Punjab

ਮੁੱਖ ਮੰਤਰੀ ਦੇ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਵਲੋਂ 3 ਦਰਜਨ ਕਾਂਗਰਸੀ ਵਿਧਾਇਕਾਂ ਨਾਲ ਮੰਥਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਕਾਂਗਰਸ ਦੇ 3 ਦਰਜਨ ਵਿਧਾਇਕਾਂ ਨਾਲ ਉਨ੍ਹਾਂ ਦੇ ਹਲਕੇ ਬਾਰੇ ਮੰਥਨ ਕੀਤਾ ਹੈ । ਪ੍ਰਸ਼ਾਂਤ ਕਿਸ਼ੋਰ ਨੇ  ਵਿਧਾਇਕਾਂ ਨੂੰ ਪੁੱਛਿਆ ਕਿ ਪਿਛਲੇ 4 ਸਾਲ ਵਿਚ ਕੀ ਕਮੀਆਂ ਰਹਿ ਗਈਆਂ ਹਨ । ਮੰਥਨ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਵਿਧਾਇਕਾਂ ਦਾ ਪੱਖ ਜਾਣਿਆ ਹੈ,  ਜਿਸ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀ ਸ਼ੁਰੂ ਹੋ ਗਈ ਹੈ । ਬੈਠਕ ਵਿਚ ਹਲਕਿਆਂ ਬਾਰੇ ਪੁੱਛਿਆ ਗਿਆ ਹੈ ਕਿ ਅਗਲੀਆਂ ਚੋਣਾਂ ਬਾਰੇ ਕੀ ਸੋਚਦੇ ਹਨ ? ਪ੍ਰਸ਼ਾਂਤ ਕਿਸ਼ੋਰ ਨੇ ਵਿਧਾਇਕਾਂ ਤੋਂ ਫੀਡ ਬੈਕ ਲਈ ਹੈ ਜਿਸ ਬਾਰੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਚਰਚਾ ਕਰਨਗੇ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!