Punjab

ਅਨੁਸੂਚਿਤ ਜਾਤੀ ਤੇ ਪਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਵਾਸਤੇ ਅਪਲਾਈ ਕਰਨ ਲਈ ਵੀ ਪੋਰਟਲ ਮੁੜ ਖੁਲਿਆ

ਅਨੁਸੂਚਿਤ ਜਾਤੀ ਤੇ ਪਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਵਾਸਤੇ ਅਪਲਾਈ ਕਰਨ ਲਈ ਵੀ ਪੋਰਟਲ ਮੁੜ ਖੁਲਿਆ

 

ਚੰਡੀਗੜ, 7 ਜਨਵਰੀ

 

ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਰਾਜ ਕੁਮਰ ਵੇਰਕਾ ਦੀਆਂ ਹਦਾਇਤਾਂ ’ਤੇ ਸਮਾਜਿਕ ਨਿਆਂ ਵਿਭਾਗ ਨੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ (2021-22) ਵਾਸਤੇ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ਮੁੜ ਖੋਲ ਦਿੱਤਾ ਹੈ ਤਾਂ ਜੋ ਵਿਦਿਆਰਥੀ ਦਾ ਵਜੀਫੇ ਦਾ ਕੇਸ ਭੇਜ ਭੇਜਿਆ ਜਾ ਸਕੇ।

 

ਇਸ ਦੀ ਜਾਣਕਾਰੀ ਦਿੰਦੇ ਹੋਏੇ ਅੱਜ ਏਥੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਦਿਅਕ ਅਦਾਰਿਆਂ ਨੂੰ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ੍ਰੇਣੀਆਂ ਦੇ ਯੋਗ ਵਿਦਿਆਰਥੀਆਂ ਦੇ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਕੇਸ ਤਿਆਰ ਕਰਕੇ 31 ਜਨਵਰੀ ਤੱਕ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ’ਤੇ ਭੇਜਣ ਲਈ ਕਿਹਾ ਗਿਆ ਹੈ। ਅਰਜ਼ੀਆਂ ਮਨਜ਼ੂਰ ਕਰਨ ਵਾਲੀ ਅਥਾਰਟੀ 10 ਫਰਵਰੀ ਤੱਕ ਇਹ ਪ੍ਰਸਤਾਵ ਸੈਂਕਸ਼ਨਿੰਗ ਅਥਾਰਟੀ ਨੂੰ ਭੇਜੇਗੀ, ਜਿਸ ਵਾਸਤੇ ਇਹ ਪ੍ਰਸਤਾਵ ਭਲਾਈ ਵਿਭਾਗ ਨੂੰ ਆਨ ਲਾਈਨ ਭੇਜਣ ਲਈ 15 ਫਰਵਰੀ ਨਿਰਧਾਰਤ ਕੀਤੀ ਗਈ ਹੈ।

 

ਬੁਲਾਰੇ ਅਨੁਸਾਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਹੇਠ ਹੁਣ ਤੱਕ 1.50 ਲੱਖ ਵਿਦਿਆਰਥੀਆਂ ਦੇ ਕੇਸ ਭੇਜੇ ਗਏ ਹਨ।

 

Portal opened again for application for Post Matric Scholarship on the directions of Dr. Verka

 

 

 

Chandigarh, January 7

 

 

 

On the instructions of Dr. Raj Kumar Verka, the department of social justice has opened the Ambedkar Scholarship Portal for receiving the applications for post-matric scholarships 2021-22 so, that all the students could apply for the said scholarship.

 

 

 

According to the spokesperson of Social Justice department, the educational institutions have been directed to forward complete cases of eligible S.C. and B.C students by January 31. The approving authority will send the proposal to the sanctioning authority on the Ambedkar Scholarship Portal by February 10. Last date for the sanctioning authority to forward the cases to the welfare department has been fixed on February 15, 2022.

 

 

 

According to the spokesperson, 1.50 lakh cases have been sent so far under the Post Matric Scholarship Scheme for Scheduled Caste students.

Related Articles

Leave a Reply

Your email address will not be published. Required fields are marked *

Back to top button
error: Sorry Content is protected !!