ਕੈਪਟਨ ਅਮਰਿੰਦਰ ਸੰਭਾਲਣਗੇ ਸਰਕਾਰ , ਪਾਰਟੀ ਸੰਗਠਨ ਹਾਈਕਮਾਂਡ ਸੰਭਾਲੇਗਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਬੈਠਕ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਰਹਿਣਗੇ ਅਤੇ ਪਾਰਟੀ ਸੰਗਠਨ ਨੂੰ ਹਾਈਕਮਾਂਡ ਸੰਭਾਲੇਗਾ । ਕੈਪਟਨ ਅਮਰਿੰਦਰ ਸਿੰਘ ਨੇ ਬੈਠਕ ਤੋਂ ਬਾਅਦ ਕਿਹਾ ਹੈ ਕਿ ਜੋ ਫੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਰਨਗੇ , ਉਹ ਉਹਨਾਂ ਨੂੰ ਮਨਜੂਰ ਹੈ । ਕੈਪਟਨ ਅਮਰਿੰਦਰ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਆਦੇਸ਼ ਅਸੀਂ ਪੰਜਾਬ ਵਿਚ ਲਾਗੂ ਕਰ ਰਹੇ ਹੈ ਜੋ ਉਨ੍ਹਾਂ ਦਾ ਫੈਸਲਾ ਹੋਵੇਗਾ ਉਹ ਸਾਨੂੰ ਮਨਜੂਰ ਹੈ ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਅੱਜ ਦੀ ਬੈਠਕ ਵਿਚ ਅੰਦਰੂਨੀ ਮਾਮਲਾ ਤੇ ਚਰਚਾ ਹੋਈ ਹੈ । ਪੰਜਾਬ ਦੇ ਵਿਕਾਸ ਦੀ ਗੱਲ ਹੋਈ ਹੈ ਜੋ ਫੈਸਲਾ ਪਾਰਟੀ ਪ੍ਰਧਾਨ ਕਰਨਗੇ ,ਉਸ ਨਾਲ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਹੈ । ਜੋ ਵੀ ਫੈਸਲਾ ਉਹ ਲੈਣਗੇ ,ਉਹ ਮਨਜੂਰ ਹੋਏਗਾ । ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਨਾਲ ਬੈਠਕ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਰਹਿਣਗੇ ਅਤੇ ਸਰਕਾਰ ਕੈਪਟਨ ਅਮਰਿੰਦਰ ਸਿੰਘ ਸੰਭਾਲਣਗੇ ਅਤੇ ਪਾਰਟੀ ਸੰਗਠਨ ਨੂੰ ਹਾਈਕਮਾਂਡ ਸੰਭਾਲੇਗਾ । ਜਿਸ ਤੋਂ ਸਾਫ ਹੈ ਕਿ ਪੰਜਾਬ ਕਾਂਗਰਸ ਦੇ ਪਾਰਟੀ ਸੰਗਠਨ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਦਾਖ਼ਲ ਨਹੀਂ ਹੋਵੇਗਾ ਅਤੇ ਸਰਕਾਰ ਵਿਚ ਕਿਸੇ ਹੋਰ ਦਾ ਦਾਖ਼ਲ ਨਹੀਂ ਹੋਵੇਗਾ । ਪਤਾ ਲਗਾ ਹੈ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾ ਸਕਦੀ ਹੈ । ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਵਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਹੈ ।