ਈ ਡੀ ਵਲੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਹਾਈਕੋਰਟ ਵਿਚ ਹਲਫਨਾਮਾ ਪੇਸ਼, ਕਿਹਾ ਆਮਦਨ ਕਰ ਰਿਟਰਨ ਦੇ ਅਨੁਸਾਰ ਆਮਦਨ 99 ਲੱਖ ਸੀ ਜਦੋਕਿ ਬੈਂਕ ਖਾਤੇ ਵਿਚ ਜਮ੍ਹਾ ਸਨ 4 ਕਰੋੜ 86 ਲੱਖ
ਈ ਡੀ ਵਲੋਂ ਸੁਖਪਾਲ ਖਹਿਰਾ ਦੀ ਪਟੀਸ਼ਨ ਰੱਦ ਕਰਨ ਦੀ ਮੰਗ
ਚੰਡੀਗੜ੍ਹ , 24 ਮਾਰਚ () :
ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਈ ਡੀ ਵਲੋਂ ਪਿਛਲੇ ਸਮੇ ਕੀਤੀ ਗਈ ਰੇਡ ਦੇ ਮਾਮਲੇ ਵਿਚ ਈ ਡੀ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹਲਫਨਾਮਾ ਪੇਸ਼ ਕਰ ਦਿੱਤਾ ਹੈ ਈ ਡੀ ਵਲੋਂ ਪੇਸ਼ ਕੀਤੇ ਗਏ ਹਲਫਨਾਮੇ ਵਿਚ ਕਿਹਾ ਗਿਆ ਹੈ ਕਿ 2015 ਵਿਚ ਦਰਜ ਐਨ ਡੀ ਪੀ ਐਸ ਮਾਮਲੇ ਵਿਚ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਸੀ ਜੋ ਪਾਕਿਸਤਾਨ ਦੇ ਰਾਹੀਂ ਡਰੱਗ ਸਮੇਤ ਹਥਿਆਰ ਅਤੇ ਸੋਨੇ ਦੀ ਸਮਗਲਿੰਗ ਕਰਦੇ ਸੀ ।
ਇਸ ਮਾਮਲੇ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਗੁਰਦੇਵ ਸਿੰਘ ਨਾਮ ਦਾ ਵਿਅਕਤੀ ਜੋ ਪਹਿਲਾ ਹੀ ਇਕ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਜਾ ਚੁਕਾ ਸੀ , ਉਹ ਖਹਿਰਾ ਦੀ ਚੋਣ ਮੁਹਿੰਮ ਵਿਚ ਫੰਡ ਅਤੇ ਵਾਹਨ ਦਿੰਦਾ ਸੀ , ਇਸ ਤੋਂ ਬਾਅਦ ਖਹਿਰਾ ਨੂੰ ਫਾਜਿਲਕਾ ਕੋਰਟ ਨੇ ਸੰਮਨ ਕੀਤਾ ਸੀ । ਜਿਸਨੂੰ ਨੂੰ ਖਹਿਰਾ ਨੇ ਹਾਈ ਕੋਰਟ ਵਿਚ ਚਣੋਤੀ ਦਿੱਤੀ ਸੀ
ਹਾਈ ਕੋਰਟ ਤੋਂ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਖਹਿਰਾ ਨੇ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕਰ ਦਿੱਤੀ ਸੀ ।
ਸੁਪਰੀਮ ਕੋਰਟ ਨੇ 31 ਦਸੰਬਰ 2017 ਨੂੰ ਖਹਿਰਾ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਖਿਲਾਫ ਚੱਲ ਰਹੇ ਕੇਸ ਉਤੇ ਰੋਕ ਲਗਾ ਦਿੱਤੀ ਸੀ ਇਹ ਅਪੀਲ ਅਜੇ ਪੈਂਡਿੰਗ ਗਏ ।
ਈ ਡੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਮਨੀ ਲੋਡਰਿੰਗ ਦੀਆਂ ਧਾਰਾਵਾਂ ਦੇ ਤਹਿਤ 21 ਜਨਵਰੀ ਨੂੰ ਰੇਡ ਕੀਤੀ ਗਈ ਸੀ । ਇਸ ਮਾਮਲੇ ਵਿਚ ਹੋਰਨਾਂ ਦੋਸੀਆਂ ਸਮੇਤ ਖਹਿਰਾ ਅਤੇ ਉਸਦੇ ਪਰਿਵਾਰ ਦੇ ਮੈਂਬਰ ਦੇ ਖਾਤਿਆਂ ਦੀ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ 2008 – 09 ਤੋਂ ਲੈ ਕੇ 2019 -20 ਦੀ ਆਮਦਨ ਕਰ ਰਿਟਰਨ ਦੇ ਅਨੁਸਾਰ ਉਸਦੀ ਆਮਦਨ 99 ਲੱਖ ਸੀ ,ਜਦੋਕਿ ਉਸੇ ਬੈਂਕ ਖਾਤੇ ਵਿਚ 4 ਕਰੋੜ 86 ਲੱਖ ਜਮ੍ਹਾ ਸਨ । ਜਿਸ ਵਿਚ 84 ਲੱਖ ਤੋਂ ਜ਼ਿਆਦਾ ਦੀ ਰਾਸ਼ੀ ਨਗਦ ਜਮ੍ਹਾ ਕਰਵਾਈ ਗਈ ਸੀ । ਇਸ ਲਈ 9 ਅਤੇ 10 ਮਾਰਚ ਨੂੰ ਹੋਰ ਦੋਸ਼ੀਆਂ ਸਮੇਤ ਸੁਖਪਾਲ ਖਹਿਰਾ ਦੇ ਘਰ ਸਰਚ ਕੀਤੀ ਗਈ । ਉਨ੍ਹਾਂ ਦੇ ਘਰ ਤੋਂ ਮੋਬਾਈਲ , ਲੈਪ ਟਾਪ ਅਤੇ ਹਾਰਡ ਡਿਸਕ ਨੂੰ ਸੀਜ ਕੀਤਾ ਗਿਆ ਸੀ, ਉਸਦੀ ਜਾਂਚ ਚੱਲ ਰਹੀ ਹੈ । ਇਸ ਮਾਮਲੇ ਵਿਚ ਅੱਗੇ ਜਾਂਚ ਲਈ ਖਹਿਰਾ ਨੂੰ ਵਿਅਕਤੀਗਤ ਤੋਰ ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ । ਲੇਕਿਨ ਖਹਿਰਾ ਨੇ ਪੇਸ਼ ਹੋਣ ਦੀ ਥਾਂ ਹਾਈ ਕੋਰਟ ਵਿਚ ਪਟੀਸਨ ਦਾਇਰ ਕਰ ਦਿਤੀ ਹੈ ਜਿਸ ਨੂੰ ਖਾਰਿਜ ਕੀਤੇ ਜਾਣ ਦੀ ਈ ਡੀ ਨੇ ਮੰਗ ਕੀਤੀ ਹੈ।