Punjab

ਮੁੱਖ ਮੰਤਰੀ ਵਲੋਂ ਨਵਜੋਤ ਸਿੰਘ ਨੂੰ ਵੱਡੀ ਚਣੋਤੀ , ਨਵਜੋਤ ਸਿੱਧੂ ਖਿਲਾਫ ਪਟਿਆਲਾ ਤੋਂ ਚੋਣ ਲੜੇ ਮੈਂ ਉਸਦੀ ਜਮਾਨਤ ਜਬਤ ਕਰਵਾ ਦਵਾਂਗਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵੱਡੀ ਚਣੋਤੀ ਦਿੰਦੇ ਹੋਏ ਕਿਹਾ ਹੈ ਕਿ ਅਗਰ ਸਿੱਧੂ ਨੂੰ ਕੋਈ ਛੱਕ ਹੈ ਤਾਂ ਮੇਰੇ ਖਿਲਾਫ ਪਟਿਆਲਾ ਤੋਂ ਚੋਣ ਲੜਨ ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਿੱਧੂ ਕਈ ਦਿਨਾਂ ਤੋਂ ਮੇਰੇ ਉਤੇ ਹਮਲਾ ਕਰ ਰਹੇ ਹਨ । ਜਿਸ ਤੋਂ ਲੱਗਦਾ ਹੈ ਕਿ ਸਿੱਧੂ ਨੇ ਮਨ ਬਣਾ ਲਿਆ ਹੈ ਕਿ ਉਹ ਪਾਰਟੀ ਛੱਡ ਕੇ ਕਿਤੇ ਹੋਰ ਜਾ ਰਹੇ ਹਨ ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਏਨਾ ਹੈ ਤਾਂ ਮੇਰੇ ਖਿਲਾਫ ਪਟਿਆਲਾ ਤੋਂ ਚੋਣ ਲੜ ਕੇ ਦਿਖਾਵੇ । ਉਸਦੀ ਮੈਂ ਪਟਿਆਲਾ ਤੋਂ ਜਮਾਨਤ ਜਬਤ ਕਰਵਾ ਦਵਾਂਗਾ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ  ਉਸ ਦਾ ਹਾਲ ਜੇ ਜੇ ਸਿੰਘ ਵਾਲਾ ਹੋਵੇਗਾ ।  ਕੈਪਟਨ ਅਮਰਿੰਦਰ ਸਿੰਘ ਨੇ ਅਜ ਚੁੱਪ ਤੋੜਦੇ ਹੋਏ ਕਿਹਾ ਕਿ ਇਸ਼ਾਰੇ ਛੱਡੋ ਮੇਰੇ ਨਾਲ ਚੋਣ ਲੜੇ ।
ਕੈਪਟਨ ਅਮਰਿੰਦਰ ਸਿੰਘ  ਕਿਹਾ ਕਿ ਨਵਜੋਤ ਸਿੰਘ ਸਿੱਧੂ ਕਿਸੇ ਹੋਰ ਪਾਰਟੀ ਵਿੱਚ ਜਾਣ ਨੂੰ ਤਿਆਰ ਹਨ । ਜਿੰਨੀ ਚਲਦੀ ਜਾਣਾ ਚਾਹੁੰਦੇ ਹਨ ਤੇ ਜਾ ਸਕਦੇ ਹਨ । ਜਿਹੜਾ ਆਪਣੇ ਮੁੱਖ ਮੰਤਰੀ ਨੂੰ ਚਣੋਤੀ ਦੇ ਰਿਹਾ ਹੈ , ਇਸ ਦਾ ਮਤਲਬ ਹੈ ਇਹ ਕਿਤੇ ਹੋਰ ਜਾ ਰਿਹਾ ਹੈ ।   ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਵਲੋਂ ਜੋ ਪਿਛਲੇ ਦਿਨੀ ਸਰਕਾਰ ਖਿਲਾਫ ਬੋਲਿਆ ਗਿਆ ਹੈ ।    ਉਸ ਬਾਰੇ ਕਾਂਗਰਸ ਹਾਈ ਕਮਾਂਡ ਦੇ ਨੋਟਿਸ ਵਿੱਚ ਲਿਆਂਦਾ ਜਾਵੇਗਾ ।   ਇਸ ਤੋਂ ਸਾਫ ਹੋ ਗਿਆ ਹੈ ਕਿ ਸਿੱਧੂ ਨੂੰ ਹੁਣ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਵਿੱਚ ਸ਼ਾਮਿਲ ਨਹੀਂ ਕਰਨਗੇ ਅਤੇ ਕਾਂਗਰਸ ਪ੍ਰਭਾਰੀ ਹਰੀਸ਼ ਰਾਵਤ ਦੀਆਂ ਕੋਸ਼ਿਸ਼ ਫੇਲ ਹੋ ਚੁੱਕੀ ਹੈ ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੇ ਭਾਜਪਾ ਨੇ ਉਸਨੂੰ ਲੈਣਾ ਨਹੀਂ ਹੈ ।  ਉਸ ਦੇ ਖਿਲਾਫ ਸਿੱਧੂ ਕਾਫੀ ਕੁਝ ਬੋਲ ਚੁਕਾ ਹੈ । ਅਕਾਲੀ ਦਲ ਵਿੱਚ ਵੀ ਉਹ ਨਹੀਂ ਨਜਾ ਸਕਦਾ ਹੈ । ਉਹ ਹੁਣ ਆਪ ਵਿੱਚ ਜਾ ਸਕਦਾ ਹੈ ।  ਕੈਪਟਨ ਅਮਰਿੰਦਰ ਸਿੰਘ ਨੇ ਇਕ ਨਿਜੀ ਚੈਨਲ ਨੂੰ ਇੰਟਰਵੀਊ ਦੌਰਾਨ ਕੀਤਾ ਹੈ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!