Punjab
Breaking : ਹਾਈਕੋਰਟ ਦੀ ਫਟਕਾਰ ਤੋਂ ਬਾਅਦ ਸੁਮੇਧ ਸੈਣੀ ਨੇ ਵਾਪਿਸ ਲਈ ਅਰਜੀ , ਹਾਈਕੋਰਟ ਨੇ ਕਿਹਾ ਆਪਣੀ ਹੱਦ ਵਿੱਚ ਰਹੋ
ਸੈਣੀ ਦੀ ਮੰਗ ਸੀ ਵਿਜੀਲੈਂਸ ਉਸਦੇ ਖਿਲਾਫ ਕੋਈ ਵੀ ਕਾਰਵਾਈ ਤੋਂ ਪਹਿਲਾ ਹਾਈਕੋਰਟ ਤੋਂ ਲਏ ਇਜਾਜਤ
Updatepunjab Desk :
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਕੜੀ ਫਟਕਾਰ ਲਗਾਉਂਦੇ ਹੋਏ ਆਪਣੀ ਸੀਮਾ ਵਿਚ ਰਹਿਣ ਲਈ ਕਿਹਾ ਹੈ । ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲੇ ਵਿਚ ਪਹਿਲਾ ਹੀ ਹਾਈ ਕੋਰਟ ਨੇ ਸੈਣੀ ਨੂੰ ਅੰਤਰਿਮ ਜਮਾਨਤ ਦੇ ਰੱਖੀ ਹੈ । ਮੰਗਲਵਾਰ ਨੂੰ ਸੈਣੀ ਨੇ ਇਕ ਅਰਜੀ ਦਾਇਰ ਕਰਕੇ ਕਿਹਾ ਕਿ ਵਿਜੀਲੈਂਸ ਉਨ੍ਹਾਂ ਦੇ ਖਿਲਾਫ ਦਰਜ ਮਾਮਲੇ ਵਿਚ ਨਵੀਆਂ ਧਾਰਾਵਾਂ ਜੋੜ ਕੇ ਕਾਰਵਾਈ ਕਰ ਸਕਦੀ ਹੈ । ਇਸ ਲਈ ਅਗਰ ਵਿਜੀਲੈਂਸ ਕੋਈ ਕਾਰਵਾਈ ਕਰਦੀ ਹੈ ਤਾਂ ਪਹਿਲਾ ਹਾਈਕੋਰਟ ਤੋਂ ਇਜਾਜਤ ਲਈ ਜਾਵੇ ।
ਹਾਈ ਕੋਰਟ ਨੇ ਸੈਣੀ ਦੀ ਇਸ ਅਰਜੀ ਤੇ ਸੈਣੀ ਨੂੰ ਕੜੀ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਅੰਤਰਿਮ ਰਾਹਤ ਮਿਲ ਚੁੱਕੀ ਹੈ । ਹੁਣ ਉਹ ਸੀਮਾ ਦਾ ਉਲੰਘਣ ਨਾ ਕਰਨ, ਨਹੀਂ ਤਾਂ ਹਾਈਕੋਰਟ ਇਸ ਅਰਜੀ ਨੂੰ ਖਾਰਿਜ ਕਰ ਦਵੇਗਾ । ਇਸ ਤੇ ਸੈਣੀ ਨੇ ਆਪਣੀ ਅਰਜੀ ਨੂੰ ਵਾਪਸ ਲੈ ਲਿਆ ਹੈ , ਜਿਸਦੇ ਚਲਦੇ ਹਾਈ ਕੋਰਟ ਨੇ ਇਸ ਅਰਜੀ ਨੂੰ ਖਾਰਜ ਕਰ ਦਿੱਤਾ ਹੈ ।