Punjab

ਖਜਾਨਾ ਵਿਭਾਗ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਅਹਿਮ ਵਿਭਾਗੀ ਮੰਗਾਂ ਸਬੰਧੀ ਮੀਟਿੰਗ ਨਾ ਮਿਲਣ/ਮੰਗਾਂ ਦੀ ਸਮੇ ਸਿਰ ਪੂਰਤੀ ਨਾ ਹੋਣ ਕਰਕੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਜਲਦੀ ਹੋਵੇਗੀ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜਿਸ ਵਿਚ ਹੋਵੇਗਾ ਸੰਘਰਸ਼ ਦਾ ਐਲਾਨ

*ਖਜਾਨਾ ਵਿਭਾਗ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਅਹਿਮ ਵਿਭਾਗੀ ਮੰਗਾਂ ਸਬੰਧੀ ਮੀਟਿੰਗ ਨਾ ਮਿਲਣ/ਮੰਗਾਂ ਦੀ ਸਮੇ ਸਿਰ ਪੂਰਤੀ ਨਾ ਹੋਣ ਕਰਕੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਜਲਦੀ ਹੋਵੇਗੀ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜਿਸ ਵਿਚ ਹੋਵੇਗਾ ਸੰਘਰਸ਼ ਦਾ ਐਲਾਨ*

ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਸੂਬਾ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ,ਸੂਬਾ ਜਨਰਲ ਸਕੱਤਰ ਮਨਜਿੰਦਰ ਸਿੰਘ ਸੰਧੂ,ਸੂਬਾ ਸੀਨੀਅਰ ਮੀਤ ਪ੍ਰਧਾਨ ਜੈਮਲ ਸਿੰਘ ਉੱਚਾ,ਸੂਬਾ ਐਡੀਸ਼ਨਲ ਜਨਰਲ ਸਕੱਤਰ ਮਨਦੀਪ ਸਿੰਘ ਚੌਹਾਨ, ਮੁੱਖ ਜਥੇਬੰਦਕ ਸਕੱਤਰ ਸਾਵਨ ਸਿੰਘ, ਸੂਬਾ ਵਿੱਤ ਸਕੱਤਰ ਅਮਨਦੀਪ ਸਿੰਘ, ਅਤੇ ਸੂਬਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਅਤੇ ਪੁਸ਼ਪਿੰਦਰ ਪਠਾਨੀਆ, ਨੇ ਪ੍ਰੈੱਸ ਨੂੰ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਖਜਾਨਾ ਵਿਭਾਗ ਦੀਆਂ ਕਾਫੀ ਲੰਮੇ ਸਮੇ ਤੋਂ ਲਟਕਦੀਆਂ ਵਿਭਾਗੀ ਮੰਗਾਂ ਜਿਸ ਵਿਚ ਖਜਾਨਾ ਅਫਸਰ, ਸੁਪਰਡੰਟ, ਜਿਲਾ ਖਜਾਨਚੀ, ਸਹਾਇਕ ਖਜਾਨਚੀ,ਕਲਰਕ, ਜਿਲਦਸਾਜ ਆਦਿ ਦੀਆਂ ਪਦ ਉੱਨਤੀਆਂ ,ਕਲਰਕਾਂ ਵਿਚੋਂ 50 ਪ੍ਤੀਸ਼ਤ ਜੂਨੀਅਰ ਸਹਾਇਕ ਬਨਾਉਣਾ,4,9,14 ਸਾਲਾ ਏ ਸੀ ਪੀ ਕੇਸਾਂ ਦਾ ਲਾਭ ਦੇਣਾ,ਸੀਨੀਅਰ ਜੂਨੀਅਰ ਦੇ ਕੇਸਾਂ ਦਾ ਨਿਪਟਾਰਾ ਨਾ ਕਰਨਾ,ਵੱਡੀ ਮਾਤਰਾ ਵਿੱਚ ਕਲਰਕ ਸਹਾਇਕ ਖਜਾਨਚੀ ਦੀਆਂ ਕਾਲੀ ਅਸਾਮੀਆਂ ਭਰਨ ਸਬੰਧੀ ਐਸ ਐਸ ਬੋਰਡ ਨੂੰ ਮੰਗਪੱਤਰ ਭੇਜ ਕੇ ਭਰਤੀ ਕਰਵਾਉਣਾ,ਖਾਲੀ ਅਸਾਮੀਆਂ ਤੇ ਸੇਵਾਦਾਰਾਂ ਦੀ ਭਰਤੀ ਵਿਭਾਗੀ ਪੱਧਰ ਤੇ ਕਰਨਾ,ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੇ ਕੇਸਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਨਾ,ਖਜਾਨਾ ਅਫਸਰ ਦੀ ਤਰੱਕੀ ਲਈ ਕੋਟਾ 50% ਤੋਂ ਵਧਾ ਕੇ 75% ਪ੍ਰਤੀਸ਼ਤ ਕਰਨਾ,ਜਿਲਾ ਖਜਾਨਾ ਅਫਸਰ, ਖਜਾਨਾ ਅਫਸਰ, ਜਿਲਦਸਾਜ ਨੂੰ ਕੰਨਵੇਐੰਸ ਅਲਾਉਂਸ ਨਾ ਦੇਣਾ,ਸੁਪਰਡੈਂਟ ਅਤੇ ਜਿਲਾ ਖਜ਼ਾਨਚੀ ਦੀ ਅਸਾਮੀ ਤੇ ਪਦ ਉੱਨਤੀ ਰਾਹੀਂ ਭਰੀਆਂ ਅਸਾਮੀਆਂ ਤੇ 50 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਲਈ ਵਿਭਾਗੀ ਪ੍ਰੀਖਿਆ ਦੀ ਸ਼ਰਤ ਖਤਮ ਕਰਨਾ, ਅਤੇ ਨਵੇਂ ਬਣੇ ਜਿਲਿਆਂ ਵਿੱਚ ਅਸਾਮੀਆਂ ਦੀ ਰਚਨਾ ਜਿਲਾ ਪੱਧਰ ਦੇ ਹਿਸਾਬ ਨਾਲ ਕਰਨਾ ਆਦਿ ਭੱਖਦੀਆਂ ਮੰਗਾਂ ਦੀ ਕਾਫੀ ਲੰਮੇ ਸਮੇ ਤੋਂ ਕਿਸੇ ਵੀ ਮੰਗ ਦੀ ਸਮੇ ਸਿਰ ਪੂਰਤੀ ਨਾ ਹੋਣ ਕਾਰਨ ਖਜਾਨਾ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ,ਬਹੁਤ ਵਾਰ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਅਹਿਮ ਅਤੇ ਅਤਿ ਜਰੂਰੀ ਮੰਗਾਂ ਸਬੰਧੀ ਨਿਪਟਾਰਾ ਕਰਨ ਲਈ ਮੀਟਿੰਗ ਲਈ ਸਮੇ ਦੀ ਮੰਗ ਕੀਤੀ ਗਈ ਪ੍ਰੰਤੂ ਪਿਛਲੇ ਕਾਫੀ ਲੰਮੇ ਸਮੇ ਤੋਂ ਐਸੋਸੀਏਸ਼ਨ ਨੂੰ ਸਰਕਾਰ ਵੱਲੋਂ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਅਤੇ ਮੰਗਾਂ ਹੋਰ ਲਮਕਦੀਆਂ ਜਾ ਰਹੀਆਂ ਹਨ ਜਿਸ ਦੇ ਰੋਸ ਵਜੋਂ ਪੰਜਾਬ ਦੇ ਖਜਾਨਿਆਂ ਵਿੱਚ ਕੰਮ ਕਰਦੇ ਕਰਮਚਾਰੀ ਐਸੋਸੀਏਸ਼ਨ ਪਾਸੋਂ ਸੰਘਰਸ਼ ਦੀ ਮੰਗ ਕਰ ਰਹੇ ਹਨ ਜਦ ਕਿ ਇਹ ਕਰਮਚਾਰੀ ਖਜਾਨਾ ਵਿਭਾਗ ਦੇ ਅਦਾਇਗੀਆਂ ਤੋਂ ਲੈ ਕੇ ਲੇਖਾ ਬਨਾਉਣ ਤੱਕ ਹਰ ਮਿਤੀ ਬੱਧ ਕੰਮ ਨੂੰ ਸਟਾਫ ਦੀ ਘਾਟ ਅਤੇ ਕੰਮ ਦਾ ਬੋਝ ਜਿਆਦਾ ਹੋਣ ਕਾਰਨ ਦਫਤਰ ਵਿੱਚ ਦੇਰ ਰਾਤ ਅਤੇ ਛੁੱਟੀਆਂ ਵਿਚ ਆਣ ਕੇ ਪਹਿਲ ਦੇ ਅਧਾਰ ਤੇ ਆਪਣੀਆਂ ਡਿਊਟੀਆਂ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਹਨ।

