January 19, 2022

ਮੰਗਾਂ ਪੂਰੀਆਂ ਨਾ ਹੋਣ ਕਾਰਨ ਪੰਜਾਬ ਸਿਵਲ ਸਕੱਤਰੇਤ ਵਿਚ ਭਰਵੀ ਰੈਲੀ ਕਰ ਕੇ ਹੜਤਾਲ ਦੀ ਦਿਤੀ ਚੇਤਾਵਨੀ

ਮੰਗਾਂ ਪੂਰੀਆਂ ਨਾ ਹੋਣ ਕਾਰਨ ਪੰਜਾਬ ਸਿਵਲ ਸਕੱਤਰੇਤ ਵਿਚ ਭਰਵੀ ਰੈਲੀ ਕਰ ਕੇ ਹੜਤਾਲ ਦੀ ਦਿਤੀ ਚੇਤਾਵਨੀ

ਚੰਡੀਗੜ੍ਹ (     ) 06 ਦਸੰਬਰ () :  ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸਿਵਲ ਸਕੱਤਰੇਤ ਦੇ ਸੱਦੇ ਤੇ ਮੁੱਖ ਮੰਤਰੀ ਪੰਜਾਬ  ਵੱਲੋਂ ਕੀਤੇ ਵਾਇਦੇ ਅਨੁਸਾਰ ਤਰਕੀ ਦੀ ਮਿਤੀ ਤੋਂ ਤਨਖਾਹ ਕਮਿਸ਼ਨ ਦਾ 15 ਪ੍ਰਤੀਸ਼ਤ ਦਾ ਵਾਧਾ ਦੇਣ ਸਬੰਧੀ ਬੇਲੋੜੀਆਂ ਰੁਕਾਵਟਾਂ ਪੈਦਾ ਕਰਨ ਦੇ ਕਾਰਨ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਅੱਜ ਇਕ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਵਿਚ ਸਕੱਤਰੇਤ ਦੀ ਲੀਡਰਸ਼ਿਪ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਕੀ ਜੇਕਰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਸਾਂਝੇ ਮੁਲਾਜ਼ਮ ਮੰਚ ਨਾਲ ਹੋਈ ਮੀਟਿੰਗ ਵਿਚ ਹੋਏ ਫੈਂਸਲੇ ਅਨੁਸਾਰ ਤਰਕੀ ਦੀ ਮਿਤੀ ਤੋਂ ਤਨਖਾਹ ਕਮਿਸ਼ਨ ਦਾ 15 ਪ੍ਰਤੀਸ਼ਤ ਦਾ ਵਾਧਾ ਦੇਣ ਸਬੰਧੀ ਫੈਂਸਲੇ ਨੂੰ ਇੰਨ ਬਿੰਨ ਲਾਗੂ ਨਾ ਕੀਤਾ ਗਿਆ ਤਾਂ ਜੁਆਂਇੰਟ ਐਕਸ਼ਨ ਕਮੇਟੀ ਨੂੰ ਮੁੜ ਤੋਂ ਹੜਤਾਲ ਤੇ ਜਾਣਾ ਪਵੇਗਾ।

