Punjab

ਜਾਇੰਟ ਡਾਇਰੈਕਟਰ ਕਿ੍ਰਸ਼ਨ ਲਾਲ ਰੱਤੂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ

ਮੁੱਖ ਮੰਤਰੀ ਵੱਲੋਂ ਫਿਰੋਜਪੁਰ ਦੇ ਵਿਧਾਇਕ ਸ੍ਰੀ ਰਜਨੀਸ਼ ਦਹੀਆ ਨੇ ਦਿੱਤੀ ਸ਼ਰਧਾਂਜਲੀ

ਵੱਖ-ਵੱਖ ਆਗੂਆਂ ਅਤੇ ਅਧਿਕਾਰੀਆਂ ਨੇ ਕਿ੍ਰਸ਼ਨ ਲਾਲ ਰੱਤੂ ਦੇ ਜੀਵਨ ਸੰਘਰਸ਼ ਅਤੇ ਸਮਾਜ ਪ੍ਰਤੀ ਪਾਏ ਯੋਗਦਾਨ ਨੂੰ ਯਾਦ ਕੀਤਾ

ਚੰਡੀਗੜ, 30 ਮਈ:

ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ ਸ੍ਰੀ ਕਿ੍ਰਸ਼ਨ ਲਾਲ ਰੱਤੂ ਨੂੰ ਅੱਜ ਸਮਾਜ ਦੇ ਵੱਖ-ਵੱਖ ਵਰਗ ਦੇ ਆਗੂਆਂ ਅਤੇ ਲੋਕਾਂ ਵੱਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

ਇਥੋਂ ਦੇ ਸੈਕਟਰ-38 ਸਥਿਤ ਗੁਰਦੁਆਰਾ ਸਾਹਿਬ (ਸ਼ਾਹਪੁਰ) ਵਿਖੇ ਸਵਰਗੀ ਸ੍ਰੀ ਕਿ੍ਸਨ ਲਾਲ ਰੱਤੂ ਦੀ ਆਤਮਿਕ ਸ਼ਾਂਤੀ ਲਈ ਕੀਤੀ ਗਈ ਅੰਤਿਮ ਅਰਦਾਸ ਵਿੱਚ ਉਨਾਂ ਦੇ ਰਿਸਤੇਦਾਰਾਂ ਤੋਂ ਇਲਾਵਾ ਦੋਸਤ ਮਿੱਤਰ, ਵਿਭਾਗੀ ਸਹਿਕਰਮੀ, ਪੱਤਰਕਾਰ ਅਤੇ ਪੰਜਾਬ ਸਿਵਲ ਸਕੱਤਰੇਤ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਸੇਵਾ ਮੁਕਤ ਅਧਿਕਾਰੀ ਤੇ ਕਰਮਚਾਰੀ ਵੱਡੀ ਗਿਣਤੀ ਵਿਚ ਸਾਮਿਲ ਹੋਏ।

ਸ਼ਰਧਾਂਜਲੀ ਸਮਾਗਮ ਦੌਰਾਨ ਫ਼ਿਰੋਜਪੁਰ ਤੋਂ ਵਿਧਾਇਕ ਸ੍ਰੀ ਰਜਨੀਸ਼ ਦਹੀਆ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਦਕਿ ਮਹਿਤਪੁਰ ਦੇ ਕੌਂਸਲਰ ਸ੍ਰੀ ਕਸ਼ਮੀਰੀ ਲਾਲ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਡਾ. ਉਪਿੰਦਰ ਸਿੰਘ ਲਾਂਬਾ, ਯੂਨੀਵਰਸਿਟੀ ਦਿਨਾਂ ਤੋਂ ਸ੍ਰੀ ਰੱਤੂ ਦੇ ਸਾਥੀ ਜੁਆਇੰਟ ਡਾਇਰੈਕਟਰ ਸ. ਰਣਦੀਪ ਸਿੰਘ ਆਹਲੂਵਾਲੀਆ ਅਤੇ ਸੇਵਾ ਮੁਕਤ ਸੰਯੁਕਤ ਡਾਇਰੈਕਟਰ ਡਾ. ਅਜੀਤ ਕੰਵਲ ਸਿੰਘ ਨੇ ਸ੍ਰੀ ਰੱਤੂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨਾਂ ਦੇ ਜੀਵਨ ਸੰਘਰਸ਼ ਬਾਰੇ ਚਾਨਣਾ ਪਾਇਆ। ਇਸ ਮੌਕੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸੁਮੀਤ ਜਾਰੰਗਲ ਅਤੇ ਵਿਸੇਸ ਸਕੱਤਰ ਸੇਨੂੰ ਦੁੱਗਲ ਤੋਂ ਇਲਾਵਾ ਵੱਖ ਵੱਖ ਜ਼ਿਲਿਆਂ ਦੇ ਡੀ ਪੀ ਆਰ ਓ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।

ਇਸ ਮੌਕੇ ਐਸ. ਡੀ. ਐਮ. ਬਰਨਾਲਾ ਸ੍ਰੀ ਗੋਪਾਲ ਸਿੰਘ, ਪੰਜਾਬੀ ਅਖਬਾਰ ਰੋਜ਼ਾਨਾ ਅਜੀਤ, ਅੱਜ ਦੀ ਆਵਾਜ਼, ਅਕਾਲੀ ਪੱਤਿ੍ਰਕਾ, ਪਹਿਰੇਦਾਰ, ਪੰਜਾਬ ਟਾਈਮਜ਼ ਅਤੇ ਸੱਚ ਦੀ ਪਟਾਰੀ ਵੱਲੋਂ ਪ੍ਰਾਪਤ ਸ਼ੋਕ ਸੁਨੇਹੇ ਪੜ ਕੇ ਸੁਣਾਏ ਗਏ।

 

Emotional tributes paid to Joint Director Krishan Lal Rattu

Ferozepur MLA Rajnish Dahiya pays tribute on behalf of Chief Minister

Various leaders remember struggles & immense contribution of deceased to society

Chandigarh, May 30:

Eminent personalities from all walks of life paid rich tributes today to the Joint Director, Information and Public Relations Department Mr. Krishan Lal Rattu who left for his heavenly abode a few days back.

In Antim Ardas held at the Sector – 38 Gurudwara Sahib (Shahpur) in the memory of Late Sh. Krishan Lal Rattu, prominent people from all walks of life besides friends, relatives, departmental colleagues, Journalists and officers from different departments of the Punjab Civil Secretariat and retired employees were present.

On the occasion, Ferozepur MLA Rajnish Dahiya paid tributes on behalf of the Chief Minister Mr. Bhagwant Mann while Councillor Kashmiri Lal, Additional Director DIPR Dr. Opinder Singh Lamba, Classmate of the deceased since University days and Department colleague Joint Director Randeep Singh Ahluwalia and Retired Joint Director Dr. Ajit Kanwal Singh recalled their association with Mr. Rattu and threw light on his life and struggles. Director PR Sumit Jarangal and Special secretary Senu Duggal were also present.

The condolence messages of the SDM Barnala Gopal Singh, Punjabi newspapers Daily Ajit, Ajj Di Awaaz, Akali Patrika, Pehredar, Punjab Times and Sach Di Patari were also read out.

Related Articles

Leave a Reply

Your email address will not be published. Required fields are marked *

Back to top button
error: Sorry Content is protected !!