Punjab

ਪੰਜਾਬ ਵਿੱਚੋਂ ਸਾਲ 2030 ਤਕ ਹੈਪੇਟਾਈਟਸ ਸੀ ਨੂੰ ਖ਼ਤਮ ਕਰ ਦਿੱਤਾ ਜਾਵੇਗਾ: ਬਲਬੀਰ ਸਿੰਘ ਸਿੱਧੂ

 

 

ਪੰਜਾਬ ਵਿੱਚੋਂ ਸਾਲ 2030 ਤਕ ਹੈਪੇਟਾਈਟਸ ਸੀ ਨੂੰ ਖ਼ਤਮ ਕਰ ਦਿੱਤਾ ਜਾਵੇਗਾ: ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ, 28 ਜੁਲਾਈ:

ਸੂਬੇ ਵਿੱਚੋਂ ਸਾਲ 2030 ਤੱਕ ਹੈਪੇਟਾਈਟਸ-ਸੀ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅਗਸਤ 2021 ਤੋਂ ਹੈਪਾਟਾਇਟਿਸ ਦਾ ਇਲਾਜ 41 ਸਬ ਡਵੀਜਨਲ ਹਸਪਤਾਲ ਅਤੇ 6 ਈ.ਐਸ.ਆਈ ਹਸਪਤਾਲਾਂ ਰਾਹੀਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਅੱਗੇ ਦੱਸਿਆ ਕਿ 23 ਜ਼ਿਲ੍ਹਿਆਂ ਵਿੱਚ ਕੁੱਲ 114 ਇਲਾਜ ਕੇਂਦਰ ਹੋਣਗੇ ਜਿਸ ਨਾਲ ਮਰੀਜ਼ ਆਪਣੇ ਘਰਾਂ ਦੇ ਨੇੜੇ ਹੀ ਹੈਪੇਟਾਈਟਸ ਸੀ ਦੇ ਇਲਾਜ ਸਬੰਧੀ ਸੇਵਾਵਾਂ ਪ੍ਰਾਪਤ ਕਰ ਸਕਣਗੇ।

ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਇਹ ਪ੍ਰਗਟਾਵਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਵੀ ਪੰਜਾਬ ਸਰਕਾਰ ਨੇ ਜਨਵਰੀ 2020 ਤੋਂ ਜੁਲਾਈ 2021 ਤੱਕ ਹੈਪਾਟਾਈਟਸ ਸੀ ਵਾਇਰਸ ਦੇ ਲਗਭਗ 18,000 ਮਰੀਜ਼ਾਂ ਦਾ ਇਲਾਜ ਕੀਤਾ। ਹਾਲਾਂਕਿ, ਇਸ ਪ੍ਰੋਗਰਾਮ ਦਾ ਵਿਸਥਾਰ 9 ਕੇਂਦਰੀ ਜੇਲ੍ਹਾਂ ਵਿਚਲੇ ਕੈਦੀਆਂ ਲਈ ਵੀ ਕੀਤਾ ਗਿਆ ਤਾਂ ਜੋ ਇਹਨਾਂ ਸਾਰੇ ਉੱਚ ਜੋਖਮ ਵਾਲੇ ਕੇਸਾਂ ਨੂੰ ਹੈਪੇਟਾਈਟਸ ਸੀ ਦੇ ਇਲਾਜ ਲਈ ਕਿਤੇ ਹੋਰ ਜਾਣਾ ਨਾ ਪਵੇ।

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਰੀਆਂ ਗਰਭਵਤੀ ਮਹਿਲਾਵਾਂ ਦੀ ਹੈਪੇਟਾਈਟਸ ਬੀ ਅਤੇ ਸੀ ਲਈ ਮੁਫ਼ਤ ਜਾਂਚ ਕਰਵਾਉਣ ਲਈ ਯੋਜਨਾ ਵੀ ਉਲੀਕੀ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਪੰਜਾਬ ਸਰਕਾਰ ਵੱਲੋਂ ਰੈਪਿਡ ਟੈਸਟ ਕਿੱਟਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਸਾਰੀਆਂ ਪਾਜ਼ੇਟਿਵ ਗਰਭਵਤੀ ਮਹਿਲਾਵਾਂ ਦੀ ਜਲਦ ਸਿਹਤਯਾਬੀ ਲਈ ਉਹਨਾਂ ਨੂੰ ਨਜ਼ਦੀਕੀ ਇਲਾਜ ਕੇਂਦਰ ਵਿੱਚ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਜੋ ਉਹਨਾਂ ਦੇ ਨਵਜੰਮੇ ਬੱਚੇ ਲਈ ਵੀ ਸਿਹਤ ਸੁਰੱਖਿਆ ਯਕੀਨੀ ਬਣਾਏਗਾ।

