Punjab

ਡਾਕਟਰ ਐਚ ਐਸ ਕਾਹਲੋਂ ਬਣੇ ਪਸੂ ਪਾਲਣ ਵਿਭਾਗ ਦੇ ਪੱਕੇ ਡਾਇਰੈਕਟਰ

 ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਕੈਬਨਿਟ ਮੰਤਰੀ ਪਸੂ ਪਾਲਣ ਵਿਭਾਗ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕੋਟੀਨ ਕੋਟ ਧੰਨਵਾਦ –ਸੱਚਰ,ਮਹਾਜ਼ਨ
ਅੱਜ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ  ਕੈਬਨਿਟ ਮੰਤਰੀ ਪਸੂ ਪਾਲਣ ਵਿਭਾਗ   ਤ੍ਰਿਪਤ ਰਾਜਿੰਦਰ ਸਿੰਘ ਬਾਜਵਾ  ਵੱਲੋਂ ਦਿਤੀ ਗ‌ਈ ਪ੍ਰਵਾਨਗੀ ਤੋਂ ਬਾਅਦ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਆਈ ਏ ਐਸ ਨੇ ਆਪਣੇ ਹੁੱਕਮ ਨੰਬਰ ਪਿੱਠ ਅੰਕਣ ਨੰਬਰ 1/69/2020 -ਪਪ(1) 5155 ਮਿਤੀ 9 -8 -2021 ਦੇ ਅਨੁਸਾਰ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਨੂੰ ਵਿਭਾਗੀ ਚੌਣ ਕਮੇਟੀ ਦੀਆਂ ਕੀਤੀਆਂ ਗ ਈਆਂ ਸਿਫਾਰਸਾਂ ਦੇ ਮੱਦੇ ਨਜ਼ਰ ਪਸੂ ਪਾਲਣ ਵਿਭਾਗ ਦਾ ਡਾਇਰੈਕਟਰ ਨਿਯੁਕਤ ਕਰ ਦਿਤਾ ਹੈ
ਡਾਕਟਰ ਐਚ ਐਸ ਕਾਹਲੋਂ ਦੀ ਨਿਯੁਕਤੀ ਤੇ ਖੁਸੀ ਦਾ ਇਜਹਾਰ ਕਰਦੇ ਹੋਏ   ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ,ਕਿਸ਼ਨ ਚੰਦਰ ਮਹਾਜ਼ਨ,ਜਸਵਿੰਦਰ ਸਿੰਘ ਬੜੀ,ਰਾਜੀਵ ਮਲਹੋਤਰਾ,ਗੁਰਦੀਪ ਬਾਸੀ,ਅਵਤਾਰ ਸਿੰਘ ਭੰਗੂ ਮੈਡਮ ਹਰਵਿੰਦਰ ਕੌਰ ਮੈਡਮ ਸੰਗੀਤਾ ਸਰਮਾ,ਨਿਰਮਲ ਸਿੰਘ,ਸਿਕੰਦਰ ਸਿੰਘ,ਤਰਸੇ਼ਮ ਲਾਲ ਆਦਿ ਨੇ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਜੇ ਕੁਮਾਰ ਜੰਜੂਆ ਆਈ ਏ ਐਸ ਅਤੇ ਡਿਪਟੀ ਸੈਕਟਰੀ ਮੈਡਮ ਸੁਰਿੰਦਰ ਸਿੰਘ ਦਾ ਕੋਟੀਨ ਕੋਟ ਧੰਨਵਾਦ ਕੀਤਾ ਹੈ ਜਿਹਨਾਂ ਨੇ ਉਤਰੀ ਭਾਰਤ ਦੇ ਪ੍ਰਸਿਧ ਵੈਟਨੇਰੀਅਨ  ਦੀ ਇਸ ਉਚ ਅਹੁੱਦੇ ਲ ਈ ਚੌਣ ਕੀਤੀ ਹੈ ਡਾਕਟਰ ਐਚ ਐਸ ਕਾਹਲੋਂ ਦੇ ਡਾਇਰੈਕਟਰ ਬੱਨਣ ਨਾਲ ਪਸੂ ਪਾਲਣ ਵਿਭਾਗ ਪੰਜਾਬ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ

Related Articles

Leave a Reply

Your email address will not be published. Required fields are marked *

Back to top button
error: Sorry Content is protected !!