ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਰਿਸਤੇਦਾਰ ਨੂੰ ਇੰਸਪੈਕਟਰ ਲਗਾਉਣ ਦਾ ਪ੍ਰਸਤਾਵ
ਪੰਜਾਬ ਸਰਕਾਰ ਵਲੋਂ ਘਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਸਰਕਾਰ ਵਲੋਂ ਮਾਲ ਮੰਤਰੀ ਗੁਰਪੀਤ ਸਿੰਘ ਕਾਂਗੜ ਦੇ ਰਿਸਤੇਦਾਰ ਨੂੰ ਐਕਸਾਈਜ ਅਤੇ ਟੈਕਸਟੇਸਨ ਵਿਭਾਗ ਵਿਚ ਇੰਸਪੈਕਟਰ ਲਗਾਉਣ ਦਾ ਪ੍ਰਸਤਾਵ ਤਿਆਰ ਕੀਤਾ ਹੈ । ਸੂਤਰਾਂ ਦਾ ਕਹਿਣਾ ਹੈ ਕਿ ਐਕਸਾਈਜ ਅਤੇ ਟੈਕਸਟੇਸਨ ਵਿਭਾਗ ਵਲੋਂ ਮੰਤਰੀ ਮੰਡਲ ਤੋਂ ਮਨਜ਼ੂਰੀ ਲਈ ਪ੍ਰਸਤਾਵ ਮੰਤਰੀ ਮੰਡਲ ਵਿਭਾਗ ਨੂੰ ਭੇਜਿਆ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀ ਮੰਡਲ ਵਿਭਾਗ ਵਲੋਂ ਪ੍ਰਸਤਾਵ ਵਾਪਸ ਭੇਜ ਦਿੱਤਾ ਹੈ ਅਤੇ ਪਹਿਲਾ ਵਿੱਤ ਵਿਭਾਗ ਦੀ ਮਨਜ਼ੂਰੀ ਲੈਣ ਲਈ ਕਿਹਾ ਹੈ । ਇਸ ਤੋਂ ਸਰਕਾਰ ਵਲੋਂ ਸੰਸਦ ਪਰਤਾਪ ਸਿੰਘ ਬਾਜਵਾ ਦੇ ਭਰਾ ਵਿਧਾਇਕ ਫਤਹਿ ਜੰਗ ਬਾਜਵਾ ਦੇ ਪੁੱਤਰ ਨੂੰ ਪੰਜਾਬ ਪੁਲਿਸ ਵਿਚ ਡੀ ਐਸ ਪੀ ਲਗਾਉਣ ਅਤੇ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਇੰਸਪੈਕਟਰ ਲਗਾਇਆ ਜਾ ਰਿਹਾ ਹੈ । ਇਹ ਦੋਵਾਂ ਦਾ ਪ੍ਰਸਤਾਵ ਅੱਜ ਮੰਤਰੀ ਮੰਡਲ ਵਿਚ ਆਉਂਣਾ ਸੀ , ਪਰ ਅੱਜ ਦੀ ਮੰਤਰੀ ਮੰਡਲ ਬੈਠਕ ਵਿਚ ਇਹ ਪ੍ਰਸਤਾਵ ਨਹੀਂ ਆ ਰਿਹਾ ਹੈ । ਸੂਤਰਾਂ ਦਾ ਕਹਿਣਾ ਹੈ ਕਿ ਅਗਲੀ ਮੰਤਰੀ ਮੰਡਲ ਦੀ ਬੈਠਕ ਵਿਚ ਇਹਨਾਂ ਤਿੰਨਾਂ ਨੂੰ ਨੌਕਰੀ ਦੇਣ ਦਾ ਪ੍ਰਸਤਾਵ ਆ ਸਕਦਾ ਹੈ ।
ਘਰ ਘਰ ਨੌਕਰੀ ਦੇਣ ਦੇ ਵਾਅਦੇ ਦੇ ਤਹਿਤ ਪੰਜਾਬ ਸਰਕਾਰ ਵਲੋਂ ਸੱਤਾ ਵਿਚ ਆਉਂਦੇ ਹੀ ਸਾਬਕਾ ਮੁਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਇਕਵਾਲਸਿੰਘ ਨੂੰ ਡੀ ਐਸ ਪੀ ਲਗਾਇਆ ਗਿਆ ਹੈ । ਜਿਸ ਨੂੰ ਹਾਈਕੋਰਟ ਵਿਚ ਚਣੋਤੀ ਦਿੱਤੀ ਗਈ ਹੈ ਅਤੇ ਇਹ ਮਾਮਲਾ ਅਜੇ ਪੈਂਡਿੰਗ ਹੈ ।