ਡੀ ਸੀ ਵਲੋਂ ਜ਼ਾਰੀ ਫ਼ਰਮਾਨ ਤੇ ਭੜਕੇ ਮਾਲ ਅਫਸਰ ,ਫ਼ਰਮਾਨ ਵਾਪਸ ਨਾ ਹੋਣ ਤੇ ਕੱਲ੍ਹ ਤੋਂ ਹੜਤਾਲ ਤੇ ਜਾਣ ਦੀ ਧਮਕੀ
ਜਦੋ ਤਕ ਸਾਰੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਵਾਹਨ ਤੇ ਪੈਟਰੋਲ ਨਹੀਂ ਮਿਲੇਗਾ ਉਹ ਫੀਲਡ ਵਿਚ ਨਹੀਂ ਜਾਣਗੇ
ਪੰਜਾਬ ਅੰਦਰ ਸਰਕਾਰ ਦੇ ਬਦਲਣ ਨਾਲ ਸਿਸਟਮ ਬਦਲਣਾ ਸ਼ੁਰੂ ਹੋ ਗਿਆ ਹੈ । ਦੂਜੇ ਪਾਸੇ ਇਸ ਮਾਲ ਅਫਸਰਾਂ ਵਿਚ ਗੁੱਸੇ ਦੀ ਲਹਿਰ ਫੇਲ ਗਈ ਹੈ ਅਤੇ ਮਾਲ ਅਫਸਰਾਂ ਨੇ ਡੀ ਸੀ ਗੁਰਦਾਸਪੁਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਫ਼ਰਮਾਨ ਵਾਪਸ ਨਾ ਲਿਆ ਗਿਆ ਤਾ ਉਹ ਕਲ ਤੋਂ ਹੜਤਾਲ ਤੇ ਚਲੇ ਜਾਣਗੇ । ਮਾਲ ਅਫਸਰਾਂ ਨੇ ਡੀ ਸੀ ਮੰਗ ਪੱਤਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਕ ਤਾਨਾਸ਼ਾਹੀ ਪੱਤਰ ਵਾਪਸ ਲਿਆ ਜਾਵੇ , ਨਹੀਂ ਤਾਂ ਉਹ ਕੱਲ੍ਹ ਤੋਂ ਹੜਤਾਲ ਤੇ ਚਲੇ ਜਾਣਗੇ ।
ਸਰਕਾਰ ਬਦਲਦੇ ਹੀ ਜਿਲਿਆ ਅੰਦਰ ਅਫਸਰਾਂ ਨੂੰ ਆਮ ਲੋਕਾਂ ਦਾ ਜਾਗਿਆ ਖਿਆਲ , ਭ੍ਰਿਸ਼ਟਾਚਾਰ ਰੋਕਣ ਲਈ ਨਵੇਂ ਫ਼ਰਮਾਨ ਜ਼ਾਰੀ
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਹੈ ਕਿ ਉਹ ਸਵੇਰੇ 9 ਵਜੇ ਤੋਂ 5 ਵਜੇ ਤਕ ਦਫਤਰ ਬੈਠਣਗੇ । ਇਸ ਤੋਂ ਬਾਅਦ ਕੋਈ ਕੰਮ ਨਹੀਂ ਕਰਨਗੇ । ਜਦੋ ਤਕ ਸਾਰੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਵਾਹਨ ਤੇ ਪੈਟਰੋਲ ਨਹੀਂ ਮਿਲੇਗਾ ਉਹ ਫੀਲਡ ਵਿਚ ਨਹੀਂ ਜਾਣਗੇ । ਇਸ ਤੋਂ ਇਲਾਵਾ ਕੋਈ ਵੀ ਡੀਆਰਓ ਮਾਲ ਅਫਸਰਾਂ ਦੀ ਲਾਈਵ ਨਿਗਰਾਨੀ ਦੀ ਡਿਊਟੀ ਨਹੀਂ ਸੰਭਾਲੇਗਾ। PUNJAB REVENUE OFFICERS ASSOCIATION ਦੇ ਪ੍ਰਧਾਨ ਗੁਰਦੇਵ ਸਿੰਘ ਧਮ ਨੇ ਕਿਹਾ ਹੈ ਕਿ ਮੈਂ ਯਕੀਨੀ ਬਣਾਉਂਦਾ ਹਾਂ ਕਿ ਸਾਰੇ ਮਾਲ ਅਧਿਕਾਰੀ ਸਰਕਾਰ ਦੇ ਸੱਚੇ ਹੁਕਮਾਂ ਦੀ ਪਾਲਣਾ ਕਰਨਗੇ ਅਤੇ ਨਿਯਮਾਂ ਅਨੁਸਾਰ ਕੰਮ ਕਰੇਗਾ।