September 20, 2021

ਕਿਸਾਨ ਸੰਗਠਨ ਕਮੇਟੀ ਸਾਡੀ ਪਾਰਟੀ ਨਾਲ ਗੱਲਬਾਤ ਕਰਕੇ ਕੋਈ ਸੁੱਲਾ ਸਫਾਈ ਨਾਲ ਹੱਲ ਕੱਢੇ ਤਾਂ ਕਿ ਟਕਰਾਅ ਤੋਂ ਬਚਿਆ ਜਾ ਸਕੇ :ਚੰਦੂਮਾਜਰਾ

ਕਿਸਾਨ ਸੰਗਠਨ ਕਮੇਟੀ ਸਾਡੀ ਪਾਰਟੀ ਨਾਲ ਗੱਲਬਾਤ ਕਰਕੇ ਕੋਈ ਸੁੱਲਾ ਸਫਾਈ ਨਾਲ ਹੱਲ ਕੱਢੇ ਤਾਂ ਕਿ ਟਕਰਾਅ ਤੋਂ ਬਚਿਆ ਜਾ ਸਕੇ :ਚੰਦੂਮਾਜਰਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 32 ਕਿਸਾਨ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ  ਆਪ ਸਾਰਿਆਂ ਦੀ ਸੁਚੱਜੀ ਅਗਵਾਈ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਸਫ਼ਲ ਸੰਘਰਸ਼ ਲਈ ਜਿੱਥੇ ਮੁਬਾਰਕਬਾਦ ਦਿੰਦੇ ਹਾਂ, ਉੱਥੇ ਇਸ ਸੰਘਰਸ਼ ਦੀ ਜਿੱਤ ਲਈ ਵੀ ਸੱਚੇ ਪਾਤਿਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ। ਭਾਵੇਂ ਕਿਸਾਨ ਸੰਘਰਸ਼ ਦਾ ਸਿਆਸੀਕਰਨ ਨਾ ਹੋ ਜਾਵੇ ਅਤੇ ਸਰਕਾਰ ਨੂੰ ਮੌਕਾ ਨਾ ਮਿਲ ਸਕੇ, ਕਿ ਇਹ ਸੰਘਰਸ਼ ਕਿਸਾਨਾਂ ਦਾ ਨਾਮ ਵਰਤ ਕੇ ਰਾਜਸੀ ਲਾਹਾ ਲੈਣ ਲਈ ਹੈ। ਇਹ ਆਪ ਜੀ ਦੀਆਂ ਜਥੇਬੰਦੀਆਂ ਵੱਲੋਂ ਕਿਸੇ ਸਿਆਸੀ ਨੇਤਾ ਜਾਂ ਪਾਰਟੀ ਨੂੰ ਅਗਲੀ ਕਤਾਰ ਵਿਚ ਇਸ ਸੰਘਰਸ਼ ਵਿਚ ਨਾ ਆਉਣ ਲਈ ਸ਼ੁਰੂ ਵਿਚ ਹੀ ਆਖ ਦਿੱਤਾ ਗਿਆ ਸੀ, ਇਸ ਨੂੰ ਮੁੱਖ ਰੱਖ ਕੇ ਸਾਡੀ ਪਾਰਟੀ ਨੇ ਹੋਰਨਾਂ ਪਾਰਟੀਆਂ ਵਾਂਗ ਆਪਣੇ ਕੇਡਰ ਨੂੰ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਤੋਰਿਆਂ ਅਤੇ ਸੰਘਰਸ਼ ਵਿਚ ਹਰ ਮੋੜ ਤੇ ਸਹਿਯੋਗ ਦਿੱਤਾ ਗਿਆ।ਸਾਡੀ ਪਾਰਟੀ ਦੇ ਕੇਡਰ ਵੱਲੋਂ ਖਾਸ ਤੌਰ ਤੇ ਲੰਗਰ ਦੀ ਸੇਵਾ, ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਮਾਲੀ ਮਦਦ, ਤਿਹਾੜ ਜੇਲ੍ਹ ਵਿਚੋਂ ਰਿਹਾਈ ਲਈ ਕਾਨੂੰਨੀ ਮਦਦ ਕਰਕੇ ਆਪਣਾ ਬਣਦਾ ਯੋਗਦਾਨ ਪਾਉਂਦਾ ਆ ਰਿਹਾ ਹੈ।ਸਾਡਾ ਕੇਡਰ ਅੱਜ ਵੀ ਹਰ ਸੰੰਵਭ ਯੋਗਦਾਨ ਲਈ ਤਿਆਰ ਬਰ ਤਿਆਰ ਹੈ।ਕੇਂਦਰੀ ਵਜਾਰਤ ਵਿਚੋਂ ਅਸਤੀਫੇ ਦੇ ਕੇ ਸੰਘਰਸ਼ ਨੁੰ ਰਾਸ਼ਟਰੀ ਪੱਧਰ ਤੇ ਹੁਲਾਰਾ ਦਿੱਤਾ।

ਆਪ ਜਾਣਦੇ ਹੋ ਕਿ ਐਨ.ਡੀ.ਏ ਦਾ ਹਿੱਸਾ ਹੋਣ ਕਰਕੇ ਖੇਤੀ ਸਬੰਧੀ ਬਣੇ ਕਾਨੂੰਨਾਂ ਦੇ ਆਰਡੀਨੈਂਸ ਪਾਸ ਕਰਨ ਤੇ ਲਾਗੂ ਕਰਨ ਦੇ ਸਮੇਂ ਦੌਰਾਨ ਸਰਕਾਰ ਵਿਚ ਰਹਿ ਕੇ ਕਿਸਾਨਾਂ ਦੀ ਸਹਿਮਤੀ ਨਾਲ ਬਿੱਲ ਪਾਸ ਕਰਵਾਉਣ ਲਈ ਕਈ ਵਾਰ ਦਬਾਅ ਪਾਇਆ ਗਿਆ।ਸੰਘਰਸ਼ ਵਿਚ ਸ਼ਾਮਲ ਕਰਨ ਲਈ ਹਰ ਮੁੱਖ ਜਥੇਬੰਦੀ ਦੇ ਆਗੂਆਂ ਨਾਲ ਪਹੁੰਚ ਕਰਕੇ, ਤਿੰਨੇ ਕਾਨੂੰਨਾਂ ਨੂੰ ਕਿਸਾਨ ਪੱਖੀ ਬਣਾਉਣ ਵਿਚ ਯਤਨ ਹੋਏ ਤੇ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਨੂੰ ਚੰਡੀਗੜ੍ਹ ਤੱਕ ਲਿਆ ਕੇ ਸਪੱਸਟੀਕਰਨ ਲਏ ਗਏ।ਪ੍ਰੰਤੂ ਜਦੋਂ ਕੇਂਦਰ ਸਰਕਾਰ ਆਪ ਦੀ ਤਸੱਲੀ ਨਾ ਕਰਵਾ ਸਕੀ ਤੇ ਬਿਲ ਲੋਕ ਸਭਾ ਵਿੱਚ ਲੈ ਆਏ ਤਾਂ ਅਸੀ ਆਖ਼ਰੀ ਹੰਭਲਾ ਮਾਰਿਆ, ਸੀਨੀਅਰ ਅਕਾਲੀ ਆਗੂਆਂ ਦੀ ਟੀਮ ਨੇ ਡੇਢ ਘੰਟਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ, ਖੇਤੀਬਾੜੀ ਮੰਤਰੀ ਭਾਰਤ ਸਰਕਾਰ ਨਰਿੰਦਰ ਤੋਮਰ ਨੂੰ ਸ਼ਮਝਾਉਣ ਦਾ ਯਤਨ ਕੀਤਾ ਕਿ ਜੇਕਰ ਬਿੱਲ ਸਿਲੈਕਟ ਕਮੇਟੀ ਕੋਲ ਭੇਜ ਕੇ ਜਾਂ ਵਾਪਿਸ ਨਾ ਕੀਤੇ ਤਾਂ ਅਕਾਲੀ ਦਲ ਬਿੱਲ ਦੇ ਵਿਰੋਧ ਵਿੱਚ ਵੋਟ ਪਾਵੇਗਾ। ਕੇਂਦਰੀ ਵਜ਼ਾਰਤ ਤੋਂ ਵੀ ਬਾਹਰ ਆਵੇਗਾ ਅਤੇ ਐਨਡੀਏ ਦਾ ਵੀ ਹਿੱਸਾ ਨਹੀਂ ਰਹੇਗਾ। ਇਹ ਕਹਿ ਕੇ ਬੀਜੇਪੀ ਨੂੰ ਆਖ਼ਰੀ ਫ਼ਤਹਿ ਬੁਲਾ ਕੇ ਬਾਹਰ ਆਉਣ ਬਾਅਦ ਅੱਜ ਤੱਕ ਕੋਈ ਸੰਬੰਧ ਨਹੀਂ ਰੱਖੇ। ਖੁੱਲ੍ਹੇਆਮ ਕਿਸਾਨ ਸੰਘਰਸ਼ ਵਿਚ ਵਰਕਰ ਭੇਜੇ ਬਲਕਿ ਅਕਾਲੀ ਦਲ ਤੋਂ ਬਿਨਾਂ ਪੰਜਾਬ ਦੀ ਕਿਸੇ ਰਾਜਸੀ ਪਾਰਟੀ ਨੇ ਕਾਨੂੰਨ ਦੇ ਵਿਰੋਧ ਵਿੱਚ ਵੋਟ ਆਪ ਜੀ ਦੇ ਸੁਝਾਅ ਮੁਤਾਬਿਕ ਪਾਉਣ ਲਈ ਹਾਉਸ ਅੰਦਰ ਨਹੀਂ ਖੜੀ।ਲੋਕ ਸਭਾ ਦਾ ਰਿਕਾਰਡ ਗਵਾਹ ਹੈ।

ਆਪ ਜਾਣਦੇ ਹੋ ਕਿ ਇਹ ਸਾਲ ਚੋਣਾਂ ਦਾ ਹੈ, ਪਹਿਲਾਂ ਲੋਕਲ ਬਾਡੀਜ਼ ਦੀਆਂ ਚੋਣਾਂ ਸਮੇਂ ਅਸੀ ਆਸ ਕਰਦੇ ਸੀ ਕਿ ਆਪ ਪੰਜਾਬ ਸਰਕਾਰ ਨੂੰ ਚੋਣ ਅਖਾੜੇ ਵਿੱਚ ਜਾਣ ਤੋਂ ਰੋਕਣ ਦੀ ਅਪੀਲ ਕਰੋਗੇ, ਪ੍ਰੰਤੂ ਨਹੀਂ ਕੀਤੀ। ਇਹ ਤੁਹਾਡੀ ਨੀਤੀ ਦਾ ਹਿੱਸਾ ਹੋਵੇਗਾ। ਇੱਕ ਪਾਸੇ ਚੋਣ ਸੀ ਦੂਜੇ ਪਾਸੇ ਕਿਸਾਨੀ ਸੰਘਰਸ਼। ਹੁਣ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ।ਹਰ ਸਿਆਸੀ ਪਾਰਟੀਆਂ ਆਪਣਾ ਲੇਖਾ ਜੋਖਾ ਆਪਣੇ ਵੋਟਰਾਂ ਅੱਗੇ ਰੱਖਦੀਆਂ ਹਨ, ਜੋ ਕਿ ਫਰਜ਼ ਵੀ ਬਣਦਾ ਹੈ। ਤੇ ਲੋਕਾਂ ਦੀ ਨੂੰ ਆਪਣੀਆਂ ਮੁਸ਼ਕਲਾਂ ਸਿਆਸੀ ਪਾਰਟੀਆਂ ਦੇ ਆਗੂਆਂ ਕੋਲ ਰੱਖਣ ਦਾ ਵੇਲਾ ਹੈ।