August 5, 2021

ਨਵਜੋਤ ਸਿੱਧੂ ਦਾ 20,000 ਤੋਂ ਵੱਧ ਲੋਕਾਂ ਵਲੋਂ ਭਰਵਾ ਸਵਾਗਤ , ਸੱਜੇ ਪੈਰ ਵਿੱਚੋ ਖੂਨ ਨਿਕਲਣ ਦੇ ਬਾਵਜੂਦ ਜਾਰੀ ਰੱਖੀ ਯਾਤਰਾ

ਨਵਜੋਤ ਸਿੱਧੂ ਦਾ  20,000 ਤੋਂ ਵੱਧ ਲੋਕਾਂ  ਵਲੋਂ  ਭਰਵਾ ਸਵਾਗਤ , ਸੱਜੇ ਪੈਰ ਵਿੱਚੋ ਖੂਨ ਨਿਕਲਣ ਦੇ ਬਾਵਜੂਦ ਜਾਰੀ ਰੱਖੀ ਯਾਤਰਾ

ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿੱਚ ਅੱਜ ਪੂਰਾ ਜੋਸ਼ ਦੇਖਣ ਨੂੰ ਮਿਲਿਆ , ਸਿੱਧੂ ਦਾ ਪੈਰ ਵਿੱਚੋ ਖੂਨ ਨਿਕਲਣ ਦੇ ਬਾਵਜੂਦ ਸਿੱਧੂ ਨੇ ਆਪਣੀ ਯਾਤਰਾ ਜਾਰੀ ਰੱਖੀ ਹੈ ਲੋਕਾਂ ਦੇ ਜੋਸ਼ ਨੂੰ ਦੇਖਦੇ ਹੋਏ ਸਿੱਧੂ ਆਪਣੇ ਪੈਰ ਦਾ ਦਰਦ ਵੀ ਭੁੱਲ ਗਏ  ।

 

 

ਖਟਕੜ ਕਲਾਂ ਵਿਖੇ ਜਨਤਕ ਇਕੱਤਰਤਾ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸੱਜੇ ਪੈਰ ਦੇ ਅੰਗੂਠੇ ਦੀ ਨੋਹ ਤੇ ਲੱਗੀ ਸੱਟ ਕਾਰਨ  ਲਗਾਤਾਰ ਖੂਨ ਨਿਕਲਣ ਦੇ ਬਾਵਜੂਦ ਉਸ ਦੀ ਪ੍ਰਵਾਹ ਕੀਤੇ ਵਗੈਰ 20000 ਸਮਰਥਕ ਜੋ ਉਨ੍ਹਾਂ ਦੀ ਉਡੀਕ ਵਿਚ ਖੜੇ ਸੀ , ਨਾਲ ਆਪਣਾ ਵਾਅਦਾ ਪੂਰਾ ਕਰਦੇ ਹੋਏ ਰਾਜ ਅੰਦਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਯਾਤਰਾ ਜਾਰੀ ਰੱਖੀ।

 

ਨਵਜੋਤ ਸਿੱਧੂ ਦਾ ਹਜ਼ਾਰਾਂ ਲੋਕਾਂ ਨੇ ਖੁੱਲੇ ਹੱਥ ਨਾਲ ਸਵਾਗਤ ਕੀਤਾ ਅਤੇ ਆਪਣਾ ਪਿਆਰ ਦਰਸਾਇਆ।  ਸਿੱਧੂ ਦਾ ਰਾਜ, ਲੋਕਾਂ, ਵਿਧਾਇਕਾਂ ਅਤੇ ਸੀਨੀਅਰ ਕਾਂਗਰਸੀ ਨੇਤਾਵਾਂ ਸਵਾਗਤ ਜਾਰੀ ਰੱਖਿਆ । ਫਗਵਾੜਾ, ਜਲੰਧਰ ਅਤੇ ਅੰਮ੍ਰਿਤਸਰ ਵਿਚ 20,000 ਤੋਂ ਵੱਧ ਲੋਕਾਂ ਨੇ ਨਵਜੋਤ ਸਿੱਧੂ ਦਾ ਸਵਾਗਤ ਕੀਤਾ, ਕਿਉਂਕਿ ਉਸਨੇ ਘੰਟਿਆਂ ਬੱਧੀ ਪੈਰ ਵਿੱਚੋ ਖੂਨ ਨਿਕਲਣ ਦੇ ਬਾਵਜੂਦ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਬਣਾਈ ਰੱਖੀ ।