ਘਰੋਂ ਭੱਜਣ ਵਾਲੇ ਪ੍ਰੇਮੋ ਜੋੜਿਆਂ ਦੀ ਸੁਰੱਖਿਆ ਲਈ ਹਰ ਜ਼ਿਲ੍ਹੇ ਵਿੱਚ ਸਥਾਪਤ ਕੀਤੇ ਜਾਣੇ ਸੁਰੱਖਿਅਤ ਘਰ : ਹਾਈ ਕੋਰਟ
ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਆਦੇਸ਼ ਦਿੱਤੇ, ਉਨ੍ਹਾਂ ਦੀ ਸੁਰੱਖਿਆ ਅਰਜ਼ੀ ਦਾ ਨਿਪਟਾਰਾ 48 ਘੰਟਿਆਂ ਵਿੱਚ ਕੀਤਾ ਜਾਵੇ
ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਪ੍ਰੇਮੀ ਜੋੜਿਆ ਵਲੋਂ ਲਗਾਤਾਰ ਆਪਣੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿਚ
ਪਟੀਸ਼ਨਰਾਂ ਦਾਇਰ ਕੀਤੇ ਜਾਣ ਦੇ ਮਾਮਲੇ ਵਿਚ ਹਾਈ ਕੋਰਟ ਨੇ ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਆਪਣੇ ਰਾਜਾਂ ਦੇ ਹਰੇਕ ਜ਼ਿਲ੍ਹੇ ਵਿਚ ਇਨ੍ਹਾਂ ਪ੍ਰੇਮੀ ਜੋੜਿਆ ਲਈ ਸੁਰੱਖਿਅਤ ਘਰ ਬਣਾਉਣ ਦੇ ਆਦੇਸ਼ ਦਿੱਤੇ ਹਨ ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਆਦੇਸ਼ ਦਿੱਤਾ ਹੈ ਕਿ ਪੁਲਿਸ ਇਨ੍ਹਾਂ ਪ੍ਰੇਮੀਆਂ ਦੀ ਸੁਰੱਖਿਆ ਲਈ ਦਿੱਤੀ ਅਰਜ਼ੀ ਬਾਰੇ ਫੈਸਲਾ
ਜਲਦੀ ਨਹੀਂ ਲੈਂਦੀ, ਜਿਸ ਕਾਰਨ ਉਨ੍ਹਾਂ ਨੂੰ ਹਾਈ ਕੋਰਟ ਵਿੱਚ ਆਉਣਾ ਪੈਂਦਾ ਹੈ , ਫਿਰ ਕਿਉਂ ਨਾ ਫਿਰ ਪੁਲਿਸ ਦੇ ਮੌਜੂਦਾ ਸੈੱਲ ਵਿੱਚ ਵੱਖਰਾ ਸੈਲ ਬਣਾਇਆ ਜਾਵੇ ਜੋ 48 ਘੰਟੇ ਵਿਚ ਇਹਨਾਂ ਦੀ ਅਰਜੀ ਤੇ ਫੈਸਲਾ ਕਰ ਦੇਵੇ ਹੈ? ਇਸਦੇ ਲਈ, ਰਾਜਾਂ ਦੀ ਕਾਨੂੰਨੀ ਸੇਵਾ ਅਥਾਰਟੀ ਇੱਕ ਹੈਲਪ ਡੈਸਕ ਬਣਾ ਸਕਦੀ ਹੈ, ਜੋ ਕਿ ਟੈਲੀਫੋਨ ਅਤੇ ਇੰਟਰਨੈਟ ਦੁਆਰਾ 24 X 7 ਉਪਲਬਧ ਹੋਵੇ . ਹਾਈ ਕੋਰਟ ਨੇ ਇਸ ‘ਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਇਸ‘ ਤੇ ਕਾਰਵਾਈ ਕਰਕੇ 23 ਮਾਰਚ ਨੂੰ ਹਾਈ ਕੋਰਟ ਨੂੰ ਸੂਚਿਤ ਕਰਨ ਦੇ ਆਦੇਸ਼ ਦਿੱਤੇ ਹਨ।