 

ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਖਜਾਨਾ ਕਰਮਚਾਰੀਆਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਦੀ ਪੂਰਤੀ ਲਈ ਜਲਦੀ ਹੀ ਸੂਬਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕਰਨਾ ਐਸੋਸੀਏਸ਼ਨ ਦੀ ਮਜ਼ਬੂਰੀ ਹੋਵੇਗੀ ਪੰਜਾਬ ਸਰਕਾਰ ਪਾਸੋਂ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਉਪਰੋਕਤ ਦਰਸਾਈਆਂ ਮੰਗਾਂ ਲਈ ਭੇਜੇ ਗਏ ਮੰਗ ਪੱਤਰਾਂ ਤੇ ਜਲਦੀ ਹੀ ਖਜਾਨਾ ਸੰਸਥਾ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ ਲਈ ਜਥੇਬੰਦੀ ਨੂੰ ਮੀਟਿੰਗ ਲਈ ਸਮਾਂ ਦਿੱਤਾ ਜਾਵੇ ਅਤੇ ਮੰਗਾਂ ਅਤੇ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕੀਤਾ ਜਾਵੇ ਤਾਂ ਜੋ ਖਜਾਨਾ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਸਮੇ ਸਿਰ ਆਪਣਾ ਹੱਕ ਮਿਲ ਸਕੇ।

 

 

Related Articles

Leave a Reply

Your email address will not be published. Required fields are marked *

Back to top button
error: Sorry Content is protected !!