Welfare have all the data of young voters, these departments are active partners of this campaign.

 

He directed these departments to provide data of people born between January 1, 2002 to December 31, 2003, so that they can be captured and Electors Photo Identification Card (EPIC) could be made. He said that CBSE, ICSC and Open School departments are also being roped in and all out efforts are being made to collect all the data of new voters. He said that once all the data will be collected, it will be thoroughly screened and collated.

 

“Our aim to form this committee is to capture maximum eligible young voters and bring them on Electoral Rolls so that they could exercise their franchise in forthcoming Punjab Assembly Elections 2022,” he said.

 

Dr Raju also directed the committee members to do maximum efforts to enroll maximum new voters.

 

DGSE Pradeep Agrawal suggested that the data available with the Punjab Education Department and Technical Education will be of great importance for the identification of new voters. He assured to share all the data with the CEO Office at the earliest.

 

Meanwhile, Representatives from the Health Department also assured to provide all the information pertaining to births and deaths.

 


नये वोटरों की पहचान करने के लिए तीन सदस्यीय कमेटी का गठन


नौजवान वोटरों के ईपीआईसी कार्ड बनाने के लिए अधिक से अधिक प्रयास किये जाएं : सीईओ डा. राजू


चंडीगढ़, 21 दिसंबरः


वोटर सूची में 18 साल की आयु के नौजवानों के नाम 100 फ़ीसद दर्ज करने को यकीनी बनाने के लिए एक और प्रयास करते हुये मुख्य निर्वाचन अधिकारी (सी.ई.ओ.) पंजाब डा. एस करुणा राजू ने आज राज्य में नये वोटरों की पहचान करने के लिए तीन सदस्यीय कमेटी का गठन किया है।


सीईओ डा. राजू आज यहां अपने कार्यालय में अतिरिक्त सीईओ अमनदीप कौर के साथ स्वास्थ्य, शिक्षा और जन्म और मौत विभाग समेत अलग-अलग विभागों की मीटिंग की अध्यक्षता कर रहे थे। डायरैक्टर जनरल स्कूल शिक्षा (डीजीएसई) और डायरैक्टर तकनीकी शिक्षा प्रदीप अग्रवाल भी मीटिंग में शामिल हुए।


तीन सदस्यीय कमेटी का नेतृत्व स्वीप कोआर्डीनेटर डा. नवनीत वालिया कर रहे हैं जबकि सुपरडैंट राकेश खन्ना और डाटा आधारित प्रबंधक चरणजीत सिंह इसके मैंबर हैं। अतिरिक्त सीईओ अमनदीप कौर, जो राज्य के इलैकट्रोल रोल नोडल अधिकारी भी हैं, कमेटी की निगरानी करेंगे।


सीईओ डा. राजू ने कहा कि शिक्षा, स्वास्थ्य, तकनीकी शिक्षा, मैडीकल शिक्षा, हुनर विकास, श्रम विभाग, नरसिंग, मैडीकल यूनिवर्सिटियां और समाज कल्याण विभाग के पास नौजवान वोटरों का सारा डाटा उपलब्ध है, इसलिए यह विभाग इस मुहिम के सक्रिय भागीदार हैं।


उन्होंने इन विभागों को हिदायत की कि 1जनवरी, 2002 से 31 दिसंबर, 2003 के दरमियान पैदा हुए लोगों का डाटा मुहैया करवाया जाये जिससे उनका पता लगाया जा सके और उनका वोटर फोटो पहचान कार्ड (ईपीआईसी) बनाया जा सके। उन्होंने कहा कि सीबीएसई, आईसीएससी और ओपन स्कूल विभागों को भी शामिल किया जा रहा है और नये वोटरों का सारा डाटा इकट्ठा करने के लिए पूरी कोशिश की जा रही है। उन्होंने कहा कि एक बार सारा डाटा इकट्ठा होने के उपरांत इसकी अच्छी तरह जांच की जायेगी और मिलान किया जायेगा।


उन्होंने कहा, “इस कमेटी को बनाने का हमारा मकसद अधिक से अधिक योग्य नौजवान वोटरों की पहचान करना और उनको वोटर सूचियों में शामिल करना है जिससे वह आने वाले पंजाब विधान सभा चुनाव 2022 में अपने वोट का प्रयोग कर सकें।“


डा. राजू ने कमेटी सदस्यों को अधिक से अधिक नये वोटरों को शामिल करने के लिए ठोस प्रयास करने की हिदायत भी की।


डीजीएसई प्रदीप अग्रवाल ने सुझाव दिया कि पंजाब शिक्षा विभाग और तकनीकी शिक्षा के पास उपलब्ध डाटा नये वोटरों की पहचान के लिए बहुत महत्वपूर्ण होगा। उन्होंने जल्द से जल्द सारा डाटा सीईओ कार्यालय के साथ सांझा करने का भरोसा दिया।


इस दौरान स्वास्थ्य विभाग के नुमायंदों ने भी जन्म और मौत सम्बन्धी सारी जानकारी मुहैया करवाने का भरोसा दिया।

Related Articles

Leave a Reply

Your email address will not be published. Required fields are marked *

Back to top button
error: Sorry Content is protected !!