Punjab

Mohali Bomb Blast: ਪੰਜਾਬ ਪੁਲਿਸ ਨੂੰ ਵੱਡੀ ਸਫਲਤਾ , ਇਕ ਸ਼ਖਸ ਨੂੰ ਲਿਆ ਹਿਰਾਸਤ ਵਿਚ

ਮੋਹਾਲੀ ਵਿਖੇ 9 ਮਈ ਨੂੰ ਹੋਏ ਬੰਬ ਬਲਾਸਟ ਮਾਮਲੇ ਵਿਚ ਪੰਜਾਬ ਪੁਲਿਸ ਇਕ ਵੱਡੀ ਸਫਲਤਾ ਮਿਲੀ ਹੈ । ਪੰਜਾਬ ਪੁਲਿਸ ਨੇ ਗ੍ਰੇਨੇਡ ਹਮਲਾ ਮਾਮਲੇ ਵਿਚ 3 ਵਿਅਕਤੀ ਲਏ ਹਿਰਾਸਤ ਵਿਚ ਲਏ ਹਨ । ਪੁਲਿਸ ਨੇ ਫਰੀਦਕੋਟ ਤੋਂ ਨਿਸ਼ਾਨ ਸਿੰਘ ਨਾਮ ਦੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ । ਜਿਸ ਵਲੋਂ ਫਿਸਫੋਟ ਮੁਹਈਆ ਕਰਵਾਇਆ ਗਿਆ ਸੀ । ਇਸ ਮਾਮਲੇ ਵਿਚ ਪੁਲਿਸ ਜਲਦੀ ਵੱਡਾ ਖੁਲਾਸ਼ਾ ਕਰ ਸਕਦੀ ਹੈ । ਪੁਲਿਸ ਨੇ ਨਿਸ਼ਾਨ ਸਿੰਘ ਤੋਂ ਇਲਾਵਾ 2 ਹੋਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ । ਦੋ ਦਿਨ ਪਹਿਲਾ ਮੋਹਾਲੀ ਵਿਖੇ ਇੰਟੇਲੇਜੇਂਸ ਦੇ ਦਫਤਰ ਤੇ ਰਾਕਟ ਹਮਲਾ ਹੋਇਆ ਸੀ। ਇਸ ਮਾਮਲੇ ਵਿਚ ਐਨ ਆਈ ਏ ਵੀ ਜਾਂਚ ਕਰ ਰਹੀ ਹੈ । ਓਹਨਾ ਨਾਲ ਆਰਮੀ ਦੇ ਵੱਡੇ ਅਧਿਕਾਰੀ ਵੀ ਨਾਲ ਆਏ ਹੋਏ ਹਨ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਚੁਕੇ ਹਨ ਕਿ ਕਿਸੇ ਨੂੰ ਪੰਜਾਬ ਦਾ ਮਾਹੌਲ ਖ਼ਰਾਬ ਹੋਣ ਨਹੀਂ ਦਿੱਤਾ ਜਾਵੇਗਾ । ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!