ਸ. ਸਿੱਧੂ ਨੇ ਦੱਸਿਆ ਕਿ ਸੂਬੇ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ, ਟੈਸਟਿੰਗ ਅਤੇ ਇਲਾਜ ਸਬੰਧੀ ਸੇਵਾਵਾਂ ਨੂੰ ਬੰਦ ਨਹੀਂ ਕੀਤਾ ਗਿਆ ਅਤੇ ਸਿਹਤ ਵਿਭਾਗ ਵੱਲੋਂ ਇਲਾਜ ਕੇਂਦਰਾਂ ਦੀ ਗਿਣਤੀ 25 ਤੋਂ ਵਧਾ ਕੇ 67 ਕਰ ਦਿੱਤੀ ਗਈ ਤਾਂ ਜੋ ਹਰ ਮਰੀਜ਼ ਲਈ ਹੈਪੇਟਾਈਟਸ ਸੀ ਦੇ ਇਲਾਜ ਨੂੰ ਉਪਲਬਧ ਕਰਵਾਇਆ ਜਾ ਸਕੇ। ਐਚਆਈਵੀ ਪਾਜ਼ੇਟਿਵ ਕੇਸਾਂ ਵਿੱਚ ਹੈਪਾਟਾਇਟਿਸ ਸੀ ਦਾ ਇਲਾਜ 17 ਏਆਰਟੀ ਕੇਂਦਰਾਂ ਅਤੇ ਆਈ.ਵੀ.ਡੀ.ਯੂ. (ਇੰਟਰਾਵੇਨਸ ਡਰੱਗ ਯੂਜ਼ਰਸ) ਦਰਮਿਆਨ ਹੈਪਾਟਾਈਟਸ ਸੀ ਵਾਇਰਸ ਦੇ ਪ੍ਰਬੰਧਨ ਲਈ 14 ਓਐਸਟੀ ਕੇਂਦਰਾਂ ਵਿੱਚ ਇਲਾਜ ਸ਼ੁਰੂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ 22 ਜੂਨ 2021 ਨੂੰ ਹੈਪੇਟਾਈਟਸ ਬੀ ਦਾ ਮੁਫ਼ਤ ਵਾਇਰਲ ਲੋਡ ਟੈਸਟ ਵੀ ਸ਼ੁਰੂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਸੂਬੇ ਭਰ ਵਿੱਚ 2 ਲੱਖ ਵਿਅਕਤੀਆਂ ਦੀ ਹੈਪੇਟਾਈਟਸ ਸੀ ਲਈ ਜਾਂਚ ਕੀਤੀ ਗਈ ਅਤੇ ਹੁਣ ਤੱਕ 97,000 ਮਰੀਜ਼ਾਂ ਨੂੰ ਹੈਪੇਟਾਈਟਸ ਸੀ ਲਈ ਮੁਫ਼ਤ ਇਲਾਜ ਮੁਹੱਈਆ ਕੀਤਾ ਗਿਆ। ਸੂਬੇ ਭਰ ਵਿੱਚ ਹੈਪੇਟਾਈਟਸ ਸੀ ਦੇ ਮਰੀਜ਼ਾਂ ਦੀ ਇਲਾਜ ਦਰ 93 ਫ਼ੀਸਦ ਹੈ।

ਸਿਹਤ ਮੰਤਰੀ ਨੇ ਇਸ ਮੌਕੇ ਹੈਪੇਟਾਈਟਸ ਸੀ ਅਤੇ ਬੀ ਦੀ ਰੋਕਥਾਮ ਲਈ ਪੋਸਟਰ ਅਤੇ ਹੈਪੇਟਾਈਟਸ ਸੀ ਦੇ ਪ੍ਰਬੰਧਨ ਵਿਚ ਪੰਜਾਬ ਸਰਕਾਰ ਵੱਲੋਂ 5 ਸਾਲਾਂ ਦੌਰਾਨ ਕੀਤੇ ਕਾਰਜਾਂ ਬਾਰੇ ਇਕ ਕਿਤਾਬਚਾ ਵੀ ਲਾਂਚ ਕੀਤਾ।

