Punjab

ਕਾਂਗਰਸ ਪਾਵਰ ਦੀ ਲੜਾਈ ਵਿੱਚ ਉਲਝੀ , ਜਨਤਾ ਪਾਵਰ ਕੱਟ ਤੋਂ ਪਰੇਸ਼ਾਨ

ਪੰਜਾਬ ਅੰਦਰ ਕਾਂਗਰਸ ਪਾਰਟੀ ਅੰਦਰ ਪਾਵਰ ਨੂੰ ਲੈ ਕੇ ਲੜਾਈ ਚੱਲ ਰਹੀ ਹੈ ।  ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨੂੰ ਲੰਚ ਤੇ ਸੱਦਾ ਦੇ ਕੇ ਕਾਂਗਰਸ ਹਾਈਕਮਾਂਡ ਨੂੰ ਆਪਣੀ ਪਾਵਰ ਦਿਖਾ ਰਹੇ ਹਨ ।   ਉਧਰ ਨਵਜੋਤ ਸਿੰਘ ਸਿੱਧੂ ਦਿੱਲੀ ਵਿੱਚ ਪ੍ਰਿਯੰਕਾ ਗਾਂਧੀ , ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਮਿਲ ਕੇ ਆਪਣੀ ਪਾਵਰ ਦਿਖਾ ਰਹੇ ਹਨ ।  ਦੂਜੇ ਪਾਸੇ ਪੰਜਾਬ ਦੀ ਜਨਤਾ ਪਾਵਰ ਨਾ ਮਿਲਣ ਕਾਰਨ ਤੜਫ ਰਹੀ ਹੈ ।  ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਵਿੱਚ ਥੋੜਾ ਸਮਾਂ ਰਹਿ ਗਿਆ ਹੈ ।  ਲੇਕਿਨ ਇਸ ਸਮੇ ਪਿੰਡਾਂ ਤੇ ਸਹਿਰਾ ਵਿੱਚ ਪਾਵਰ ਕੱਟ ਲੋਕਾਂ ਲਈ ਮੁਸੀਬਤ ਬਣ ਗਏ ਹਨ ।  ਬਿਜਲੀ ਵਿਭਾਗ ਦੇ ਅਫਸਰ ਆਪ ਏ ਸੀ ਵਿੱਚ ਬੈਠੇ ਹਨ ਤੇ ਜਨਤਾ ਇਕ ਪੱਖਾਂ ਚਲਾਉਂਣ ਲਈ ਸਰਕਾਰ ਵੱਲ ਦੇਖ ਰਹੀ ਹੈ ।


ਪਿਛਲੇ ਦਿਨ ਪਾਵਰ ਦੇ ਕੱਟ ਕਾਰਨ ਜਨਤਾ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ ।  ਮੋਹਾਲੀ ਜਿਲੇ ਵਿੱਚ ਵੀ ਭਾਰੀ ਕੱਟ ਲੱਗਣ ਕਾਰਨ ਜਨਤਾ ਸਰਕਾਰ ਦੀ ਨਿੰਦਾ ਕਰ ਰਹੀ ਹੈ ।  ਪੰਜਾਬ ਅੰਦਰ ਜਨਤਾ ਨੂੰ ਪਾਵਰ ਨਾ ਮਿਲਣ ਕਾਰਨ ਹਾਹਾ ਕਾਰ ਮੱਚਿਆ ਹੋਇਆ ਹੈ ।   ਪੰਜਾਬ ਅੰਦਰ ਪਿੰਡ ਅਤੇ ਸਹਿਰਾ ਵਿੱਚ ਬਿਜਲੀ ਨਾ ਆਉਣ ਕਾਰਨ ਤ੍ਰਾਹੀ ਮੱਚੀ ਪਈ ਹੈ ।  ਪੰਜਾਬ ਅੰਦਰ ਝੋਨੇ ਦਾ ਸੀਜਨ ਚੱਲ ਰਿਹਾ ਹੈ ।  ਗਰਮੀ ਵੀ ਅੱਤ ਦੀ ਪੈ ਰਹੀ ਹੈ ਲੇਕਿਨ ਪਾਵਰ ਕੱਟ ਦੇ ਕਾਰਨ ਜਨਤਾ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਾ ਰਿਹਾ ਹੈ ।  ਪੰਜਾਬ ਅੰਦਰ ਬਿਜਲੀ ਪੈਦਾ ਹੁੰਦੀ ਹੈ ।  ਪਿਛਲੇ ਸਰਕਾਰ ਨੇ ਨਿਜੀ ਥਰਮਲ ਪਲਾਂਟ ਵੀ ਲਗਾਏ ਅਤੇ ਪੰਜਾਬ ਅੰਦਰ ਸਰ ਪਲੱਸ ਬਿਜਲੀ ਦਾ ਦਾਅਵਾ ਕੀਤਾ ਪਰ ਇਸ ਦੇ ਬਾਵਜੂਦ ਪਾਵਰ ਕੱਟ ਜਨਤਾ ਲਈ ਸਵਾਲ ਬਣੇ ਹੋਏ ਹਨ ।  ਕਿ  ਅਖ਼ੀਰ ਬਿਜਲੀ ਗਏ ਤੇ ਗਈ ਕਿਥੇ ? ਜਨਤਾ ਇਸ ਦਾ ਜਵਾਬ ਲੱਭ ਰਹੀ ਹੈ ।  ਕਾਂਗਰਸ ਸਰਕਾਰ ਖੁਦ ਪਾਵਰ ਲਈ ਲੜ ਰਹੀ ਹੈ । ਜਨਤਾ ਨੂੰ ਪਾਵਰ ਕਿਥੋਂ ਮਿਲਣੀ ਹੈ ?

 

Related Articles

Leave a Reply

Your email address will not be published. Required fields are marked *

Back to top button
error: Sorry Content is protected !!