Punjab

ਹਿੰਦੂਆਂ ਨੂੰ ਨਜ਼ਰ ਅੰਦਾਜ ਕਰਨਾ ਕਾਂਗਰਸ ਨੂੰ ਪਾ ਸਕਦਾ ਭਾਰੀ , ਕੈਪਟਨ ਅਮਰਿੰਦਰ ਨੂੰ ਹਿੰਦੂ ਨੇਤਾਵਾਂ ਦਾ ਸਾਥ , ਸਿੱਧੂ ਨੂੰ  ਸਿਰਫ ਜੱਟ ਲੀਡਰਾਂ ਦਾ ਸਾਥ

ਪੰਜਾਬ ਕਾਂਗਰਸ ਅੰਦਰ ਕਾਂਗਰਸ ਅੰਦਰ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਪੰਜਾਬ ਅੰਦਰ ਹਿੰਦੂ ਵੋਟ ਵੀ ਕਾਫੀ ਮਾਇਨੇ ਰੱਖਦਾ ਹੈ ,ਇਸ ਲਈ ਅਗਰ ਕਾਂਗਰਸ ਹਿੰਦੂਆਂ ਨੂੰ ਨਜ਼ਰ ਅੰਦਾਜ ਕਰਦੀ ਹੈ ਤਾਂ ਇਸ ਦਾ ਨੁਕਸਾਨ ਕਾਂਗਰਸ ਲਈ ਭਾਰੀ ਪੈ ਸਕਦਾ ਹੈ । ਪਹਿਲੀ ਵਾਰ ਹੋਇਆ ਹੈ ਜਦੋ ਪੰਜਾਬ ਅੰਦਰ ਜਾਤ ਧਰਮ ਦੇ ਨਾਮ ਤੇ ਰਾਜਨੀਤੀ ਹੋ ਰਹੀ ਹੈ । ਅਕਾਲੀ ਦਲ ਨੂੰ ਵੀ ਭਾਜਪਾ ਤੋਂ ਵੱਖ ਹੋਣ ਤੋਂ ਬਾਅਦ ਹਿੰਦੂਆਂ ਦੀ ਯਾਦ ਆ ਗਈ ਹੈ । ਅਕਾਲੀ ਦਲ ਦੇ ਹੁਣ ਐਲਾਨ ਕੀਤਾ ਹੈ ਕਿ ਅਗਰ ਪੰਜਾਬ ਅੰਦਰ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਆਉਂਦੀ ਹੈ ਤਾਂ ਹਿੰਦੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ । ਜਦੋ ਤਕ ਭਾਜਪਾ ਨਾਲ ਰਹੀ ਉਸ ਸਮੇ ਭਾਜਪਾ ਦੇ ਕਿਸੇ ਨੇਤਾ ਨੂੰ ਉਪ ਮੁੱਖ ਮੰਤਰੀ ਨਹੀਂ ਬਣਨ ਦਿੱਤਾ ਗਿਆ ,ਜਦੋ ਕਿ ਭਾਜਪਾ ਹਿੰਦੂਆਂ ਦੀ ਪਾਰਟੀ ਮੰਨੀ ਜਾਂਦੀ ਹੈ ।
ਕਾਂਗਰਸ ਦੀ ਗੱਲ ਕਰੀਏ ਤਾਂ ਇਸ ਸਮੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਿੰਦੂ ਨੇਤਾਵਾਂ ਦਾ ਪੂਰਾ ਸਾਥ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਹਿੰਦੂਆਂ ਵਿੱਚ ਵੀ ਆਪਣਾ ਪ੍ਰਭਾਵ ਰੱਖਦੇ ਹਨ । ਕਾਂਗਰਸ ਦੇ ਹਿੰਦੂ ਨੇਤਾ ਕੈਪਟਨ ਅਮਰਿੰਦਰ ਸਿੰਘ ਨਾਲ ਖੜ ਗਏ ਹਨ । ਪੰਜਾਬ ਅੰਦਰ 38 ਫ਼ੀਸਦੀ ਹਿੰਦੂ ਹਨ । ਜਿਨ੍ਹਾਂ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ ਹੈ । ਕਾਂਗਰਸ ਵਲੋਂ ਹਿੰਦੂਆਂ ਨੂੰ ਨਰਾਜ ਕਰਨ ਦੇ ਚਲਦੇ ਕੇਂਦਰ ਵਿੱਚ ਭਾਜਪਾ ਦੀ ਦੂਜੀ ਵਾਰ ਸਰਕਾਰ ਬਣੀ ਹੈ । ਰਾਹੁਲ ਗਾਂਧੀ ਹਿੰਦੂਆਂ ਨੂੰ ਭਰਮਾਉਣ ਲਈ ਮੰਦਰ ਵਿੱਚ ਜਾ ਰਹੇ ਹਨ ਅਤੇ ਆਪਣੇ ਆਪ ਨੂੰ ਬ੍ਰਾਹਮਣ ਦੱਸ ਰਹੇ ਹਨ । ਅਜਿਹੇ ਵਿੱਚ ਅਗਰ ਪੰਜਾਬ ਵਿੱਚ ਹਿੰਦੂ ਨੂੰ ਨਜ਼ਰ ਅੰਦਾਜ ਕੀਤਾ ਜਾਂਦਾ ਹੈ ਤਾਂ ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੁਕਸਾਨ ਹੋਵੇਗਾ ।
ਗੱਲ ਕਰੀਏ ਸਿੱਧੂ ਦੀ ਤਾਂ ਇਸ ਸਮੇ ਸਿੱਧੂ ਨਾਲ ਸਾਰੇ ਜਾਤ ਲੀਡਰ ਹੀ ਨਜ਼ਰ ਆ ਰਹੇ ਹਨ । ਜਿਨ੍ਹਾਂ ਵਿੱਚ ਇਕ ਚਰਨਜੀਤ ਸਿੰਘ ਚੰਨੀ ਹੀ ਦਲਿਤ ਨੇਤਾ ਹੈ ।ਸਿੱਧੂ ਨਾਲ ਇਸ ਸਮੇ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਬਾਜਵਾ , ਚਰਨਜੀਤ ਚੰਨੀ , ਸੁਖਬਿੰਦਰ ਸਰਕਾਰੀਆ ( ਸਾਰੇ ਕੈਬਨਟ ਮੰਤਰੀ ), ਕੁਲਜੀਤ ਨਾਗਰਾ , ਕਾਕਾ ਲੋਹਗੜ੍ਹ , ਬਰਿੰਦਰਮੀਤ ਸਿੰਘ ਪਹਿਰਾ , ਕੁਲਬੀਰ ਸਿੰਘ ਜ਼ੀਰਾ ਅਤੇ ਪ੍ਰਗਟ ਸਿੰਘ ਖੜੇ ਨਜ਼ਰ ਆ ਰਹੇ ਹਨ ।

ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨਾਲ ਓ ਪੀ ਸੋਨੀ , ਵਿਜੇ ਇੰਦਰ ਸਿੰਗਲਾ , ਸੁੰਦਰ ਸ਼ਾਮ ਅਰੋੜਾ , ਅਰੁਣਾ ਚੋਧਰੀ , ਸਾਧੂ ਸਿੰਘ ਧਰਮਸੋਤ , ਅਸ਼ਵਨੀ ਸੇਖੜੀ , ਰਾਣਾ ਗੁਰਮੀਤ ਸਿੰਘ ਸੋਢੀ , ਰਾਜ ਕੁਮਾਰ ਵੇਰਕਾ , ਸੰਸਦ ਮੁਨੀਸ਼ ਤਿਵਾੜੀ , ਗੁਰਜੀਤ ਸਿੰਘ ਔਜਲਾ , ਡਿਪਾ , ਫਤਹਿ ਜੰਗ ਬਾਜਵਾ , ਰਾਮਿੰਦਰ ਅਵਾਲਾ , ਕੁਲਦੀਪ ਵੈਦ , ਹਰਪ੍ਰੀਤ ਅਜਨਾਲਾ , ਸੁਖਵਿੰਦਰ ਸਿੰਘ ਡੈਨੀ , ਪਰਮਿੰਦਰ ਪਿੰਕੀ , ਨਵਤੇਜ ਸਿੰਘ ਚੀਮਾ , ਗੁਰਕੀਰਤ ਕੋਟਲੀ , ਲਖਵਿੰਦਰ ਸਿੰਘ ਲੱਖਾਂ, ਰਾਕੇਸ਼ ਪਾਂਡੇ, ਬ੍ਰਹਮ ਮੋਹਿੰਦਰਾ , ਬਲਬੀਰ ਸਿੰਘ ਸਿੱਧੂ , ਲਾਲ ਸਿੰਘ ਵਰਗੇ ਵੱਡੇ ਨੇਤਾ ਖੜੇ ਹਨ।   ਇਸ ਸਮੇ ਦੇ ਸਮੀਕਰਨ ਜੋ ਬਣ ਰਹੇ ਹਨ । ਉਸ ਦੇ ਅਨੁਸਾਰ ਕੈਪਟਨ ਅਮਰਿੰਦਰ ਦੇ ਗੁੱਟ ਨੇ ਸਾਫ ਕਰ ਦਿੱਤਾ ਹੈ ਕਿ ਅਗਰ ਸਿੱਧੂ ਨੂੰ ਪ੍ਰਧਾਨ ਲਗਾਉਣਾ ਹੈ ਤਾਂ 2022 ਦੀਆਂ ਚੋਣਾਂ ਤੋਂ ਪਹਿਲਾ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਕੀਤਾ ਜਾਵੇ ਅਤੇ ਇਕ ਹਿੰਦੂ ਤੇ ਦਲਿਤ ਲੀਡਰ ਜੋ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਹਨ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਜਾਵੇ । ਮੁੱਖ ਮੰਤਰੀ ਦੇ ਮੀਡਿਆ ਸਲਾਹਕਾਰ ਰਵੀਨ ਠੁਕਰਾਲ ਨੇ ਕੱਲ੍ਹ ਜੋ ਟਵੀਟ ਕੀਤਾ ਹੈ ਵਿੱਚ ਸਾਫ ਕਿਹਾ ਸੀ ਕਿ ਜਿਸ ਤਰ੍ਹਾਂ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਿੱਚ ਚੋਣ ਲੜੀ ਗਈ ਸੀ ,ਉਸ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਪੰਜਾਬ ਕਾਂਗਰਸ ਨੂੰ ਲੀਡ ਕਰਨਗੇ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!