ਕਾਂਗਰਸ ਪਾਵਰ ਦੀ ਲੜਾਈ ਵਿੱਚ ਉਲਝੀ , ਜਨਤਾ ਪਾਵਰ ਕੱਟ ਤੋਂ ਪਰੇਸ਼ਾਨ
ਪੰਜਾਬ ਅੰਦਰ ਕਾਂਗਰਸ ਪਾਰਟੀ ਅੰਦਰ ਪਾਵਰ ਨੂੰ ਲੈ ਕੇ ਲੜਾਈ ਚੱਲ ਰਹੀ ਹੈ । ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨੂੰ ਲੰਚ ਤੇ ਸੱਦਾ ਦੇ ਕੇ ਕਾਂਗਰਸ ਹਾਈਕਮਾਂਡ ਨੂੰ ਆਪਣੀ ਪਾਵਰ ਦਿਖਾ ਰਹੇ ਹਨ । ਉਧਰ ਨਵਜੋਤ ਸਿੰਘ ਸਿੱਧੂ ਦਿੱਲੀ ਵਿੱਚ ਪ੍ਰਿਯੰਕਾ ਗਾਂਧੀ , ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਮਿਲ ਕੇ ਆਪਣੀ ਪਾਵਰ ਦਿਖਾ ਰਹੇ ਹਨ । ਦੂਜੇ ਪਾਸੇ ਪੰਜਾਬ ਦੀ ਜਨਤਾ ਪਾਵਰ ਨਾ ਮਿਲਣ ਕਾਰਨ ਤੜਫ ਰਹੀ ਹੈ । ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਵਿੱਚ ਥੋੜਾ ਸਮਾਂ ਰਹਿ ਗਿਆ ਹੈ । ਲੇਕਿਨ ਇਸ ਸਮੇ ਪਿੰਡਾਂ ਤੇ ਸਹਿਰਾ ਵਿੱਚ ਪਾਵਰ ਕੱਟ ਲੋਕਾਂ ਲਈ ਮੁਸੀਬਤ ਬਣ ਗਏ ਹਨ । ਬਿਜਲੀ ਵਿਭਾਗ ਦੇ ਅਫਸਰ ਆਪ ਏ ਸੀ ਵਿੱਚ ਬੈਠੇ ਹਨ ਤੇ ਜਨਤਾ ਇਕ ਪੱਖਾਂ ਚਲਾਉਂਣ ਲਈ ਸਰਕਾਰ ਵੱਲ ਦੇਖ ਰਹੀ ਹੈ ।
ਪਿਛਲੇ ਦਿਨ ਪਾਵਰ ਦੇ ਕੱਟ ਕਾਰਨ ਜਨਤਾ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ । ਮੋਹਾਲੀ ਜਿਲੇ ਵਿੱਚ ਵੀ ਭਾਰੀ ਕੱਟ ਲੱਗਣ ਕਾਰਨ ਜਨਤਾ ਸਰਕਾਰ ਦੀ ਨਿੰਦਾ ਕਰ ਰਹੀ ਹੈ । ਪੰਜਾਬ ਅੰਦਰ ਜਨਤਾ ਨੂੰ ਪਾਵਰ ਨਾ ਮਿਲਣ ਕਾਰਨ ਹਾਹਾ ਕਾਰ ਮੱਚਿਆ ਹੋਇਆ ਹੈ । ਪੰਜਾਬ ਅੰਦਰ ਪਿੰਡ ਅਤੇ ਸਹਿਰਾ ਵਿੱਚ ਬਿਜਲੀ ਨਾ ਆਉਣ ਕਾਰਨ ਤ੍ਰਾਹੀ ਮੱਚੀ ਪਈ ਹੈ । ਪੰਜਾਬ ਅੰਦਰ ਝੋਨੇ ਦਾ ਸੀਜਨ ਚੱਲ ਰਿਹਾ ਹੈ । ਗਰਮੀ ਵੀ ਅੱਤ ਦੀ ਪੈ ਰਹੀ ਹੈ ਲੇਕਿਨ ਪਾਵਰ ਕੱਟ ਦੇ ਕਾਰਨ ਜਨਤਾ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਾ ਰਿਹਾ ਹੈ । ਪੰਜਾਬ ਅੰਦਰ ਬਿਜਲੀ ਪੈਦਾ ਹੁੰਦੀ ਹੈ । ਪਿਛਲੇ ਸਰਕਾਰ ਨੇ ਨਿਜੀ ਥਰਮਲ ਪਲਾਂਟ ਵੀ ਲਗਾਏ ਅਤੇ ਪੰਜਾਬ ਅੰਦਰ ਸਰ ਪਲੱਸ ਬਿਜਲੀ ਦਾ ਦਾਅਵਾ ਕੀਤਾ ਪਰ ਇਸ ਦੇ ਬਾਵਜੂਦ ਪਾਵਰ ਕੱਟ ਜਨਤਾ ਲਈ ਸਵਾਲ ਬਣੇ ਹੋਏ ਹਨ । ਕਿ ਅਖ਼ੀਰ ਬਿਜਲੀ ਗਏ ਤੇ ਗਈ ਕਿਥੇ ? ਜਨਤਾ ਇਸ ਦਾ ਜਵਾਬ ਲੱਭ ਰਹੀ ਹੈ । ਕਾਂਗਰਸ ਸਰਕਾਰ ਖੁਦ ਪਾਵਰ ਲਈ ਲੜ ਰਹੀ ਹੈ । ਜਨਤਾ ਨੂੰ ਪਾਵਰ ਕਿਥੋਂ ਮਿਲਣੀ ਹੈ ?