June 14, 2021

ਪੰਜਾਬ ਭਰ ਵਿੱਚ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਉਣ ਦਾ ਫ਼ੈਸਲਾ:20 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ

ਪੰਜਾਬ ਭਰ ਵਿੱਚ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਉਣ ਦਾ ਫ਼ੈਸਲਾ:20 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ

ਕੋਵਿਡ19 ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਿਰੁੱਧ ਸਖ਼ਤ ਕਦਮ ਚੁੱਕਣੇ ਵੀ ਲਾਜ਼ਮੀ ਹਨ। ਅੱਜ ਕੋਵਿਡ ਸਮੀਖਿਆ ਮੀਟਿੰਗ ਦੌਰਾਨ ਅਸੀਂ ਪੰਜਾਬ ਭਰ ਵਿੱਚ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਉਣ ਦਾ ਫ਼ੈਸਲਾ ਕੀਤਾ ਹੈ। ਕੋਚਿੰਗ ਸੈਂਟਰ, ਜਿੰਮ, ਬਾਰ ਤੇ ਸਿਨੇਮਾ 30 ਅਪ੍ਰੈਲ ਤੱਕ ਬੰਦ ਰਹਿਣਗੇ। ਵਿਆਹਾਂ ਤੇ ਭੋਗ ਸਮਾਗਮਾਂ ਵਿੱਚ 20 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਪੰਜਾਬ ਆਉਣ ਵਾਲੇ ਲੋਕਾਂ ਲਈ ਆਰਟੀ-ਪੀਸੀਐਰ ਨੈਗੇਟਿਵ ਰਿਪੋਰਟ ਲਾਜ਼ਮੀ ਹੋਵੇਗੀ। ਐਤਵਾਰ ਨੂੰ ਰੈਸਟੋਰੈਂਟ ਤੇ ਹੋਰ ਖਾਣਾ ਖਾਣ ਵਾਲੀਆਂ ਥਾਵਾਂ ਬੰਦ ਰਹਿਣਗੀਆਂ ਜਦਕਿ ਬਾਕੀ ਦਿਨ ਟੇਕਅਵੇ ਤੇ ਹੋਮ ਡਿਲੀਵਰੀ ਦੀ ਛੋਟ ਹੋਵੇਗੀ।

 

ਸਾਰੇ ਧਾਰਮਿਕ, ਸਿਆਸੀ ਤੇ ਸਮਾਜਿਕ ਆਗੂਆਂ ਨੂੰ ਬੇਨਤੀ ਹੈ ਕਿ ਵੱਡੇ ਇਕੱਠ ਨਾ ਕਰੋ ਸਗੋਂ ਲੋਕਾਂ ਨੂੰ ਕੋਵਿਡ ਟੀਕਾਕਰਣ ਕਰਵਾਉਣ ਲਈ ਉਤਸ਼ਾਹਿਤ ਕਰੋ। ਕੋਵਿਡ19 ਦੀ ਦੂਜੀ ਲਹਿਰ ਨੂੰ ਨਾਕਾਮਯਾਬ ਕਰਨ ਲਈ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰੋ ਤੇ ਮਾਸਕ ਜ਼ਰੂਰ ਪਾਓ। #covid_19