CM ਸਾਹਿਬ , ਅੰਬ ਦੀ ਜਗ੍ਹਾ ਤੋਰੀ ਬੀਜ ਲੈਂਦੇ , ਫ਼ਲ ਜਲਦੀ ਮਿਲ ਜਾਂਦਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਨ ਤੋਂ ਪਹਿਲਾ ਆਪ ਨੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਨੂੰ ਲੈ ਕੇ CM ਭਗਵੰਤ ਮਾਨ ਨੇ ਵੱਡੀ ਗੱਲ ਕਹੀ ਹੈ ।
ਭਗਵੰਤ ਮਾਨ ਨੇ ਕਿਹਾ ਹੈ ਕਿ ‘ਅੱਜ ਹੀ ਅੰਬ ਦੀ ਗੁਠਲੀ ਬੀਜੀ ਹੈ , ਅੱਜ ਹੀ ਪੁੱਛਦੇ ਹੋ ਅੰਬ ਕਿਉਂ ਨਹੀਂ ਲੱਗੇ ‘ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਥੋੜਾ ਸਮਾਂ ਦਿਓ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕਰਾਂਗੇ ਭਾਵ ਅੰਬ ਲੱਗਣ ਦਾ ਇੰਤਜਾਰ ਕਰੋ , ਗਰੰਟੀਆਂ ਪੂਰਾ ਕਰਨ ਨੂੰ ਸਮਾਂ ਲਗੇਗਾ ।
ਜੇਕਰ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਦੇਖੀਏ ਤਾਂ ਅੰਬਾਂ ਦੀ ਬਿਜਾਈ ਤੋਂ ਦੋ ਸਾਲ ਬਾਅਦ ਫਲ ਮਿਲਦਾ ਹੈ, ਜੇਕਰ ਅੰਬਾਂ ਦੀ ਇੱਕ ਖਾਸ ਕਿਸਮ ਦੀ ਬਿਜਾਈ ਕੀਤੀ ਜਾਵੇ ਅਤੇ ਚੰਗੀ ਦੇਖਭਾਲ ਕੀਤੀ ਜਾਵੇ ਤਾਂ ਇਕ ਸਾਲ ਵਿੱਚ ਵੀ ਫਲ ਮਿਲ ਸਕਦਾ ਹੈ। ਅਜਿਹੇ ਵਿੱਚ ਕੀ CM ਮਾਨ ਪੰਜਾਬ ਦੇ ਲੋਕਾਂ ਨੂੰ ਦੋ ਸਾਲ ਉਡੀਕਣ ਲਈ ਕਹਿ ਰਹੇ ਹਨ?
ਸੀ.ਐਮ ਮਾਨ ਦੇ ਇਸ ਬਿਆਨ ‘ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮਾਨ ਸਾਹਬ ਨੇ ਅੰਬਾਂ ਦੀ ਬਜਾਏ ਤੋਰੀ ਲਗਾਈ ਹੁੰਦੀ ਤਾਂ ਫਲ ਜਲਦੀ ਮਿਲ ਜਾਣਾ ਸੀ ਅਤੇ ਜਨਤਾ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਅਤੇ ਤੁਹਾਡੀਆਂ ਗਰੰਟੀਆਂ ਦੀ ਅਸਲੀਅਤ ਲੋਕਾਂ ਨੂੰ ਪਤਾ ਚੱਲ ਜਾਂਦੀ। ਅਤੇ ਵਿਰੋਧੀਆਂ ਦੇ.. ਮੂੰਹ ‘ਤੇ ਤਾਲੇ ਲੱਗ ਜਾਣੇ ਸੀ . ਪਰ ਹੁਣ ਜਦੋਂ ਅੰਬਾ ਦਾ ਬੀਜ ਬੀਜਿਆ ਹੈ ।
ਸਮਾਂ ਤਾਂ ਲਗੇਗਾ ਹੀ ਅਲ ਲੋਕਾਂ ਨੂੰ ,ਘੱਟੋ-ਘੱਟ ਇੱਕ ਤੋਂ ਦੋ ਸਾਲ ਤਕ ਅੰਬ ਦੇ ਲੱਗਣ ਅਤੇ ਪੱਕਣ ਦਾ ਇੰਤਜਾਰ ਕਰਨਾ ਪਵੇਗਾ ।
ਪੱਲੇ ਨਹੀਂ ਥੈਲਾ , ਕਰਦੀ ਫਿਰੇ ਮੇਲਾ ਮੇਲਾ
