ਨਵਜੋਤ ਸਿੱਧੂ ਨਾਲ ਸੁਖਜਿੰਦਰ ਰੰਧਾਵਾ ਵੀ ਪੂਰੇ ਸਰਗਰਮ , ਗੁਰਪ੍ਰੀਤ ਕਾਂਗੜ ਦੇ ਘਰ ਪੁੱਜੇ, ਸਿੱਧੂ ਮੀਡਿਆ ਨਾਲ ਗੱਲਬਾਤ ਤੋਂ ਬਚੇ
ਪੰਜਾਬ ਅੰਦਰ ਇਕ ਪਾਸੇ ਜਿਥੇ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਸਿੱਧੂ ਹੁਣ ਕੈਬਿਨਟ ਮੰਤਰੀਆਂ ਨਾਲ ਮੁਲਾਕਤ ਕਰ ਰਹੇ ਹਨ ਲਾਲ ਸਿੰਘ ਨਾਲ ਮੁਲਾਕਤ ਤੋਂ ਬਾਅਦ ਸਿੱਧੂ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਘਰ ਮਿਲਣ ਚਲੇ ਗਏ ਇਸ ਸਮੇ ਸਿੱਧੂ ਤਾਂ ਕੁਝ ਨਹੀਂ ਬੋਲੇ ਪਰ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਿੱਧੂ ਅੱਜ ਮੇਰੇ ਘਰ ਆਏ ਸੀ ਮੈਂ ਸਿੱਧੂ ਨੂੰ ਕਿਹਾ ਕਿ ਤੁਸੀਂ ਆਏ ਹੋ ਆਪ ਇਸ ਕੰਪਲੈਕ੍ਸ ਵਿਚ ਆਏ ਹੋ ਆਪ ਸਾਰਿਆਂ ਨੂੰ ਮਿਲ ਲੈਂਦੇ ਹਾਂ ਅੱਜ 5 ਇਕੱਠੇ ਹੋਏ ਹੈ ਟਵੀਟ ਕਰਨ ਦੇ ਨਾਲ ਪਬਲਿਕ ਨੂੰ ਮਿਲਣਾ ਵੀ ਜਰੂਰੀ ਰੰਧਾਵਾ ਨੇ ਕਿਹਾ ਕਿ ਪਹਿਲਾ ਵੀ ਸਾਡੀ ਮੀਟਿੰਗ ਹੋਈ ਹੈ ਰੰਧਾਵਾ ਨੇ ਕਿਹਾ ਕਿ ਕਾਂਗਰਸ ਵਿਚ ਖਾਨਾਜੰਗੀ ਬੰਦ ਹੋਵੇਗੀ ਰੰਧਾਵਾ ਨੇ ਕਿਹਾ ਕਿ ਪੰਜਾਬ ਧਰਮ ਨਿਰਪੱਖ ਰਾਜ ਹੈ ਇਥੇ ਹਿੰਦੂ ਤੇ ਸਿੱਖ ਦਾ ਮਸਲਾ ਨਹੀਂ ਹੈ ਅੱਤਵਾਦ ਦੇ ਸਮੇ ਕਦੇ ਹਿੰਦੂ ਤੇ ਸਿੱਖ ਵਿਚ ਲੜਾਈ ਨਹੀਂ ਹੋਈ ਰੰਧਾਵਾ ਨੇ ਕਿਹਾ ਕਿ ਮੇਰੇ ਪਰਿਵਾਰ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਸਿੱਧੂ ਪਰਿਵਾਰ ਨਾਲ ਪਰਿਵਾਰਕ ਸਬੰਧ ਹਨ ਸਿੱਧੂ ਨੇ ਕਿਹਾ ਕਿ ਇਕ ਵਾਰ ਐਲਾਨ ਹੋ ਜਾਵੇ ਰੰਧਾਵਾ ਨੇ ਕਿਹਾ ਮੰਤਰੀ ਮੰਡਲ ਵਿਚ ਫੇਰਬਦਲ ਦਾ ਹੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੈ ਕੈਪਟਨ ਸਾਹਿਬ ਦੂਜੀ ਵਾਰ ਪ੍ਰਧਾਨ ਸੀ ਤੇ ਮੁੱਖ ਮੰਤਰੀ ਬਣੇ ਹਨ