Punjab

ਗੰਨੇ ਦੇ ਉੱਚਿਤ ਮੁੱਲ ਤੇ ਨਵਜੋਤ ਸਿੱਧੂ ਵਲੋਂ ਭਾਜਪਾ ਦੇ ਰਾਜਾਂ ਦੀ ਤਾਰੀਫ

ਕਿਹਾ ਕਿ ਪੰਜਾਬ ਵਿਚ ਗੰਨਾ ਕਿਸਾਨਾਂ ਨੂੰ ਪੰਜਾਬ ਦੀ ਤੁਲਨਾ ਵਿਚ ਯੂ ਪੀ , ਹਰਿਆਣਾ ਤੇ ਉਤਰਾਖੰਡ ਵਿਚ ਜ਼ਿਆਦਾ ਮਿਲ ਰਹੀ ਹੈ ਕੀਮਤ

Updatepunjab Desk

ਹੁਣ ਤਕ ਭਾਜਪਾ ਤੇ ਲਗਾਤਾਰ ਹਮਲਾਵਰ ਨਜ਼ਰ ਆ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗੰਨਾ ਕਿਸਾਨਾਂ ਨੂੰ ਪੰਜਾਬ ਵਿਚ ਮਿਲ ਰਹੀ ਘੱਟ ਕੀਮਤ ਤੇ ਅਣਜਾਣੇ ਵਿਚ ਭਾਜਪਾ ਸ਼ਾਸਿਤ ਰਾਜਾਂ ਦੀ ਤਾਰੀਫ ਕਰ ਦਿੱਤੀ ਹੈ ।  ਸਿੱਧੂ ਨੇ ਅੱਜ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਗੰਨਾ ਕਿਸਾਨਾਂ ਨੂੰ ਯੂ ਪੀ , ਹਰਿਆਣਾ ਅਤੇ ਉਤਰਾਖੰਡ ਦੀ ਤੁਲਨਾ ਵਿਚ ਘੱਟ ਕੀਮਤ ਮਿਲ ਰਹੀ ਹੈ । ਜੋ ਕਿ ਬੜੀ ਹੈਰਾਨੀ ਦੀ ਗੱਲ ਹੈ । ਪੰਜਾਬ ਸਰਕਾਰ ਨੂੰ ਇਸ ਸਮਸਿਆ ਦਾ ਜਲਦੀ ਹੱਲ ਕੱਢਣਾ ਚਾਹੀਦਾ ਹੈ । 
ਸਿੱਧੂ ਨੇ ਗੰਨੇ ਦੀ ਕੀਮਤ ਉਤੇ ਯੂ ਪੀ , ਹਰਿਆਣਾ ਅਤੇ ਉਤਰਾਖੰਡ ਦੀ ਤਾਰੀਫ ਕਰ ਦਿੱਤੀ ਹੈ ਕਿ ਇਹ ਰਾਜ ਪੰਜਾਬ ਦੀ ਤੁਲਨਾ ਵਿਚ ਕਿਸਾਨਾਂ ਨੂੰ ਜ਼ਿਆਦਾ ਕੀਮਤ ਦੇ ਰਹੇ ਹਨ । ਲੇਕਿਨ ਮਜੇ ਦੀ ਗੱਲ ਇਹ ਹੈ ਕਿ ਇਹਨਾਂ ਤਿੰਨਾਂ ਰਾਜਾਂ ਵਿਚ ਭਾਜਪਾ ਦੀ ਸਰਕਾਰ ਹੈ ।  ਇਸ ਲਈ ਟਵੀਟ ਤੇ ਲੋਕਾਂ ਨੇ ਜਵਾਬ ਦਿੱਤਾ ਹੈ ਕਿ ਇਹਨਾਂ ਤਿੰਨਾਂ ਰਾਜਾਂ ਦੀ ਤਾਰੀਫ ਕਰਦੇ ਹੋਏ ਕੀ ਤੁਸੀਂ ਵੀ ਮਨ ਰਹੇ ਹੋ ਕਿ ਭਾਜਪਾ ਸ਼ਾਸਿਤ ਰਾਜਾਂ ਵਿਚ ਕਿਸਾਨਾਂ ਦੀ ਭਲਾਈ ਦੇ ਲਈ ਉਥੋਂ ਦੀਆਂ ਸਰਕਾਰਾਂ ਵਧੀਆ ਕੰਮ ਕਰ ਰਹੀਆਂ ਹਨ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!