ਇਹ ਵੱਖਰੀ ਗੱਲ ਹੈ ਕਿ ਅੱਜ ਸੱਤਾਧਿਰ ਪਾਰਟੀ ਆਪਸੀ ਕਲੇਸ਼ ਵਿੱਚ ਉਲਝੀ ਹੈ, ਪਾਟੋਧਾੜ ਹੋਈ ਪਈ ਹੈ। ਕਾਂਗਰਸ ਦੇ ਕੁਕਰਮ ਨੰਗੇ ਹੋ ਰਹੇ ਹਨ ਤੇ ਆਪ ਇੱਕ ਦੁਸਰੇ ਤੇ ਉਂਗਲਾਂ ਉਠਾ ਰਹੇ ਹਨ।ਕਾਂਗਰਸ ਦੀ ਗੱਡੀ ਨੂੰ ਦੋ ਇੰਜਣ ਲੱਗੇ ਹੋਏ ਹਨ।ਇੱਕ ਇੱਕ ਪਾਸੇ ਅਤੇ ਇਕ ਦੂਜੇ ਪਾਸੇ ਖਿੱਚ ਰਹੇ ਹਨ।ਇੰਡਸਟਰੀ ਅਤੇ ਪ੍ਰਦੂਸਣ ਪ੍ਰਣਾਲੀ ਨੂੰ ਰੋਕਣ ਵਿਚ ਅਸਫਲ ਰਹੇਂ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਆਪਣੀ ਨਾਕਾਮੀ ਨੂੰ ਲਕਾਉਣਾ, ਕਦੇਂ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਦੇ ਧੂੰਏ ਤੋਂ ਪ੍ਰਦੂਸ਼ਿਤ ਕਰਨ ਵਾਲੇ ਤਰਕਹੀਣ ਗੱਲਾਂ ਕਰਨ ਵਾਲੇ ਦੀ ਪਾਰਟੀ ਬਿਨਾਂ ਇੰਜਣ ਤੋਂ ਹੀ ਸਟੇਸ਼ਨ ਤੇ ਖੜ੍ਹੀ ਹੈ।ਡਰਾਈਵਰ ਵੀ ਇਸ ਨੂੰ ਲੱਭ ਨਹੀਂ ਰਿਹਾ।ਸ਼੍ਰੋਮਣੀ ਅਕਾਲੀ ਦਲ ‘ਗੱਲ ਪੰਜਾਬ ਦੀ’ ਸੁਣਨ ਲਈ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੇ ਮਸਲੇ ਸੁਣਕੇ ਉਨ੍ਹਾਂ ਦੇ ਹੱਲ ਦੀ ਯੋਜਨਾ ਲੱਭ ਕੇ ਪੰਜਾਬ ਦੇ ਵਿਕਾਸ ਲਈ ਇੱਕ ਲੋਕ ਪੱਖੀ, ਪੰਜਾਬ ਪੱਖੀ, ਵਧੀਆ ਨਵੇਂ ਨਮੂਨੇ ਦਾ ਵਿਕਾਸ ਮਾਡਲ ਤਿਆਰ ਕਰਨ ਲਈ ਲੋਕਾਂ ਵਿੱਚ ਜਾ ਰਿਹਾ ਹੈ।ਸਰਕਾਰੀ ਧਿਰ ਦੀ ਇਸ ਖਿਚੋਤਾਨ ਦਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਹੈ।ਠੀਕ ਹੈ ਕਿ ਕਿਸੇ ਵੀ ਸਿਆਸੀ ਲੋਕਾਂ ਜਾਂ ਧਿਰ ਤੋਂ ਲੋਕ ਸਵਾਲ ਪੁੱਛਣ ਦਾ ਹੱਕ ਰੱਖਦੇ ਹਨ।ਪਰ ਤਰੀਕਾ ਸਹੀ ਹੋਣਾ ਚਾਹੀਦਾ ਹੈ, ਮਨਸ਼ਾ ਸੁਆਲ ਦੇ ਜੁਆਬ ਹਾਸ਼ਲ ਕਰਨ ਦਾ ਹੋਣਾ ਚਾਹੀਦਾ, ਨਾ ਰੋਲੇ ਰੱਪੇ ਇਕੱਠੀ ਭੀੜ ਵਿਚ ਕੋਈ ਸ਼ਰਾਰਤੀ ਅਨਸਰ ਕਿਸੇ ਪਾਰਟੀ ਦਾ ਮੋਹਰਾ ਬਣਕੇ ਕਲੇਸ਼ ਖੜ੍ਹਾ ਕਰ ਸਕਦਾ ਹੈ, ਇਸ ਤੋਂ ਬਚਣ ਦੀ ਲੋੜ ਹੈ।

