May 12, 2021

ਸੈਕਟਰ 17 ਵਿਖੇ ਮੁਲਾਜ਼ਮਾਂ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ

ਸੈਕਟਰ 17 ਵਿਖੇ ਮੁਲਾਜ਼ਮਾਂ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਜਾਰੀ ਰਹੇਗੀ ਭੁੱਖ ਹੜਤਾਲ

ਚੰਡੀਗੜ੍ਹ ,3 ਮਾਰਚ () :  ਪੰਜਾਬ—ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਸੈਕਟਰ 17 ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਦੂਜੇ ਦਿਨ ਮੁਲਾਜ਼ਮ ਆਪਣੀਆਂ ਮੰਗ ਨੂੰ ਲੈਕੇ ਭੁੱਖ ਹੜਤਾਲ ਤੇ ਬੈਠੇ ਰਹੇ । ਚੰਡੀਗੜ੍ਹ ਦੇ ਡਾਇਰੈਕਟੋਰੇਟਜ਼ ਤੋਂ ਇਲਾਵਾ ਫਰੰਟ ਦੀਆਂ ਹੋਰ ਸਹਿਯੋਗੀ ਜੱਥੇਬੰਦੀਆਂ ਵੱਲੋਂ ਵੀ ਇਸ ਹੜਤਾਲ ਵਿੱਚ ਲਗਾਤਾਰ ਸ਼ਮੂਲੀਅਤ ਕੀਤੀ ਜਾ ਰਹੀ ਹੈ। ਰੰਜੀਵ ਸ਼ਰਮਾਂ, ਕੁਆਡੀਨੇਟਰ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਵੱਲੋਂ ਆਪਣੇ ਸਾਥੀਆ ਸਮੇਤ ਸੰਘਰਸ਼ ਨੁੂੰ ਹੋਰ ਤਿੱਖਾ ਕਰਨ ਲਈ ਚੰਡੀਗੜ੍ਹ ਦੇ ਡਾਇਰੈਕਟੋਰੇਟਜ ਵਿੱਚ ਮੁਲਾਜ਼ਮਾਂ ਨੂੰ ਸੰਘਰਸ਼ ਲਈ ਪ੍ਰੇਰਿਤ ਕੀਤਾ ਗਿਆ। ਜਿਸ ਕਾਰਨ ਦੁਪਿਹਰ ਸਮੇਂ ਅੱਜ ਸੈਕਟਰ—17 ਵਿੱਚ ਭਾਰੀ ਇਕੱਠ ਹੋਇਆ । ਸਾਂਝਾ ਮੁਲਾਜ਼ਮ ਮੰਚ ਦੇ ਆਗੂ ਸ਼੍ਰੀ ਸੈਮੂਅਲ ਮਸੀਹ ਅਤੇ ਜ਼ਸਮਿੰਦਰ ਸਿੰਘ ਵੱਲੋਂ ਦੁਪਿਹਰ ਸਮੇਂ ਮੁਲਾਜਮਾਂ ਨੂੰ ਸੰਬੋਦਨ ਕਰਦੇ ਹੋਏ ਨਵੇਂ ਮੁਲਾਜ਼਼ਮਾਂ ਨੂੰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਜਾਣੂ ਕਰਵਾਇਆ । ਇਸ ਮੌਕੇ ਭੁਖ ਹੜਤਾਲ ਤੇ ਬੈਠੇ ਕਰਮਚਾਰੀਆਂ ਦਾ ਹੌਸਲਾ ਅਫਜ਼ਾਈ ਕਰਨ ਲਈ ਮੁਲਾਜ਼ਮਾ ਦਾ ਇਕੱਠ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਮੰਗਾਂ, 6ਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਪੇਸ਼ ਕਰਕੇ ਲਾਗੂ ਕਰਨਾ, ਸਾਲ 2019 ਤੋਂ 25% ਡੀ.