ਪੰਜਾਬ ਦੀ ਇਕ ਕਹਾਵਤ ਹੈ ‘ਪੱਲੇ ਨਹੀਂ ਧੇਲਾ , ਕਰਦੀ ਫਿਰੇ ਮੇਲਾ ਮੇਲਾ ‘ਦਰਅਸਲ ਇਹ ਕਹਾਵਤ ਪੰਜਾਬ ਸਰਕਾਰ ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ ਲੋਕਾਂ ਨੂੰ ਗਰੰਟੀਆਂ ਕਾਫੀ ਦੇ ਦਿੱਤੀਆਂ ਪਰ ਇਹਨਾਂ ਨੂੰ ਪੂਰਾ ਕਰਨ ਲਈ ਪੈਸੇ ਦੀ ਜਰੂਰਤ ਹੈ ਆਲਮ ਇਹ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਖਰਚੇ ਚਲਾਉਂਣ ਲਈ 14 ਦਿਨ ਵਿਚ 5500 ਕਰੋੜ ਦਾ ਮਾਰਕੀਟ ਤੋਂ ਕਰਜ਼ਾ ਲਿਆ ਹੈ
ਪਾਵਰ ਕਾਰਪੋਰੇਸ਼ਨ ਲਿਮਟਿਡ ਤੋਂ ਸਬੰਧਤ ਅਫਸਰਾਂ ਦਾ ਕਹਿਣਾ ਹੈ ਕਿ 300 ਯੂਨਿਟ ਮੁਫਤ ਬਿਜਲੀ ਦੇਣ ਤੋਂ ਬਾਅਦ ਪੰਜਾਬ ਵਿੱਚ ਮੁਫਤ ਬਿਜਲੀ ਦਾ ਬਿੱਲ ਚਾਲੂ ਵਿੱਤੀ ਸਾਲ ਲਈ 22,300 ਕਰੋੜ ਰੁਪਇਆ ਆਸ-ਪਾਸ ਬਣ ਜਾਵੇਗਾ। ਇਸ ਵਿਚ 6936 ਕਰੋੜ ਰੁਪਏ ਟਿਊਬਵੈੱਲਾਂ ਨੂੰ ਜੋ ਮੁਫ਼ਤ ਬਿਜਲੀ ਦੀ ਜਾ ਰਹੀ ਹੈ, ਉਸਦੀ ਸਬਸਿਡੀ ਬਣਦੀ ਹੈ। ਇਸ ਤੋਂ ਇਲਾਵਾ 4 ਹਜ਼ਾਰ ਕਰੋੜ ਰੁਪਏ ਦੀ ਘਰੇਲੂ ਖਪਤਕਾਰਾਂ ਨੂੰ ਬਿਜਲੀ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ 3 ਹਜ਼ਾਰ ਕਰੋੜ ਰੁਪਏ ਦੀ ਉਦਯੋਗਪਤੀ ਨੂੰ ਬਿਜਲੀ ‘ਤੇ ਸਬਸਿਡੀ ਮਿਲ ਰਹੀ ਹੈ।
ਜੋ ਚੋਣ ਵਾਇਦੇ ਦੇ ਪੂਰੇ 300 ਯੂਨਾਈਟਿਡ ਬਿਜਲੀ ਮੁਫਤ ਦੇਣੀ ਹੈ ਉਸਦੀ ਬਿਲ 1300 ਕਰੋੜ ਰੁਪਏ ਦੇ ਆਸ-ਪਾਸ ਬਣੇਗਾ। ਇਸ ਤੋਂ ਇਲਾਵਾ ਪਿਛਲੇ ਵਿੱਤੀ ਸਾਲ ਦੀ 7118 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਾ ਬਕਾਏ ਪੰਜਾਬ ਸਰਕਾਰ ਨੇ ਅਜੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਦੇਣਾ ਹੈ। ਜੇਕਰ ਟਿਊਬਵੈੱਲਾਂ ਨੂੰ ਮੁਫਤ ਬਿਜਲੀ, ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ, ਉਦਯੋਗਪਤੀਆਂ ਦੀ ਮੁਫਤ ਬਿਜਲੀ ਅਤੇ ਪਿਛਲੇ ਸਾਲ ਦੀ ਸਬਸਿਡੀ ਦਾ ਬਕਾਇਆ ਜੋੜ ਲਿਆ, ਤਾਂ ਇਹ ਪੈਸਾ 22300 ਕਰੋੜ ਰੁਪਇਆ ਦੇ ਆਸ-ਪਾਸ ਬਣਨਾ ਹੈ, ਜੋ ਚਾਲੂ ਵਿੱਤੀ ਸਾਲ ਦੌਰਾਨ ਪੰਜਾਬ ਸਰਕਾਰ ਨੂੰ ਮੁਫਤ ਬਿਜਲੀ ਦੇਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਦੇਣੀ ਪਵੇਗਾ ਹੈ। ਗੌਰਤਲਬ ਹੈ ਕਿ ਪੰਜਾਬ ਵਿੱਚ ਘਰੇਲੂ ਖਪਤਕਾਰਾਂ ਦੀ ਗਿਣੀਤੀ 72 ਲੱਖ ਆਸ-ਪਾਸ ਹੈ।