ਇਹ ਸੱਚ ਹੈ ਕਿ ਅੱਜ ਭਾਰਤ ਸਰਕਾਰ ਸੂਬੇ ਅੰਦਰ ਭਰਾ ਮਾਰੂ ਜੰਗ ਕਰਵਾ ਕੇ ਖਾਨਾਜੰਗੀ ਕਰਵਾ ਕੇ ਗਵਰਨਰੀ ਰਾਜ ਲਾਗੂ ਕਰਨ ਦਾ ਬਹਾਨਾ ਬਣਾ ਸਕਦੀ ਹੈ। ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਅਸੀ ਜੇਕਰ ਜਮਹੂਰੀ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਇਹ ਹੱਕ ਸਭ ਲਈ ਹੈ। ਜੇਕਰ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਹਾਂ ਤਾਂ ਦੂਸਰੇ ਦੇ ਹੱਕ ਦਾ ਵੀ ਉਤਨਾ ਹੀ ਸਤਿਕਾਰ ਕਰਨ ਦੀ ਲੋੜ ਹੈ। ਅਸੀ ਜ਼ਿੰਮੇਵਾਰ ਪਾਰਟੀ ਹੋਣ ਦੇ ਨਾਤੇ ਕਿਸੇ ਵੀ ਭਰਾ ਮਾਰੂ ਜੰਗ ਦੇ ਹੱਕ ਵਿੱਚ ਨਹੀਂ। ਕਿਸਾਨਾਂ ਨਾਲ ਕਿਸੇ ਵੀ ਕੀਮਤ ਵਿੱਚ ਟਕਰਾਅ ਦੇ ਹੱਕ ਵਿਚ ਨਹੀਂ।ਕੇਂਦਰ ਸਰਕਾਰ ਦੀ ਸਾਜ਼ਿਸ਼ ਕਿਸੇ ਵੀ ਤਰ੍ਹਾਂ ਸਫਲ ਨਹੀਂ ਹੋਣ ਦੇਣਾ ਚਾਹੁੰਦੇ। ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਆਪ ਨੂੰ ਕਿਸੇ ਤਰ੍ਹਾਂ ਦੀ ਸਾਡੀ ਪਾਰਟੀ ਜਾਂ ਹੋਰ ਪਾਰਟੀ ਤੋਂ ਉਨ੍ਹਾਂ ਵਲੋਂ ਕੀਤੇ ਕੰਮਾਂ ਦਾ ਲੇਖਾ ਜੋਖਾ ਲੈਣਾ ਹੈ ਤਾਂ ਜੀਅ ਸਦਕੇ ਲਵੋਂ। ਅਸੀਂ ਤਿਆਰ ਹਾਂ ਤੁਸੀਂ ਸਮਾਂ ਅਤੇ ਸਥਾਨ ਨਿਸਚਤ ਕਰੋ। ਅਸੀਂ ਜਵਾਬ ਦੇਣ ਲਈ ਤਿਆਰ ਹਾਂ।