Punjab

ਵਿਜੈ ਸਾਂਪਲਾ ਦੇ ਨਿਰਦੇਸ਼ ’ਤੇ ਪੰਜਾਬ ਸਰਕਾਰ ਅਤੇ ਕਾਲਜ ਨੇ ਜਾਰੀ ਕੀਤੀ ਦਲਿਤ ਡਾਕਟਰ ਦੀ ਐਮਬੀਬੀਐਸ ਦੀ ਡਿਗਰੀ

ਦਲਿਤ ਵਿਦਿਆਰਥਣ ਬਣੀ ਡਾਕਟਰ-  ਵਿਜੈ ਸਾਂਪਲਾ ਦੇ ਨਿਰਦੇਸ਼ ’ਤੇ ਪੰਜਾਬ ਸਰਕਾਰ ਅਤੇ ਕਾਲਜ ਪ੍ਰਬੰਧਕਾਂ ਨੇ ਜਾਰੀ ਕੀਤੀ ਦਲਿਤ ਵਿਦਿਆਰਥਣ ਦੀ ਐਮਬੀਬੀਐਸ ਦੀ ਡਿਗਰੀ
ਚੰਡੀਗੜ, 14 ਸਤੰਬਰ- ਨੈਸ਼ਨਲ ਐਸਸੀ ਕਮੀਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੇ ਨਿਰਦੇਸ਼ਾਂ ਮੱਗਰੋਂ ਪੰਜਾਬ ਸਰਕਾਰ ਨੇ ਇਕ ਦਲਿਤ ਵਿਦਿਆਰਥਣ ਨੂੰ ਉਸ ਦੀ ਐਮਬੀਬੀਐਸ ਦੀ ਡਿਗਰੀ ਪ੍ਰਦਾਨ ਕਰ ਦਿੱਤੀ ਹੈ।  ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਐਸਸੀ ਸਕਾਲਰਸ਼ਿਪ ਸਕੀਮ ਦੇ ਸਰਕੁਲਰ ਦੀ ਗਲਤ ਵਿਆਖਿਆ/ਅਰਥ ਕੱਢ ਕੇ ਵਿਦਿਆਰਥਣ ਦੀ ਸਕਾਲਰਸ਼ਿਪ ਰੋਕ ਦਿੱਤੀ ਸੀ। ਜ਼ਿਕਰਯੋਗ ਹੈ ਕਿ ਨੇਸ਼ਨਲ ਐਸਸੀ ਕਮੀਸ਼ਨ  ਦੇ ਦਿੱਲੀ ਸਥਿਤ ਹੈਡ ਆਫਿਸ ਵਿੱਚ ਬੀਤੀ ਇੱਕ ਸਤੰਬਰ ਨੂੰ ਚੇਅਰਮੈਨ ਵਿਜੈ ਸਾਂਪਲਾ ਵੱਲੋਂ ਸ਼ਿਕਾਇਤ ਦਾ ਹੱਲ ਕਰਦਿਆਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਕਾਲਜ ਪ੍ਰਬੰਧਕਾਂ ਨੂੰ ਤੁਰੰਤ ਦਲਿਤ ਵਿਦਿਆਰਥਣ ਨੂੰ ਉਸਦੀ ਐਮਬੀਬੀਐਸ ਦੀ ਡਿਗਰੀ ਜਾਰੀ ਕਰਨ ਨੂੰ ਕਿਹਾ ਸੀ।
ਐਮਬੀਬੀਐਸ ਦੀ ਡਿਗਰੀ ਹਾਸਲ ਕਰਨ ਵਾਲੀ ਡਾਕਟਰ ਸ਼ੀਨਾ ਮੱਟੂ ਨੇ ਚੇਅਰਮੈਨ ਵਿਜੈ ਸਾਂਪਲਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕਾਲਜ ਵੱਲੋਂ ਵਜੀਫਾ ਰਾਸ਼ੀ ਨਹੀਂ ਮਿਲਣ ਕਾਰਨ ਉਸਦੀ ਐਮਬੀਬੀਐਸ ਦੀ ਡਿਗਰੀ ਨਹੀਂ ਦਿੱਤੀ ਜਾ ਰਹੀ ਸੀ। ਉਸਨੇ ਦੱਸਿਆ ਕਿ 2015 ਵਿੱਚ ਮੈਨੇਜਮੇਂਟ ਕੋਟੇ ਤੋਂ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ (ਡੀਐਮਸੀ) ਵਿੱਚ ਦਾਖਿਲਾ ਲਿਆ ਸੀ। ਉਸਨੇ ਦੱਸਿਆ ਕਿ ਉਸ ਨੂੰ ਪਹਿਲਾਂ ਦੋ ਸਾਲਾਂ ਲਈ ਸਕਾਲਰਸ਼ਿਪ ਦੀ ਰਾਸ਼ੀ ਅਦਾ ਕੀਤੀ ਗਈ, ਲੇਕਿਨ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਸਰਕੂਲਰ ਮਿਲਣ ਤੋਂ ਉਸਦੀ ਐਸਸੀ ਸਕਾਲਰਸ਼ਿਪ ਬੰਦ ਕਰ ਦਿੱਤੀ ਗਈ। ਉਥੇ ਹੀ ਕਾਲਜ ਨੇ ਵੀ ਉਸਦੀ ਐਮਬੀਬੀਐਸ ਦੀ ਡਿਗਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਸਾਂਪਲਾ ਨੇ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਕਾਲਜ ਪ੍ਰਬੰਧਕਾਂ ਨੂੰ ਦੱਸਿਆ ਕਿ 2018 ਵਿੱਚ ਜਾਰੀ ਕੀਤੇ ਗਏ ਕੇਂਦਰ ਸਰਕਾਰ  ਦੇ ਸਰਕੂਲਰ ਦੇ ਅਨੁਸਾਰ ਰਾਜ ਸਰਕਾਰਾਂ ਨੂੰ ਪ੍ਰਬੰਧਨ ਕੋਟੇ ਦੇ ਅਧੀਨ ਦਾਖਿਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮ ਨੂੰ ਬੰਦ ਕਰਨ ਲਈ ਕਿਹਾ ਗਿਆ ਸੀ। ਸਾਂਪਲਾ ਨੇ ਕਿਹਾ ਕਿ ਉਕਤ ਸਰਕੂਲਰ ਵਿੱਚ ਸਪੱਸ਼ਟ ਲਿਖਿਆ ਹੈ ਕਿ ਜੋ ਲਾਭਪਾਤਰੀ ਪਹਿਲਾਂ ਤੋਂ ਇਸ ਸਕੀਮ  ਦੇ ਅਨੁਸਾਰ ਦਾਖਿਲਾ ਪ੍ਰਾਪਤ ਕਰ ਚੁੱਕਿਆ ਹੈ,  ਉਸ ਨੂੰ ਸਕਾਲਰਸ਼ਿਪ ਜਾਰੀ ਰਹਿਣੀ ਚਾਹੀਦੀ ਹੈ, ਜਦੋਂ ਕਿ 2017-18 ਸੈਸ਼ਨ ਵਿੱਚ ਦਾਖਿਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਅਜਿਹੀ ਸਹੁਲਤ ਨਹੀਂ ਦਿੱਤੀ ਜਾਵੇਗੀ।
ਸਾਂਪਲਾ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਦਾ ਉਕਤ ਸਰਕੂਲਰ ਉਨਾਂ ਵਿਦਿਆਰਥੀਆਂ ਲਈ ਲਾਗੂ ਹੁੰਦਾ ਹੈ,  ਜੋ ਕਿ ਸਾਲ 2018 ਅਤੇ ਇਸਦੇ ਬਾਅਦ ਦਾਖਿਲਾ ਲੈਂਦੇ ਹਨ। ਉਨਾਂ ਕਿਹਾ ਕਿ ਡਾ. ਸ਼ੀਨਾ ਮੱਟੂ ਦਾ ਦਾਖਿਲਾ ਸਾਲ-2015 ਵਿੱਚ ਹੋਇਆ ਸੀ, ਜਿਸਦੇ ਚਲਦੇ ਉਸ ’ਤੇ ਸਰਕੂਲਰ ਦੀਆਂ ਸ਼ਰਤਾਂ ਲਾਗੂ ਨਹੀਂ ਹੁੰਦੀ।
ਆਖਰਿਕਾਰ ਨੈਸ਼ਨਲ ਐਸਸੀ ਕਮੀਸ਼ਨ ਦੇ ਚੇਅਰਮੈਨ ਦੁਆਰਾ ਕੇਂਦਰ ਸਰਕਾਰ ਦੇ ਉਕਤ ਸਰਕੂਲਰ ’ਤੇ ਦਿੱਤੀ ਸਪੱਸ਼ਟਤਾ ਤੋਂ ਬਾਅਦ ਪੰਜਾਬ ਸਰਕਾਰ ਅਤੇ ਕਾਲਜ ਪ੍ਰਬੰਧਕਾਂ ਨੇ ਡਾ. ਸ਼ੀਨਾ ਮੱਟੂ ਨੂੰ ਡਿਗਰੀ ਸੌਂਪ ਦਿੱਤੀ।

Related Articles

Leave a Reply

Your email address will not be published. Required fields are marked *

Back to top button
error: Sorry Content is protected !!