ਏ ਦੀ ਕਿਸ਼ਤਾਂ ਰਲੀਜ ਕਰਨਾਂ, ਪਿਛਲੇ ਦਿੱਤੇ ਡੀ.ਏ ਦੇ ਏਰੀਅਰ ਦਾ ਭੁਗਤਾਨ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਕੱਚੇ ਮੁਲਾਜਮ ਪੱਕੇ ਕਰਨਾਂ, 200/— ਰੁਪਏ ਦਾ ਵਿਕਾਸ ਟੈਕਸ ਬੰਦ ਕਰਨਾ, ਦਰਜਾ—4 ਕਰਮਚਾਰੀਆਂ ਦੀ ਪੱਕੀ ਭਰਤੀ ਕਰਨਾ, ਨਵੇਂ ਕਰਮਚਾਰੀਆਂ ਦਾ ਪਰਖਕਾਲ ਦਾ ਸਮਾਂ ਘੱਟ ਕਰਨਾ ਅਤੇ ਇਸ ਦੌਰਾਨ ਕੀਤੀ ਸੇਵਾ ਦਾ ਪੂਰਨ ਲਾਭ ਦੇਣਾ, ਵਿਭਾਗਾਂ ਵਿੱਚ ਰੀਸਟਰਕਚਰਿੰਗ ਦੇ ਨਾਮ ਤੇ ਪੋਸਟਾਂ ਖਤਮ ਕਰਨਾ, ਕੈਸ਼ਲੈੱਸ ਹੈਲਥ ਸਕੀਮ ਜਾਰੀ ਕਰਨਾ ਆਦਿ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਹਨ। ਭੁੱਖ ਹੜਤਾਲ ਦੀ ਲੜੀ ਦੇ ਦੂਜੇ ਦਿਨ ਗੁਰਵਿੰਦਰ ਸਿੰਘ, ਤੇਜਿੰਦਰ ਸਿੰਘ ਪੀ.ਐਸ.ਆਈ.ਈ.ਸੀ. ਤੋਂ, ਹੀਰਾ ਸਿੰਘ, ਜਜਿੰਦਰ ਸਿੰਘ, ਟਰਾਂਸਪੋਰਟ ਵਿਭਾਗ ਤੋਂ, ਰਾਮ ਪਾਲ, ਧਰਮਵੀਰ, ਦਵਿੰਦਰ ਸਿੰਘ ਖਮਾਣੋ, ਜਲ ਸਰੋਤ ਵਿਭਾਗ ਤੋਂ, ਰਾਬਟ ਮਸੀਹ, ਪਵਨ ਯਾਦਵ, ਉਦਯੋਗ ਵਿਭਾਗ ਤੋਂ ਅਤੇ ਹਰਜੋਤ ਸਿੰਘ, ਅਨਿਲ ਕੁਮਾਰ ਕੋਆਪ੍ਰੇਟਿਵ ਵਿਭਾਗ ਤੋਂ ਭੁੱਖ ਹੜਤਾਲ ਤੇ ਬੈਠੇ ਸਨ।
ਰੋਸ ਮੁਜਾਹਰੇ ਨੂੰ ਸੰਬੋਧਨ ਕਰਦੇ ਹੋਏ ਪੀ.ਐਸ.ਐਮ. ਐਸ.ਯੂ. ਦੇ ਸੂਬਾ ਜਨਰਲ ਸਕੱਤਰ ਮਨਦੀਪ ਸਿੰਘ ਸਿੱਧੂ, ਰੰਜੀਵ ਸ਼ਰਮਾਂ, ਜਗਜੀਨ ਸਿੰਘ, ਅਮਰਜੀਤ ਸਿੰਘ, ਸੁਖਚੈਨ ਸਿੰਘ ਜਿਲ੍ਹਾ ਜਨਰਲ ਸਕੱਤਰ, ਸ਼ੁਵਮ ਵਾਲੀਆ,  ਨੇ ਭੁਖ ਹੜਤਾਲ ਦੇ ਬੈਠੇ ਕਰਮਚਾਰੀ ਸਾਥੀਆਂ ਦੀ ਜੁਸ ਪਿਲਾ ਕੇ ਹੜਤਾਲ ਸਮਾਪਤ ਕਰਵਾਈ। ਕੱਲ 4 ਮਾਰਚ ਨੂੰ ਵੀ ਇਹ ਲੜੀਵਾਰ ਭੁੱਖ ਹੜਤਾਲ ਜਾਰੀ ਰਹੇਗੀ। ਇਸ ਮੌਕੇ ਤੇ ਅਮਿਤ ਕਟੋਚ, ਪਵਨ ਕੁਮਾਰ, ਕੁਲਦੀਪ ਕੌਰ, ਕੰਵਲਜੀਤ ਕੌਰ, ਗੁਰਦੀਪ ਸਿੰਘ, ਹਾਜ਼ਰ ਸਨ।