ਸਕੱਤਰੇਤ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਪ੍ਰੈਸ ਦੇ ਮੁਖਾਤਿਬ ਹੁੰਦੇ ਕਿਹਾ ਕਿ ਮੁਖ ਮੰਤਰੀ ਪੰਜਾਬ ਜੀ ਵੱਲੋਂ ਮੁਲਾਜ਼ਮਾਂ ਮੰਗਾ ਸਬੰਧੀ ਜੋ ਵਾਇਦੇ/ਐਲਾਨ ਕੀਤੇ ਹਨ ਉਹ ਉਹਨਾ ਦੀ ਅਫਸਰਸ਼ਾਹੀ ਵੱਲੋਂ ਪੂਰੀ ਤਰਾਂ ਲਾਗੂ ਨਹੀਂ ਕੀਤੇ ਜਾ ਇਹਨਾ ਐਲਾਨਾ ਦੀ ਨੋਟੀਫਿਕੇਸ਼ਨ ਸਮੇਂ ਚੋਰ ਮੋਰੀਆਂ ਰਖ ਕੇ ਮੁਲਾਜ਼ਮਾ ਨੂੰ ਬੇਵਕੂਫ ਬਣਾਉਣ ਦੀ ਕੋਝੀਆਂ ਚਾਲਾ ਚਲੀਆਂ ਜਾ ਰਹੀਆਂ ਹਨ, ਜਿਸ ਦੇ ਕਾਂਗਰਸ ਸਰਕਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਸਕਤਰੇਤ ਦੇ ਆਗੂਆਂ ਨੇ ਤਰਕੀ ਦੀ ਮਿਤੀ ਤੋਂ ਤਨਖਾਹ ਕਮਿਸ਼ਨ ਦਾ 15 ਪ੍ਰਤੀਸ਼ਤ ਦਾ ਵਾਧਾ ਦੇਣ ਦੀ ਆਪਸ਼ਨ ਦੇਣਾ, ਮਹਿੰਗਾਈ ਭੱਤੇ ਦੀ ਰਹਿੰਦੀਆਂ ਕਿਸਤਾ ਜਾਰੀ ਕਰਨਾ, 200 ਰੁ. ਡਿਵਲਪਮੈਂਟ ਟੈਕਸ ਬੰਦ ਕਰਨਾ, ਸਕਤਰੇਤ ਦੇ ਪਰਸਨਲ ਸਟਾਫ ਨੂੰ ਮਿਲ ਰਹੇ ਸਪੈਸ਼ਨ ਭੱਤੇ ਦੀ ਤਰਜ ਤੇ ਸਕਤਰੇਤ ਦੇ ਬਾਕੀ ਮੁਲਾਜ਼ਮਾਂ ਲਈ ਵੀ ਸਪੇਸ਼ਲ ਭੱਤਾ ਲਾਗੂ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਪੂਰਾਣੀ ਪੈਨਸ਼ਨ ਬਹਾਲ ਕਰਨਾ, ਸੇਵਾ ਨਿਵਰਤ ਕਰਮਚਾਰੀਆਂ ਨੂੰ ਪੈ ਕਮਿਸ਼ਨ ਦੀ ਰਿਪੋਰਟ ਅਨੁਸਾਰ 2.59 ਦੇ ਫਾਰਮੂਲੇ ਅਨੁਸਾਰ ਪੈਨਸ਼ਨਾ ਵਿਚ ਵਾਧਾ ਕਰਨਾ, 24 ਕਟਾਗਰੀਆਂ ਜਿਨਾਂ ਦੀ ਪੈ ਕਮਿਸ਼ਨ ਵਿਚ ਟਾਇਪਿੰਗ ਗਲਤੀ ਕਾਰਨ ਪਏ ਘਾਟੇ ਦੀ ਭਰਭਾਈ ਕਰਨਾ ਆਦਿ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਦੀ ਅਪੀਲ ਕੀਤੀ।  ਇਸ ਕੰਪੈਨ ਵਿਚ ਪੰਜਾਬ ਸਿਵਲ ਸਕੱਤਰੇਤ ਅਤੇ ਵਿੱਤੀ ਕਮਿਸ਼ਨਰ ਸਕੱਤਰੇਤ ਤੋਂ ਗੁਰਪ੍ਰੀਤ ਸਿੰਘ, ਬਲਰਾਜ ਸਿੰਘ ਦਾਊਂ, ਕੇਸਰ ਸਿੰਘ, ਕੁਲਵੰਤ ਸਿੰਘ, ਮਿਥੁਨ ਚਾਵਲਾ, ਸੁਖਜੀਤ ਕੌਰ, ਸਾਹਿਲ, ਸ਼ੁਸੀਲ ਕੁਮਾਰ, ਗੁਰਵੀਰ ਸਿੰਘ, ਮਨਦੀਪ ਸਿੰਘ, ਸੰਦੀਪ, ਸੌਰਭ, ਅਲਕਾ ਚੌਪੜਾ, ਸੁਦੇਸ਼ ਕੁਮਾਰੀ, ਜਸਵੀਰ ਕੌਰ, ਮਨਜੀਤ ਰੰਧਾਵਾ, ਐਨ.ਪੀ.ਸਿੰਘ, ਰਾਜੀਵ ਸ਼ਰਮਾ, ਰਾਮਜੀ ਧਾਲੀਵਾਲ, ਮਨਦੀਪ ਸਿੱਧੂ, ਬਲਵਿੰਦਰ ਕੌਰ, ਸੁਖਵਿੰਦਰ ਸਿੰਘ, ਜੈ ਜਿੰਦਰ ਸਿੰਘ ਆਦਿ ਨੇ ਹਿੱਸਾ ਲਿਆ।