Punjab
ਬਾਗੀ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਲੋਕਾਂ ਦੇ ਮਸਲੇ ਸੁਣਨ ਤੋਂ ਵੀ ਭੱਜੇ , ਕਾਂਗਰਸ ਭਵਨ ਨਹੀਂ ਪਹੁੰਚੇ
ਮੁੱਖ ਮੰਤਰੀ ਤੇ ਨਵਜੋਤ ਸਿੱਧੂ ਦੇ ਆਦੇਸ਼ ਨਜਰਅੰਦਾਜ
ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰੇ ਮੰਤਰੀਆਂ ਦੀ ਡਿਊਟੀ ਲਗਾਈ ਗਈ ਸੀ ਕਿ ਕਾਂਗਰਸ ਭਵਨ ਵਿਚ ਬੈਠ ਕੇ ਲੋਕਾਂ ਦੇ ਮਸਲੇ ਸੁਣਨ । ਪਰ ਬਾਗੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕਾਂਗਰਸ ਭਵਨ ਨਹੀਂ ਪਹੁੰਚੇ । ਬਾਜਵਾ ਨਾ ਤਾਂ ਆਪ ਪੁੱਜੇ ਅਤੇ ਨਾ ਹੀ ਕਿਸੇ ਦੀ ਡਿਊਟੀ ਲਗਾਈ ਹੈ । ਬਾਜਵਾ ਅੱਜ ਆਪਣੀ ਡਿਊਟੀ ਤੋਂ ਗੈਰ ਹਾਜਰ ਰਹੇ ਹਨ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਹਿਣ ਤੇ ਮੰਤਰੀਆਂ ਦੀ ਡਿਊਟੀ ਲਗਾਈ ਸੀ । ਜਿਸ ਤੋਂ ਸਾਫ ਹੈ ਕਿ ਬਾਜਵਾ ਕਾਫੀ ਨਰਾਜ਼ ਚੱਲ ਰਹੇ ਹਨ । ਇਹ ਵੀ ਕਿਹਾ ਜਾ ਰਿਹਾ ਹੈ ਕਿ ਨਾਰਾਜ਼ਗੀ ਆਪਣੀ ਜਗ੍ਹਾ ਅਤੇ ਡਿਊਟੀ ਆਪਣੀ ਜਗ੍ਹਾ ਹੈ । ਬਾਜਵਾ ਇਸ ਸਮੇਂ ਲੋਕਾਂ ਦੇ ਮਸਲੇ ਸੁਣਨ ਤੋਂ ਵੀ ਭੱਜ ਰਹੇ ਹਨ ।