Punjab

ਪੰਜਾਬ ਦੇ ਅਧਿਆਪਕਾਂ ਤੇ ਕਾਲਜ ਅਧਿਆਪਕਾਂ ਨੂੰ ਕੇ ਮੁੱਖ ਮੰਤਰੀ ਵਲੋਂ ਵੱਡਾ ਐਲਾਨ

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਕੂਲ ਅਧਿਆਪਕਾਂ ਤੇ ਕਾਲਜ ਅਧਿਆਪਕਾਂ ਨੂੰ ਲੈ ਕੇ ਵਿਧਾਨ ਸਭਾ ਵਿੱਚ ਵੱਡਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ
ਅਧਿਆਪਕਾਂ ਤੋਂ ਸਿਰਫ ਪੜਾਈ ਦਾ ਕੰਮ ਲਿਆ ਜਾਵੇਗਾ। ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ । ਅਧਿਆਪਕ ਸਿਰਫ ਤੇ ਸਿਰਫ਼ ਪੜਾਈ ਦਾ ਕੰਮ ਕਰਨਗੇ। ਮੁੱਖ ਮੰਤਰੀ ਨੇ ਰਾਜਪਾਲ ਦੇ ਭਾਸ਼ਣ ਤੇ ਬੋਲਦੇ ਹੋਏ ਕਿਹਾ ਕਿ ਅਧਿਆਪਕਾਂ ਦੀ ਕਿਸੇ ਹੋਰ ਕੰਮ ਵਿੱਚ ਡਿਊਟੀ ਨਹੀਂ ਲੱਗੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਾਲਜ ਅਧਿਆਪਕਾਂ ਲਈ ਜਲਦੀ ਯੂ ਜੀ ਸੀ ਸਕੇਲ ਲਾਗੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਲਈ ਯੂ ਐਸ ਅੰਬੈਸੀ ਨਾਲ਼ ਗੱਲ ਹੋ ਗਈ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!