Punjab

ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਕਾਂਗਰਸ ਵਿੱਚ ਵਿਰੋਧ ਸ਼ੁਰੂ,ਕਾਂਗਰਸ ਪ੍ਰਧਾਨ ਤੋਂ ਬਾਅਦ ਵਿਧਾਇਕ ਵਿਰੋਧ ਵਿੱਚ ਉਤਰੇ

ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਕਾਂਗਰਸ ਵਿੱਚ ਵਿਰੋਧ ਸ਼ੁਰੂ,ਕਾਂਗਰਸ ਪ੍ਰਧਾਨ ਤੋਂ ਬਾਅਦ ਵਿਧਾਇਕ ਵਿਰੋਧ ਵਿੱਚ ਉਤਰੇ

 

ਪੰਜਾਬ ਮੰਤਰੀ ਮੰਡਲ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਫਤਹਿ ਜੰਗ ਬਾਜਵਾ ਤੇ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਨੌਕਰੀ ਨੂੰ ਦਿੱਤੀ ਗਈ ਮਨਜੂਰੀ ਦਾ ਕਾਂਗਰਸ ਵਿਧਾਇਕ ਹੀ ਵਿਰੋਧ ਕਰਨ ਲੱਗ ਪਏ ਹਨ।

ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਤੇ ਮੈਂ ਸਰਕਾਰ ਦੇ ਇਸ ਫ਼ੈਸਲੇ ਨੂੰ ਮੁੜ ਤੋਂ ਵਿਚਾਰਨ ਦੀ ਅਪੀਲ ਕਰਦਾ ਹਾਂ। ਨਵਾਂ ਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਨੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕੇ

ਮੈਂ ਬਤੌਰ ਜਨ ਪ੍ਰਤੀਨਿਧ ਤੇ ਨਿੱਜੀ ਤੌਰ ‘ਤੇ ਇਸ ਦੇ ਹੱਕ ਨਹੀਂ ਹਾਂ।

ਇਸ ਦੀ ਬਜਾਏ ਅਸਲ ਵਿੱਚ ਬੇਰੋਜਗਾਰ ਜਾ ਦੇਸ਼ ਲਈ ਆਪਣੀ ਜਾਨ ਗਵਾਉਣ ਵਾਲੇ ਦੇਸ਼ ਭਗਤ ਜਾਂ ਸਪੋਰਸਟਪਰਸਨ ਜਾਂ ਉਨ੍ਹਾਂ ਦੇ ਘਰਦਿਆਂ ਨੂੰ ਨੌਕਰੀ ਦੇਣ ਦੀ ਪਹਿਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੈਂ ਫ਼ਤਹਿਜੰਗ ਸਿੰਘ ਬਾਜਵਾ ਤੇ ਰਾਕੇਸ਼ ਪਾਂਡੇ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਨੌਕਰੀਆਂ ਲੈਣ ਤੋਂ ਪਹਿਲਾਂ ਮੁੜ ਇਕ ਵਾਰੀ ਫਿਰ ਵਿਚਾਰ ਕਰਨ ਅਤੇ ਜਿਨ੍ਹਾਂ ਨੂੰ ਅਸਲ ਵਿਚ ਨੌਕਰੀ ਦੀ ਜਰੂਰਤ ਹੈ ਉਨ੍ਹਾਂ ਨੂੰ ਨੌਕਰੀ ਦੇਣ ਲਈ ਆਪਣਾ ਯੋਗਦਾਨ ਦੇਣ।

Related Articles

Leave a Reply

Your email address will not be published. Required fields are marked *

Back to top button
error: Sorry Content is protected !!