Punjab
ਪੰਜਾਬ ਵਿਧਾਨ ਸਭਾ ਵਿੱਚ ਐਸ ਜੀ ਪੀ ਸੀ ਚੋਣਾਂ ਦਾ ਮੁੱਦਾ ਉੱਠਿਆ, ਚੋਣ ਕਮਿਸ਼ਨ ਨੂੰ ਦਫਤਰ ਨਾ ਦੇਣ ਦਾ ਮਾਮਲਾ ਗਰਮਾਇਆ
ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਮੁੱਦਾ ਉੱਠਿਆ। ਰਾਜਪਾਲ ਦੇ ਭਾਸ਼ਣ ਤੇ ਬਹਿਸ ਦੌਰਾਨ ਅਕਾਲੀ ਦਲ ਟਕਸਾਲੀ ਦੇ ਮੈਂਬਰ ਪਰਮਿੰਦਰ ਸਿੰਘ ਢੀਂਡਸਾ ਨੇ ਐਸ ਜੀ ਪੀ ਸੀ ਚੋਣਾਂ ਦਾ ਮੁੱਦਾ ਉਠਾਇਆ ਜਿਸ ਸਮੇਂ ਹਰਮਿੰਦਰ ਸਿੰਘ ਗਿੱਲ ਰਾਜਪਾਲ ਦੇ ਭਾਸ਼ਣ ਤੇ ਬੋਲ ਰਹੇ ਸਨ। ਢੀਂਡਸਾ ਨੇ ਕਿਹਾ ਕਿ ਕੇਂਦਰ ਵੱਲੋਂ 4 ਮਹੀਨੇ ਪਹਿਲਾਂ ਐਸ ਜੀ ਪੀ ਸੀ ਚੋਣਾਂ ਲਈ ਚੋਣ ਕਮਿਸ਼ਨ ਲੱਗਾ ਦਿੱਤਾ ਹੈ। ਪਰ ਸਰਕਾਰ ਵਲੋਂ ਦਫਤਰ ਅਜੇ ਤੱਕ ਨਹੀਂ ਦਿੱਤਾ ਗਿਆ ਹੈ। ਆਪ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸਰਕਾਰ ਐਸ ਜੀ ਪੀ ਚੋਣਾਂ ਨਹੀਂ ਕਰਵਾ ਰਹੀ ਹੈ। ਏਥੋਂ ਤੱਕ ਕਿ ਚੋਣ ਕਮਿਸਨ ਨੂੰ ਦਫਤਰ ਨਹੀਂ ਦਿੱਤਾ ਜਾ ਰਿਹਾ ਹੈ।ਇਹਨਾਂ ਨੂੰ ਪੁਛੋ ਕਿਉਂ ਨਹੀਂ ਦਫਤਰ ਦਿੱਤਾ ਜਾ ਰਿਹਾ ਹੈ।