Punjab

*ਬਹਿਬਲ ਕਲਾ ਗੋਲੀ ਕਾਂਡ : ਸੁਖਬੀਰ ਬਾਦਲ ਤੋਂ SIT ਵਲੋਂ ਪੁੱਛ ਗਿੱਛ ਜ਼ਾਰੀ*

*ਗੋਲੀਕਾਂਡ ਵਿਚ 2 ਸਿੱਖ ਨੌਜਵਾਨਾਂ ਦੀ ਗਈ ਸੀ ਜਾਨ*

ਬਹਿਬਲ ਗੋਲੀ ਕਾਂਡ ਮਾਮਲੇ ਵਿਚ ਅਕਾਲੀ ਦਾ ਪ੍ਰਧਾਨ ਤੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ SIT ਦੇ ਸਾਹਮਣੇ ਪੇਸ਼ ਹੋ ਗਏ ਹਨ । SIT ਵਲੋਂ ਸੁਖਬੀਰ ਬਾਦਲ ਤੋਂ ਬਹਿਬਲ ਕਲ੍ਹਾ ਗੋਲੀ ਕਾਂਡ ਮਾਮਲੇ ਵਿਚ ਸਵਾਲ ਜਵਾਬ ਹੋ ਰਹੇ ਹਨ । ਸੁਖਬੀਰ ਬਾਦਲ ਨੇ SIT ਅੱਗੇ ਪੇਸ਼ ਹੋਣ ਤੋਂ ਪਹਿਲਾ ਕਿਹਾ ਕਿ ਰਾਜਨੀਤਿਕ ਡਰਾਮਾ ਹੈ । ਦੋਸ਼ਿਆ ਨੂੰ ਫੜਣ ਵੱਲ ਕੋਈ ਧਿਆਨ ਨਹੀਂ ਹੈ ਪਹਿਲਾ ਕਾਂਗਰਸ ਨੇ ਕਈ ਸਾਲ ਬਰਬਾਦ ਕਰ ਦਿੱਤੇ ਹਨ ਹੁਣ ਇਸ ਸਰਕਾਰ ਨੇ ਬਰਬਾਦ ਕਰ ਦੇਣੇ ਹਨ ।
ਦੱਸਣਯੋਗ ਹੈ ਕਿ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ 14 ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਸਨ। ਬਹਿਬਲ ਕਲਾਂ ਵਿੱਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ। ਉਸ ਸਮੇ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਸੀ ਅਤੇ ਸੁਖਬੀਰ ਬਾਦਲ ਗ੍ਰਹਿ ਮੰਤਰੀ ਸਨ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!