ਹਰ ਜਥੇਬੰਦੀ ਆਪਣੇ 5-5, 7-7 ਜ਼ਿੰਮੇਵਾਰ ਬੰਦੇ ਭੇਜ ਕੇ ਨਿਸ਼ਚਿਤ ਸਮੇਂ ਵਿੱਚ ਸਵਾਲਾਂ ਦੇ ਜਵਾਬ ਲੈਣ। ਅਸੀਂ ਤਿਆਰ ਹਾਂ। ਚੋਣ ਮੀਟਿੰਗਾਂ ਕਰਨਾ, ਚੋਣ ਰੈਲੀਆਂ ਕਰਨਾ, ਆਪਣੀ ਗੱਲ ਕਹਿਣੀ ਤੇ ਲੋਕਾਂ ਦੀ ਸੁਨਣੀ, ਲੋਕਾਂ ਵਿੱਚ ਜਾਣਾ ਸਾਡਾ ਜਮਹੂਰੀ ਹੱਕ ਹੈ। ਇਸ ਹੱਕ ਨੂੰ ਰੋਕਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ।ਅਸੀਂ ਕਿਸਾਨੀ ਸੰਘਰਸ਼ ਵਿਚ ਹਰ ਸੰਭਵ ਯੋਗਦਾਨ ਪਾਉਣ ਲਈ ਤਿਆਰ ਹਾਂ। ਜੋ ਸਾਡੇ ਤੋਂ ਆਸ ਕਰਦੇ ਹੋ ਉਹ ਪੂਰਾ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਆਪ ਵੱਲੋਂ ਕੋਈ ਕਿਸਾਨ ਕਮੇਟੀ ਬਣਾ ਕੇ ਸਾਡੀ ਪਾਰਟੀ ਵੱਲੋਂ ਬਣਾਈ ਕਮੇਟੀ ਨਾਲ ਗੱਲਬਾਤ ਕਰਕੇ ਕੋਈ ਸੁੱਲਾ ਸਫਾਈ ਨਾਲ ਹੱਲ ਕੱਢੇ। ਤਾਂ ਕਿ ਟਕਰਾਅ ਤੋਂ ਬਚਿਆ ਜਾ ਸਕੇ ਅਤੇ ਕੇਂਦਰ ਸਰਕਾਰ ਦੇ ਕਿਸਾਨ ਸੰਘਰਸ਼ ਨੂੰ ਢਾਅ ਲਾਉਣ ਦੇ ਮਨਸੂਬੇ ਫ਼ੇਲ੍ਹ ਹੋਣ।ਸੀਨੀਅਰ ਕਿਸਾਨ ਆਗੂਆਂ ਦੀ ਕਮੇਟੀ ਬਣਾ ਕੇ ਸਾਡੀ ਪਾਰਟੀ ਦੀ ਕੌਰ ਕਮੇਟੀ ਵਲੋਂ ਬਣਾਈ 3 ਮੈਂਬਰੀ ਕਮੇਟੀ ਜਿਸ ਵਿਚ ਮੇਰੇ ਤੋਂ ਇਲਾਵਾ  ਬਲਵਿੰਦਰ ਸਿੰਘ ਭੁੰਦੜ, ਮਨਜਿੰਦਰ ਸਿੰਘ ਸਿਰਸਾ ਸਾਮਿਲ ਹਨ, ਨਾਲ ਗੱਲਬਾਤ ਲਈ ਸਮਾਂ, ਸਥਾਨ ਅਤੇ ਤਰੀਕ ਜੋ ਆਪ ਨਿਸਚਿਤ ਕਰੋਗੇ।

ਅਸੀਂ ਆਸ ਕਰਦੇ ਹਾਂ ਕਿ ਆਪ ਜੀ ਸਮਾਂ ਅਤੇ ਸਥਾਨ ਦੇ ਕੇ ਸਾਡੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਥਿਤੀ ਸੁਲਝਾ ਲਵੋਗੇ। ਆਪ ਜੀ ਤੋਂ ਆਪਸੀ ਮੇਲ ਮਿਲਾਪ ਦੀ ਆਸ ਰੱਖਦੇ ਹੋਏ ਖੱਤ ਦੇ ਜਵਾਬ ਦੀ ਉਡੀਕ ਕਰਾਂਗੇ।