Punjab

6ਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਅਫਸਰ ਕਮੇਟੀ ਨਾਲ ਹੋਈ ਚਰਚਾ

ਚੰਡੀਗੜ੍ਹ, 02 ਜੁਲਾਈ ( ):— ਪੰਜਾਬ ਸਰਕਾਰ ਵੱਲੋਂ 6ਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਲਈ ਬਣਾਈ ਗਈ ਕਮੇਟੀ ਦੀ ਮੀਟਿੰਗ ਪੰਜਾਬ ਸਟੇਟ ਕਰਮਚਾਰੀ ਦਲ ਨਾਲ ਪ੍ਰਮੁੱਖ ਸਕੱਤਰ ਵਿੱਤ ਵਿਭਾਗ  ਕੇ.ਏ.ਪੀ. ਸਿਨਹਾ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪ੍ਰਮੁੱਖ ਸਕੱਤਰ ਪ੍ਰਸੋਨਲ ਵਿਭਾਗ ਤੋਂ ਇਲਾਵਾ ਹੋਰ ਅਧਿਕਾਰੀ ਸ਼ਾਮਿਲ ਸਨ। ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਸ੍ਰ. ਹਰੀ ਸਿੰਘ ਟੌਹੜਾ, ਸੀਨੀਅਰ ਮੀਤ ਪ੍ਰਧਾਨ ਗਿਆਨ ਸਿੰਘ ਘਨੌਲੀ, ਜਨਰਲ ਸਕੱਤਰ ਕੁਲਬੀਰ ਸਿੰਘ ਸੇਦਖੇੜੀ, ਮੀਤ ਪ੍ਰਧਾਨ ਬਲਰਾਜ ਸਿੰਘ ਸੇਖੋਂ, ਜ਼ਸਵਿੰਦਰ ਸਿੰਘ ਪ੍ਰਧਾਨ ਮੋਹਾਲੀ, ਕਿਰਨ ਮਹਿਤਾ ਫਰੀਦਕੋਟ ਅਤੇ ਬਲਦੇਵ ਸਿੰੰਘ ਵਿਰਕ ਪਟਿਆਲਾ ਸ਼ਾਮਿਲ ਹੋਏ।
ਮੀਟਿੰਗ ਵਿਚ ਜਥੇਬੰਦੀ ਵੱਲੋਂ ਮੰਗ ਕੀਤੀ ਕਿ ਦਰਜਾ—3 ਕਰਮਚਾਰੀਆਂ ਨੂੰ 3.72 ਨਾਲ ਗੁਣਾਂਕ ਕਰਕੇ ਬਣਦੇ ਪੇ ਸਕੇਲ ਤੇ ਗ੍ਰੇਡ ਪੇ ਦਿੱਤੇ ਜਾਣ। ਜਿਹੜੇ ਭੱਤੇ ਜਿਵੇਂ ਕਿ ਮੈਡੀਕਲ ਭੱਤਾ, ਮੋਬਾਇਲ ਭੱਤਾ, ਪੇਂਡੂ ਏਰੀਆ ਭੱਤਾ, ਸਫਰੀ ਭੱਤਾ ਆਦਿ ਪੇ ਕਮਿਸ਼ਨ ਵੱਲੋਂ ਸਿਫਾਰਸ਼ ਕਰਕੇ ਵਧਾਏ ਹਨ, ਉਨ੍ਹਾਂ ਨੂੰ ਲਾਗੂ ਕੀਤਾ ਜਾਵੇ ਅਤੇ ਜਿਹੜੇ ਭੱਤੇ ਖਤਮ ਕਰਨ ਦੀ ਸਿਫਾਰਸ਼ ਪੇ ਕਮਿਸ਼ਨ ਨੇ ਕੀਤੀ ਹੈ, ਉਨ੍ਹਾਂ ਨੂੰ ਬਹਾਲ ਰੱਖਿਆ ਜਾਵੇ। ਵੱਖੋ ਵੱਖ ਵਿਭਾਗਾਂ ਵਿਚ ਕੰਮ ਕਰਦੇ ਕੁੱਝ ਕੁ ਵਰਕਮੁਨਸ਼ੀ/ਵਰਕ ਮੇਟਾਂ ਨੂੰ ਬਿੱਲ ਕਲਰਕ ਤੇ ਲੇਜ਼ਰ ਕੀਪਰਾਂ ਵਾਲਾ ਬਣਦਾ ਪੇ ਸਕੇਲ ਤੇ ਗ੍ਰੇਡ ਪੇ ਦਿੱਤਾ ਜਾਵੇ। ਲੋਕ ਨਿਰਮਾਣ ਵਿਭਾਗ (ਭ ਤੇ ਮ) ਅਧੀਨ ਕੰਮ ਕਰਦੇ ਫੀਲਡ ਦੇ ਕਰਮਚਾਰੀਆਂ ਜਿਵੇਂ ਕਿ ਵਰਕਮਿਸਤਰੀ, ਰੋਡ ਇੰਸਪੈਕਟਰ, ਵਰਕਮੁਨਸ਼ੀ, ਸੁਪਰਵਾਈਜ਼ਰ ਆਦਿ ਕਰਮਚਾਰੀਆਂ ਦੇ ਗ੍ਰੇਡ ਪੇ ਵਿਚ ਵਾਧਾ ਕੀਤਾ ਜਾਵੇ। ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਟੈਕਨੀਕਲ ਕਰਮਚਾਰੀਆਂ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਣਦੇ ਪੇ ਸਕੇਲ ਦਿੱਤੇ ਜਾਣ ਕਿਉਂਕਿ ਇਨ੍ਹਾਂ ਕਰਮਚਾਰੀਆਂ ਨੂੰ ਤਰੱਕੀ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ। ਸੀਵਰ ਮੈਨਾਂ ਨੂੰ ਘੱਟੋ ਘੱਟ 500/— ਰੁਪਏ ਸੀਵਰ ਭੱਤਾ ਦਿੱਤਾ ਜਾਵੇ ਅਤੇ ਦਰਜਾ—4 ਕਰਮਚਾਰੀਆਂ ਦੀ ਪੇ ਸਕੇਲ ਵਿਚ ਵਾਧਾ ਕੀਤਾ ਜਾਵੇ। ਦਿਹਾੜੀਦਾਰ, ਵਰਕਚਾਰਜ, ਠੇਕਾ ਅਧਾਰਿਤ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ। 01.01.2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਵਿਚ ਲਿਆਉਣ ਦਾ ਜਥੇਬੰਦੀ ਵੱਲੋਂ ਪੁਰਜ਼ੋਰ ਪੱਖ ਪੇਸ਼ ਕੀਤਾ।
ਟੌਹੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁਰਜ਼ੋਰ ਬੇਨਤੀ ਕੀਤੀ ਕਿ ਮੁਲਾਜ਼ਮ ਵਰਗ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਇਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਪ੍ਰਵਾਨ ਕੀਤਾ ਜਾਵੇ ਤਾਂ ਜੋ ਮੁਲਾਜ਼ਮ ਆਪਣੀਆਂ ਸੇਵਾਵਾਂ ਹੋਰ ਉਤਸ਼ਾਹਿਤ ਹੋ ਕੇ ਨਿਭਾਉਣ।

Related Articles

Leave a Reply

Your email address will not be published. Required fields are marked *

Back to top button
error: Sorry Content is protected !!