Punjab

ਰਾਜਿੰਦਰ ਸਿੰਘ ਬਡਹੇੜੀ ਦੀ ਅਗਵਾਈ ਹੇਠ ਚੰਡੀਗੜ੍ਹ ’ਚ ਖ਼ੁਸ਼ੀ ਮੌਕੇ ਕਿੰਨਰਾਂ ਨੂੰ ਦੇਣ ਲਈ ਸ਼ਗਨ ਦੀਆਂ ਦਰਾਂ ਤੈਅ, ਇਸ ਤੋਂ ਵੱਧ ਲੈਣ ਲਈ ਕੋਈ ਦਬਾਅ ਨਹੀਂ ਪਾ ਸਕੇਗਾ

ਰਾਜਿੰਦਰ ਸਿੰਘ ਬਡਹੇੜੀ ਦੀ ਅਗਵਾਈ ਹੇਠ ਚੰਡੀਗੜ੍ਹ ’ਚ ਖ਼ੁਸ਼ੀ ਮੌਕੇ ਕਿੰਨਰਾਂ ਨੂੰ ਦੇਣ ਲਈ ਸ਼ਗਨ ਦੀਆਂ ਦਰਾਂ ਤੈਅ, ਇਸ ਤੋਂ ਵੱਧ ਲੈਣ ਲਈ ਕੋਈ ਦਬਾਅ ਨਹੀਂ ਪਾ ਸਕੇਗਾ

ਚੰਡੀਗੜ੍ਹ:

ਚੰਡੀਗੜ੍ਹ ਦੀ ‘ਸੁਪਰ ਕੋਆਪ੍ਰੇਟਿਵ ਹਾਊਸ ਬਿਲਡਿੰਗ ਫ਼ਸਟ ਸੁਸਾਇਟੀ ਲਿਮਿਟੇਡ’ ਨੇ ਪੰਜਾਬ ਦੇ ਇਸ ਰਾਜਧਾਨੀ ਸ਼ਹਿਰ ’ਚ ‘ਥਰਡ–ਜੈਂਡਰਾਂ’ (ਕਿੰਨਰਾਂ) ਲਈ ਵੱਖੋ–ਵੱਖਰੇ ਮੌਕਿਆਂ ਵਾਸਤੇ ਸ਼ਗਨ ਦਰਾਂ ਤੈਅ ਕਰ ਦਿੱਤੀਆਂ ਹਨ; ਤਾਂ ਜੋ ਆਮ ਲੋਕਾਂ ਤੇ ਥਰਡ–ਜੈਂਡਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਹੁਣ ਕੋਈ ਵੀ ਸਮੂਹ ਆ ਕੇ ਲੋਕਾਂ ਤੋਂ ਇਨ੍ਹਾਂ ਦਰਾਂ ਤੋਂ ਵੱਧ ਸ਼ਗਨ ਦੀ ਮੰਗ ਨਹੀਂ ਕਰ ਸਕੇਗਾ ਅਤੇ ਨਾ ਹੀ ਕੋਈ ਘੱਟ ਅਦਾਇਗੀ ਕਰ ਸਕੇਗਾ। ਇਸ ਵਿਸ਼ੇ ’ਤੇ ਅੱਜ ਪ੍ਰਮੁੱਖ ਕਿਸਾਨ ਆਗੂ ਤੇ ‘ਚੰਡੀਗੜ੍ਹ ‘ਸੁਪਰ ਕੋਆਪ੍ਰੇਟਿਵ ਹਾਊਸਿੰਗ ਬੋਰਡ ਸੁਸਾਇਟੀ ਲਿਮਿਟੇਡ’ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ।

ਇਸ ਮੀਟਿੰਗ ’ਚ ਆਮ ਲੋਕਾਂ ਨੂੰ ਖ਼ਾਸ ਮੌਕਿਆਂ ਤੇ ਸਮਾਰੋਹਾਂ ਵੇਲੇ ਆਉਣ ਵਾਲੀਆਂ ਪਰੇਸ਼ਾਨੀਆਂ ਬਾਰੇ ਨਿੱਠ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸੁਸਾਇਟੀ ਦੇ ਮੀਤ ਪ੍ਰਧਾਨ ਇੰਜੀਨੀਅਰ ਵਿਨੇ ਮਲਿਕ, ਖ਼ਜ਼ਾਨਚੀ ਇੰਜੀਨੀਅਰ ਪੀ.ਸੀ. ਸ਼ਰਮਾ, ਸਕੱਤਰ ਵਿਨੀਤ ਅਰੋੜਾ, ਸੁਸਾਇਟੀ ਦੀ ਕਾਰਜਕਾਰਣੀ ਦੇ ਮੈਂਬਰਾਂ ਕਮਲਜੀਤ ਕੌਰ ਬਰਾੜ ਤੇ ਮਨਜੀਤ ਕੌਰ ਬਰਾੜ ਨੇ ਭਾਗ ਲਿਆ।

 

 

 

ਇਸ ਮੀਟਿੰਗ ਦੌਰਾਨ ਚੰਡੀਗੜ੍ਹ ਇਲਾਕੇ ਦੇ ‘ਥਰਡ ਜੈਂਡਰ ਮਹੰਤ’ ਨੂੰ ਅਦਾ ਕੀਤੀ ਜਾਣ ਵਾਲੀ ਸ਼ਗਨ ਦੀਆਂ ਰਕਮਾਂ ਤੈਅ ਕੀਤੀਆਂ ਗਈਆਂ, ਤਾਂ ਜੋ ਕੋਈ ਉਸ ਤੋਂ ਵੱਧ ਰਕਮ ਦੀ ਮੰਗ ਨਾ ਕਰ ਸਕੇ। ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਇਨ੍ਹਾਂ ਦਰਾਂ ਦੇ ਵੇਰਵੇ ਵੀ ਦਿੱਤੇ।

 

 

 

ਇਹ ਸ਼ਗਨ ਦਰਾਂ ਇਸ ਪ੍ਰਕਾਰ ਹਨ:

 

ਪੋਤਰੀ ਦਾ ਜਨਮ ਹੋਣ ਮੌਕੇ: 11,000 ਰੁਪਏ

 

ਪੋਤਰੇ ਦਾ ਜਨਮ ਹੋਣ ਮੌਕੇ: 21,000 ਰੁਪਏ

 

ਧੀ ਦੇ ਵਿਆਹ ਮੌਕੇ: 11,000 ਰੁਪਏ

 

ਪੁੱਤਰ ਦੇ ਵਿਆਹ ਮੌਕੇ: 21,000 ਰੁਪਏ

 

 

 

ਨਾਨਕੇ ਪਰਿਵਾਰ ਲਈ ਦਰਾਂ:

 

ਦੋਹਤਰੀ ਦੇ ਜਨਮ ਮੌਕੇ: 5,100 ਰੁਪਏ

 

ਦੋਹਤਰੇ ਦੇ ਜਨਮ ਮੌਕੇ: 5,100 ਰੁਪਏ

ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਇਨ੍ਹਾਂ ਤੈਅਸ਼ੁਦਾ ਸ਼ਗਨ ਦਰਾਂ ਤੋਂ ਵੱਧ ਹੁਣ ਰਕਮ ਲਈ ਦਬਾਅ ਨਹੀਂ ਪਾ ਸਕੇਗਾ ਕਿਉਂਕਿ ਕੋਰੋਨਾ ਮਹਾਮਾਰੀ ਕਾਰਣ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ ਤੇ ਕਾਰੋਬਾਰ ਵੀ ਮੰਦੀ ਵਿੱਚ ਚੱਲ ਰਹੇ ਹਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!