Punjab

ਪੰਜਾਬ ਵਿਚ ਵੱਧ ਰਿਹਾ ਹੈ ਕੋਰੋਨਾ ਨਾਲ ਮੌਤ ਦਾ ਸਿਲਸਲਾ, ਘਰ ਵਿਚ ਰਹੋ, ਸੁਰੱਖਿਅਤ ਰਹੋ , ਕੋਰੋਨਾ ਦੇ ਨਿਯਮਾਂ ਦਾ ਪਾਲਣ ਕਰੋ

ਪੰਜਾਬ ਅੰਦਰ ਕੋਰੋਨਾ ਦੇ ਮਾਮਲੇ ਜਿਥੇ ਵੱਧ ਰਹੇ ਹਨ ਓਥੇ ਕੋਰੋਨਾ ਨਾਲ ਮੌਤਾਂ ਦਾ ਗਿਣਤੀ ਵੀ ਵੱਧ ਰਹੀ ਹੈ ।  ਅਪਡੇਟ ਪੰਜਾਬ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਵੱਧ ਰਹੇ ਮਾਮਲਾ ਦੇ ਮੱਦੇਨਜਰ ਘਰ ਰਹੋ , ਸੁਰੱਖਿਅਤ ਰਹੋ ? ਕੋਰੋਨਾ ਦੇ ਖ਼ਿਲਾਫ਼ ਸਾਰੇ ਪੰਜਾਬੀਆ ਨੇ ਮਿਲ ਕੇ ਲੜਾਈ ਲੜਨੀ ਹੈ , ਇਸ ਲਈ ਜਰੂਰੀ ਹੈ ਕਿ ਮਾਸਕ ਦਾ ਇਸਤੇਮਾਲ ਕੀਤਾ ਜਾਵੇ । ਘਰ ਤੋਂ ਬਾਹਰ ਨਿਕਲਣ ਲਈ ਮਾਸਕ ਜਰੂਰ ਪਾਇਆ ਜਾਵੇ।  ਹੁਣ ਤਾਂ ਮਾਹਰਾਂ ਦਾ ਕਹਿਣਾ ਹੈ ਕਿ ਘਰ ਵਿਚ ਵੀ ਮਾਸਕ ਪਾਇਆ ਜਾਵੇ ।

ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਪੰਜਾਬੀਆਂ ਨੇ ਹਰ ਜੰਗ ਤੇ ਫਤਹਿ ਹਾਸਲ ਕੀਤੀ ਹੈ ਤੇ ਲੋਕ ਹੁਣ ਕੋਰੋਨਾ ਦੇ ਖਿਲਾਫ ਜੰਗ ਵੀ ਮਿਲ ਕੇ ਜਿੱਤਣਗੇ । ਇਹ ਜੰਗ ਦੂਸਰੀਆਂ ਜੰਗਾਂ ਤੋਂ ਅਲੱਗ ਹੈ ।  ਇਸ ਨੂੰ ਜਿਤਨਾ ਮੁਸ਼ਕਲ ਨਹੀਂ ਹੈ ,ਬਸ ਇਸ ਲਈ ਸਾਨੂੰ ਸਾਰਿਆਂ ਨੂੰ ਕੋਰੋਨਾ ਦੇ ਨਿਯਮਾਂ ਦਾ ਪਾਲਣ ਕਰਨਾ ਪਵੇਗਾ । ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ ਤੇ ਆਪਣੇ ਨਜਦੀਕੀਆਂ ਨੂੰ ਇਸ ਲਈ ਤਿਆਰ ਕਰਨਾ ਪਵੇਗਾ ਕੇ ਉਹ ਜ਼ਿਆਦਾ ਘਰ ਵਿਚ ਹੀ ਰਹਿਣ । ਕੋਰੋਨਾ ਦੇ ਨਿਯਮਾਂ ਦਾ ਪਾਲਣ ਕਰਨ ਅਤੇ ਵੈਕਸੀਨ ਜਰੂਰ ਲਗਵਾਉਣ ਤਾਂ ਕੇ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ ।
ਮੰਗਲਵਾਰ ਨੂੰ ਪੰਜਾਬ ਅੰਦਰ 100 ਮੌਤਾਂ ਹੋਇਆ ਸਨ ਤੇ ਬੁਧਵਾਰ ਨੂੰ ਇਹ ਅੰਕੜਾ ਵੱਧ ਗਿਆ ਹੈ ।  ਮਾਮਲੇ ਵੀ ਵੱਧ ਰਹੇ ਹਨ ਇਸ ਲਈ ਸਾਨੂੰ ਕਾਫੀ ਅਹਿਤੀਆਤ ਵਰਤਣ ਦੀ ਜਰੂਰਤ ਹੈ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!