ਉਹਨਾਂ ਦੱਸਿਆ ਕਿ ਸੂਬੇ ਤੋਂ ਹੈਪੇਟਾਈਟਸ ਬੀ ਅਤੇ ਸੀ ਦੇ ਗੰਭੀਰ ਮਾਮਲਿਆਂ ਦੇ ਪ੍ਰਬੰਧਨ ਲਈ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਹੈਪੇਟਾਈਟਸ ਬੀ ਅਤੇ ਸੀ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੀਜੀਆਈ ਵਿੱਚ ਹੈਪੇਟਾਈਟਸ ਬੀ ਅਤੇ ਸੀ ਦੇ ਪ੍ਰਬੰਧਨ ਲਈ ਦਵਾਈਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ।

ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਇਸ ਪ੍ਰੋਗਰਾਮ ਵਿੱਚ ਸ੍ਰੀ ਅਲੋਕ ਸ਼ੇਖਰ ਪੀ.ਐਸ.ਐਚ.ਐਫ.ਡਬਲਯੂ, ਹੈਪਟੋਲੋਜੀ ਪੀਜੀਆਈ ਦੇ ਪ੍ਰੋਫੈਸਰ ਅਤੇ ਮੁਖੀ ਡਾ. ਵਰਿੰਦਰ ਸਿੰਘ, ਸਿਹਤ ਅਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਗੁਰਿੰਦਰ ਬੀਰ ਸਿੰਘ ਅਤੇ ਸਟੇਟ ਪ੍ਰੋਗਰਾਮ ਅਫ਼ਸਰ ਐਨ.ਵੀ.ਐਚ.ਸੀ.ਪੀ. ਡਾ. ਗਗਨਦੀਪ ਸਿੰਘ ਗਰੋਵਰ ਸ਼ਾਮਲ ਹੋਏ।

Punjab to eliminate Hepatitis C by 2030: Balbir Singh Sidhu

 

Chandigarh, July 28:

 

With an aim to eliminate Hepatitis C by 2030 from the State, Health Minister Mr. Balbir Singh Sidhu on Wednesday announced to extend the treatment of Hepatitis to 41 SDHs and 6ESI hospitals from Aug 2021. The total treatment centres will be 114 in 23 districts so that patients could get services for Hepatitis C near to their homes.

 

Disclosing this on the occasion of World Hepatitis Day, Mr. Sidhu said that even during pandemic the Punjab Government has put appx 18,000 patients on treatment of HCV from Jan 2020 to July 2021. However, the programme also expanded its services for inmates in 9 central jails so that all these high-risk cases don’t have to go pillar to post for treatment of Hepatitis C.

 

Minister divulged that Punjab Government has also chalked out a plan to conduct the free of cost screening of all pregnant women for Hepatitis B and C. He said that Rapid Test Kits for the same are being procured by the Punjab Government and all positive pregnant females will be connected to the free of cost treatment at the nearest treatment site for speedy recovery which will further provide health security to their newborn children as well.

 

Mr. Sidhu highlighted that during ongoing pandemic of Covid-19 in the State, the services for testing and treatment were not stopped and Department of Health increased the treatment centres from 25 to 67 in order to ensure the treatment of Hepatitis C is available to the patients. The treatment of Hepatitis C was initiated at 17 ART centres for HIV + cases and 14 OST centres for management of HCV among IVDU (Intravenous Drug Users). He said that in order to provide quality health care services, Punjab Government also launched free viral load test for Hepatitis B on 22nd June 2021.

 

In 5 years the State has screened 2 lakh persons for Hepatitis C across the State and out of these appx 97,000 patients have been put on free treatment of Hepatitis C so far he said adding that the cure rate of the treated cases is appx 93% in the State.

 

Health Minister also launched posters for prevention of Hepatitis C and Hepatitis B and a booklet on 5-year journey of the Punjab in management of Hepatitis C on the occasion.

 

It was further announced that the patients of Punjab being referred to PGIMER Chandigarh for management of complicated cases of Hepatitis B and C from the State and they will be provided free treatment of Hepatitis B and C. The drugs for management of Hepatitis B and C in PGI will be provided by the Department of Health and Family Welfare Punjab.

 

The event of World Hepatitis Day was also attended by PSHFW Mr Alok Shekhar, Prof and Head Hepatology PGIMER Chandigarh Dr Virendra Singh, Director Health & Family Welfare and Dr Gurinder Bir Singh, State Programme Officer NVHCP Dr Gagandeep Singh Grover.

 

Related Articles

Leave a Reply

Your email address will not be published. Required fields are marked *

Back to top button
error: Sorry Content is protected !!